ਬਚਪਨ ’ਚ ਯੌਨ ਸ਼ੋਸ਼ਣ ਦਾ ਸ਼ਿਕਾਰ ਹੋਈ ਸੀ ਮਧੁਰਿਮਾ ਤੁੱਲੀ, ਖੁੱਦ ਕੀਤਾ ਖੁਲਾਸਾ

1/12/2020 4:55:12 PM

ਮੁੰਬਈ(ਬਿਊਰੋ)- ਰਿਐਲਿਟੀ ਸ਼ੋਅ ‘ਬਿੱਗ ਬੌਸ13’ ਦੇ ਇਸ ਹਫਤੇ ਦਾ ‘ਵੀਕੈਂਡ ਕਾ ਵਾਰ’ ਕਾਫੀ ਭਾਵੁਕ ਅਤੇ ਹੈਰਾਨ ਕਰ ਦੇਣ ਵਾਲਾ ਰਿਹਾ। ਜਦੋਂ ਘਰ ਵਿਚ ਮੌਜ਼ੂਦ ਸਾਰੇ ਮੁਕਾਬਲੇਬਾਜ਼ਾਂ ਨੇ ਆਪਣੀ ਜ਼ਿੰਦਗੀ ਦੀਆਂ ਉਨ੍ਹਾਂ ਘਟਨਾਵਾਂ ਬਾਰੇ ਦੱਸਿਆ, ਜਿਨ੍ਹਾਂ ਨੇ ਉਨ੍ਹਾਂ ਦੀ ਜ਼ਿੰਦਗੀ ਨੂੰ ਬਦਲ ਦਿੱਤਾ। ‘ਬਿੱਗ ਬੌਸ’ ਦੇ ਘਰ ਵਿਚ ਆਰਤੀ ਸਿੰਘ, ਵਿਸ਼ਾਲ ਆਦਿੱਤਿਅ ਸਿੰਘ, ਮਧੁਰਿਮਾ ਤੁਲੀ, ਰਸ਼ਮੀ ਦੇਸਾਈ ਅਤੇ ਪਾਰਸ ਛਾਬੜਾ ਨੇ ਆਪਣੀ ਜ਼ਿੰਦਗੀ ਦੇ ਬੁਰੇ ਅਨੁਭਵਾਂ ਨੂੰ ਸਾਂਝਾ ਕੀਤਾ। ਜਿਸ ਕਾਰਨ ਉਨ੍ਹਾਂ ਦੀ ਪੂਰੀ ਜ਼ਿੰਦਗੀ ਬਦਲ ਗਈ।

 
 
 
 
 
 
 
 
 
 
 
 
 
 

#deepikapadukone #laxmiaggarwal #VikrantMassey on the sets of #biggboss13 #bb13 @colorstv #ViralBhayani @viralbhayani

A post shared by Viral Bhayani (@viralbhayani) on Jan 10, 2020 at 10:29pm PST


ਦਰਅਸਲ ਇਸ ਹਫਤੇ ਬਿੱਗ ਬੌਸ ਦੇ ਘਰ "ਚ ਮਹਿਮਾਨ ਬਣ ਕੇ ਪਹੁੰਚੇ ਸਨ 'ਛਪਾਕ' ਦੇ ਲੀਡ ਸਟਾਰ ਦੀਪਿਕਾ ਪਾਦੂਕੋਣ ਤੇ ਵਿਕਰਾਂਤ ਮੈਸੀ। ਉਨ੍ਹਾਂ ਦੇ ਨਾਲ ਐਸਿਡ ਸਰਵਾਈਵਰ ਲਕਸ਼ਮੀ ਅਗਰਵਾਲ ਵੀ ਮੌਜੂਦ ਸੀ। ਦੀਪਿਕਾ ਤੇ ਵਿਕਰਾਂਤ ਨੇ ਜਿੱਥੇ ਇਕ ਪਾਸੇ ਮੁਕਾਬਲੇਬਾਜ਼ਾਂ ਨਾਲ ਖੂਬ ਮਸਤੀ ਕੀਤੀ, ਉੱਥੇ ਹੀ ਉਨ੍ਹਾਂ ਦੀ ਜ਼ਿੰਦਗੀ ਦੇ ਅਜਿਹੇ ਪੰਨਿਆਂ ਨੂੰ ਖੋਲ੍ਹ ਦਿੱਤਾ, ਜਿਸ ਨੂੰ ਸੁਣ ਕੇ ਹਰ ਕੋਈ ਭਾਵੁਕ ਹੋ ਗਿਆ।
PunjabKesari
ਤੁਸੀਂ ਦੇਖਿਆ ਹੋਵੇਗਾ ਕਿ ਇਸ ‘ਵੀਕੈਂਡ ਕਾ ਵਾਰ’ 'ਚ ਆਰਤੀ ਸਿੰਘ ਨੇ ਹੱਡਬੀਤੀ ਸੁਣਾਉਂਦਿਆਂ ਦੱਸਿਆ ਕਿ ਜਦੋਂ ਉਹ 13 ਸਾਲ ਦੀ ਸੀ, ਉਦੋਂ ਉਸ ਨਾਲ ਜਬਰ-ਜ਼ਨਾਹ ਦੀ ਕੋਸ਼ਿਸ਼ ਕੀਤੀ ਗਈ ਸੀ। ਉਸ ਨੂੰ ਕਮਰੇ 'ਚ ਬੰਦ ਕਰ ਕੇ ਉਸ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਉੱਥੇ ਹੀ ਮਧੁਰਿਮਾ ਨੇ ਵੀ ਆਪਣੇ ਨਾਲ ਬਚਪਨ 'ਚ ਹੋਈ ਮੋਲੈਸਟੇਸ਼ਨ (Molestation) ਬਾਰੇ ਦੱਸਿਆ, ਇਸ ਦੌਰਾਨ ਉਹ ਭਾਵੁਕ ਵੀ ਨਜ਼ਰ ਆਈ।
PunjabKesari
ਮਧੁਰਿਮਾ ਦੇ ਇਸ ਖੁਲਾਸੇ ਤੇ ਹੁਣ ਉਨ੍ਹਾਂ ਦੀ ਮਾਂ ਦਾ ਬਿਆਨ ਆਇਆ ਹੈ। ਗੱਲਬਾਤ ਦੌਰਾਨ ਮਧੁਰਿਮਾ ਦੀ ਮਾਂ ਨੇ ਦੱਸਿਆ ਕਿ ਜਦੋਂ ਉਹ 12 ਸਾਲ ਦੀ ਸੀ, ਉਦੋਂ ਉਸ ਦੇ ਟਿਊਸ਼ਨ ਟੀਚਰ ਨੇ ਉਸ ਨਾਲ ਛੇੜਛਾੜ ਕੀਤੀ ਸੀ। ਮਾਂ ਨੇ ਕਿਹਾ, 'ਮੈਂ ਹੈਰਾਨ ਹਾਂ ਕਿ ਮਧੁਰਿਮਾ ਨੇ ਇਸ ਬਾਰੇ ਗੱਲ ਕੀਤੀ ਪਰ ਹਾਂ ਉਸ ਨਾਲ ਅਜਿਹਾ ਹੋਇਆ ਸੀ। ਇਹ ਯਾਦ ਕਰਕੇ ਮੈਨੂੰ ਹੁਣ ਵੀ ਤਕਲੀਫ ਹੁੰਦੀ ਹੈ। ਉਹ ਬਹੁਤ ਭਿਆਨਕ ਸੀ ਤੇ ਮਧੁਰਿਮਾ ਉਸ ਗੱਲ ਨੂੰ ਹੁਣ ਤੱਕ ਨਹੀਂ ਭੁੱਲੀ ਹੈ।' ਇਸ ਦੇ ਨਾਲ ਹੀ ਮਧੁਰਿਮਾ ਦੀ ਮਾਂ ਨੇ ਦੱਸਿਆ, ‘‘ਮਧੁਰਿਮਾ ਉਸ ਸਮੇਂ 6th ਕਲਾਸ 'ਚ ਪੜ੍ਹਦੀ ਸੀ ਅਤੇ ਉਸ ਦੀ ਉਮਰ ਲਗਪਗ 12 ਸਾਲ ਦੀ ਸੀ।’’
PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News