ਬੱਚੀ ਨੂੰ ਜਨਮ ਦੇਣ ਤੋਂ 3 ਹਫਤੇ ਬਾਅਦ ਕੰਮ 'ਤੇ ਪਰਤੀ ਕਿਮੀ ਵਰਮਾ, ਲੁੱਕ ਦੇਖ ਕੇ ਹੋਵੋਗੇ ਹੈਰਾਨ

5/10/2020 11:20:05 AM

ਜਲੰਧਰ (ਬਿਊਰੋ) — ਤਿੰਨ ਹਫਤੇ ਪਹਿਲਾਂ ਹੀ ਪੰਜਾਬੀ ਅਦਾਕਾਰਾ ਕਿਮੀ ਵਰਮਾ ਨੇ ਇਕ ਨੰਨ੍ਹੀ ਪਰੀ ਨੂੰ ਜਨਮ ਦਿੱਤਾ ਸੀ। ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਆਪਣੀ ਧੀ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਸਨ। ਤਿੰਨ ਹਫਤਿਆਂ ਬਾਅਦ ਕਿਮੀ ਵਰਮਾ ਹੁਣ ਆਪਣੇ ਕੰਮ 'ਤੇ ਮੁੜ ਪਰਤ ਆਏ ਹਨ। ਉਹ ਮੁੜ ਤੋਂ ਆਪਣੀਆਂ ਪ੍ਰੋਫੈਸ਼ਨਲ ਗਤੀਵਿਧੀਆਂ 'ਚ ਰੁੱਝ ਚੁੱਕੇ ਹਨ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ ਨੂੰ ਸ਼ੇਅਰ ਕਰਦਿਆਂ ਉਨ੍ਹਾਂ ਨੇ ਲਿਖਿਆ ਕਿ, ''ਮੇਰੀ ਲਈ ਇਹ ਮਾਨਸਿਕ ਚੁਣੌਤੀ ਹੈ, ਮੈਨੂੰ ਵੀ ਇਹ ਕਰਨ ਦੇ ਯੋਗ ਹੋਣਾ ਚਾਹੀਦਾ ਹੈ। ਖੁਸ਼ ਹਾਂ ਕਿ ਮੈਂ 3 ਹਫਤੇ ਪਹਿਲਾਂ ਇਕ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਮੈਂ ਆਪਣੇ ਪੀਜੈਂਟ ਪਹਿਰਾਵੇ 'ਚ ਫਿੱਟ ਆ ਸਕਦੀ ਹਾਂ।''

 
 
 
 
 
 
 
 
 
 
 
 
 
 

Mental challenge was if HEIDI KLUM could do it.... I should be able to do it too! Glad I could fit into my pageant dance outfit after delivering a baby 3 weeks ago ❤️

A post shared by Kimi Verma (@kimi.verma) on May 8, 2020 at 7:02pm PDT

ਦੱਸ ਦਈਏ ਕਿ ਪੰਜਾਬੀ ਗਾਇਕ ਅਤੇ ਅਦਾਕਾਰ ਹਰਭਜਨ ਮਾਨ ਦੇ ਨਾਲ ਕਈ ਫ਼ਿਲਮਾਂ 'ਚ ਕੰਮ ਕਰ ਚੁੱਕੇ ਹਨ। ਕਿਮੀ ਵਰਮਾ ਦਾ ਸਬੰਧ ਲੁਧਿਆਣਾ ਦੇ ਨਾਲ ਰਿਹਾ ਹੈ ਅਤੇ ਇੱਥੇ ਹੀ ਉਨ੍ਹਾਂ ਦਾ ਜਨਮ ਹੋਇਆ। ਪਹਿਲੀ ਵਾਰ ਫਿਲਮ ਡਾਇਰੈਕਟਰ ਮਨਮੋਹਨ ਸਿੰਘ ਨੇ ਫਿਲਮ 'ਨਸੀਬੋ' 'ਚ ਉਨ੍ਹਾਂ ਨੂੰ ਕੰਮ ਕਰਨ ਦਾ ਮੌਕਾ ਦਿੱਤਾ ਸੀ ਅਤੇ ਜਦੋਂ ਉਨ੍ਹਾਂ ਨੇ ਕੰਮ ਕੀਤਾ ਸੀ। ਉਸ ਸਮੇਂ ਉਨ੍ਹਾਂ ਨੇ 10ਵੀਂ ਦੇ ਇਮਤਿਹਾਨ ਦਿੱਤੇ ਹੋਏ ਸਨ।

 
 
 
 
 
 
 
 
 
 
 
 
 
 

Throwback Thursday shot! Loved this color suit always:) looking to buy this color again:) Clicked by @karanzkamal

A post shared by Kimi Verma (@kimi.verma) on May 7, 2020 at 6:57pm PDT

ਦੱਸਣਯੋਗ ਹੈ ਕਿ ਕਿਮੀ ਵਰਮਾ ਦੀ ਇਕ ਹੋਰ ਧੀ ਹੈ, ਜਿਸ ਦੀਆਂ ਤਸਵੀਰਾਂ ਉਹ ਅਕਸਰ ਸੋਸ਼ਲ ਮੀਡੀਆ 'ਤੇ ਸਾਂਝੇ ਕਰਦੇ ਰਹਿੰਦੇ ਹਨ।

 
 
 
 
 
 
 
 
 
 
 
 
 
 

Blessed during the Covid -19 lockdown! My new daughter was born on April 16th, my fondest memory of this Coronavirus lockdown! Feeling blessed!

A post shared by Kimi Verma (@kimi.verma) on May 6, 2020 at 3:35pm PDTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News