Mother''s Day: ਪਹਿਲੀ ਵਾਰ ਮਦਰਸ ਡੇ ਸੈਲੀਬ੍ਰੇਟ ਕਰ ਰਹੀਆਂ ਹਨ ਇਹ ਹਸੀਨਾਵਾਂ
5/10/2020 12:01:36 PM

ਮੁੰਬਈ (ਬਿਊਰੋ) — ਮਾਂ ਬਣਨਾ ਅਜਿਹਾ ਅਹਿਸਾਸ ਹੈ, ਜਿਸ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਟੀ. ਵੀ. ਅਤੇ ਫਿਲਮ ਇੰਡਸਟਰੀ ਵਿਚ ਕਈ ਅਜਿਹੀਆਂ ਮਾਵਾਂ ਹਨ, ਜੋ ਪਹਿਲੀ ਵਾਰ ਮਦਰਸ ਡੇ ਸੈਲੀਬ੍ਰੇਟ ਕਰ ਰਹੀਆਂ ਹਨ। ਹਰ ਸਾਲ ਮਈ ਦੇ ਦੂਜੇ ਐਤਵਾਰ ਨੂੰ ਦੁਨੀਆ ਭਰ ਵਿਚ ਮਦਰਸ ਡੇ ਮਨਾਇਆ ਜਾਂਦਾ ਹੈ। ਤਾਂ ਆਓ ਚੱਲੀਓ ਜਾਣਦੇ ਹਾਂ ਕਿ ਉਹ ਕਿਹੜੀਆਂ ਅਭਿਨੇਤਰੀਆਂ ਹਨ, ਜੋ ਪਹਿਲੀ ਵਾਰ ਮਦਰਸ ਡੇ ਸੈਲੀਬ੍ਰੇਟ ਕਰ ਰਹੀਆਂ ਹਨ :-
ਗੈਬ੍ਰਿਏਲਾ
ਅਰਜੁਨ ਰਾਮ ਦੀ ਪ੍ਰੇਮਿਕਾ ਗੈਬ੍ਰਿਏਲਾ ਨੇ 18 ਜੁਲਾਈ ਨੂੰ ਬੇਟੇ ਨੂੰ ਜਨਮ ਦਿੱਤਾ ਸੀ। ਅਰਜੁਨ ਦੇ ਪੁੱਤਰ ਦਾ ਨਾਂ ਅਰਿਕ ਰਾਮਪਾਲ ਹੈ। ਅਰਜੁਨ ਅਤੇ ਗੈਬ੍ਰਿਏਲਾ ਬੇਟੇ ਨਾਲ ਅਕਸਰ ਹੀ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ। ਗੈਬ੍ਰਿਏਲਾ ਬੇਟੇ ਨਾਲ ਆਪਣਾ ਪਹਿਲਾ ਮਦਰਸ ਡੇ ਸੈਲੀਬ੍ਰੇਟ ਕਰ ਰਹੀ ਹੈ।
ਕਲਕੀ
ਪਿਛਲੇ ਦਿਨੀਂ ਅਦਾਕਾਰਾ ਕਲਕੀ ਮਾਂ ਬਣੀ ਹੈ। ਕਲਕੀ ਨੇ ਆਪਣੇ ਪ੍ਰੇਮੀ ਦੀ ਬੇਟੀ ਨੂੰ ਜਨਮ ਦਿੱਤਾ ਹੈ। ਕਲਕੀ ਆਪਣੀ ਧੀ ਨਾਲ ਆਪਣਾ ਪਹਿਲਾ ਮਦਰਸ ਡੇ ਸੈਲੀਬ੍ਰੇਟ ਕਰ ਰਹੀ ਹੈ।
ਗਿੰਨੀ ਚਤਰਥ
ਅਭਿਨੇਤਾ ਤੇ ਕਾਮੇਡੀਅਨ ਕਪਿਲ ਸ਼ਰਮਾ ਅਤੇ ਗਿੰਨੀ ਚਤਰਥ ਨੇ 12 ਦਸੰਬਰ 2018 ਨੂੰ ਜਲੰਧਰ ਵਿਚ ਵਿਆਹ ਕਰਵਾਇਆ ਸੀ। ਗਿੰਨੀ ਨੇ ਪਿਛਲੇ ਸਾਲ 10 ਦਸੰਬਰ ਨੂੰ ਇਕ ਨੰਨ੍ਹੀ ਪਰੀ ਨੂੰ ਜਨਮ ਦਿੱਤਾ ਸੀ। ਪਿਤਾ ਬਣਨ ਦੀ ਜਾਣਕਾਰੀ ਕਪਿਲ ਨੇ ਖੁਦ ਸੋਸ਼ਲ ਮੀਡੀਆ 'ਤੇ ਦਿੱਤੀ ਸੀ। ਕਪਿਲ ਸ਼ਰਮਾ ਦੀ ਪਤਨੀ ਗਿੰਨੀ ਚਤਰਥ ਵੀ ਧੀ ਅਨਾਇਰਾ ਨਾਲ ਆਪਣਾ ਪਹਿਲਾ ਮਦਰਸ ਡੇ ਸੈਲੀਬ੍ਰੇਟ ਕਰ ਰਹੀ ਹੈ।
ਸਮ੍ਰਿਤੀ ਖੰਨਾ
ਟੀ. ਵੀ. ਅਦਾਕਾਰਾ ਤੇ ਸਮ੍ਰਿਤੀ ਖੰਨਾ ਨੇ 15 ਅਪ੍ਰੈਲ ਨੂੰ ਬੇਟੀ ਨੂੰ ਜਨਮ ਦਿੱਤਾ ਹੈ। ਉਹ ਇਨ੍ਹੀਂ ਦਿਨੀਂ ਮਾਂ ਬਣਨ ਦੀ ਖੁਸ਼ੀ ਨੂੰ ਇੰਜੁਆਏ ਕਰ ਰਹੀ ਹੈ। ਸਮ੍ਰਿਤੀ ਖੰਨਾ ਨੇ ਆਪਣੀ ਧੀ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਸਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ