24 ਘੰਟਿਆਂ ''ਚ 2 ਵਾਰ ਵਿਗੜੀ ਟੀ. ਵੀ.ਅਦਾਕਾਰਾ ਦੀ ਸਿਹਤ, ਹਸਪਤਾਲ ''ਚ ਕਰਾਉਣਾ ਪਿਆ ਦਾਖਲ

5/6/2020 4:17:51 PM

ਜਲੰਧਰ (ਵੈੱਬ ਡੈਸਕ) — ਮਸ਼ਹੂਰ ਟੀ. ਵੀ. ਅਦਾਕਾਰਾ ਸੰਭਾਵਨਾ ਸੇਠ ਨੂੰ ਹਸਪਤਾਲ ਵਿਚ ਭਰਤੀ ਕਰਾਉਣਾ ਪਿਆ। ਉਸਦੀ ਸਿਹਤ ਅਚਾਨਕ ਵਿਗੜ ਗਈ। ਸੰਭਾਵਨਾ ਦੇ ਪਤੀ ਅਵਿਨਾਸ਼ ਨੇ ਇਕ ਪੋਸਟ ਲਿਖ ਕੇ ਇਸਦੀ ਜਾਣਕਾਰੀ ਦਿੱਤੀ ਹੈ ਕਿ 24 ਘੰਟਿਆਂ ਵਿਚ ਦੂਜੀ ਵਾਰ ਮੁੰਬਈ ਦੇ ਕੋਕਿਲਾਬੇਨ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਇਸ ਤੋਂ ਪਹਿਲਾਂ ਸੋਮਵਾਰ ਦੀ ਰਾਤ ਨੂੰ ਸੰਭਾਵਨਾ ਦੀ ਸਿਹਤ ਜ਼ਿਆਦਾ ਖਰਾਬ ਹੋਈ ਤਾਂ ਉਨ੍ਹਾਂ ਨੇ ਹਸਪਤਾਲ ਵਿਚ ਭਾਰਤੀ ਕਰਵਾਇਆ ਗਿਆ ਸੀ। ਜਿੱਥੇ ਸਵੇਰੇ 5 ਵਜੇ ਹਾਲਤ ਵਿਚ ਸੁਧਾਰ ਆਉਣ ਤੋਂ ਬਾਅਦ ਡਾਕਟਰ ਨੇ ਛੁੱਟੀ ਦੇ ਦਿੱਤੀ ਸੀ। ਸੰਭਾਵਨਾ ਘਰ ਆ ਗਈ ਸੀ ਪਰ ਇਸ ਤੋਂ ਬਾਅਦ ਫਿਰ ਤੋਂ ਉਨ੍ਹਾਂ ਦੀ ਸਿਹਤ ਖਰਾਬ ਹੋ ਗਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਮੁੜ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ।   

 
 
 
 
 
 
 
 
 
 
 
 
 
 
 
 

A post shared by Sambhavna Seth (@sambhavnasethofficial) on May 4, 2020 at 11:16pm PDT

ਜਾਣਕਾਰੀ ਮੁਤਾਬਿਕ, ਸੰਭਾਵਨਾ ਦਾ ਬਲੱਡ ਪ੍ਰੈਸ਼ਰ ਬਹੁਤ ਘੱਟ ਸੀ, ਜਿਸ ਕਾਰਨ ਉਹ ਬੇਹੋਸ਼ ਹੋ ਗਈ ਸੀ। ਉਨ੍ਹਾਂ ਨੂੰ ਤੁਰੰਤ ਕੋਕਿਲਾਬੇਨ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਕੋਰੋਨਾ ਵਾਇਰਸ ਨੂੰ ਦੇਖਦੇ ਹੋਏ ਹਸਪਤਾਲ ਵਿਚ ਰੁਕਣਾ ਸੁਰੱਖਿਅਤ ਨਹੀਂ ਸੀ, ਅਜਿਹੇ ਵਿਚ ਪੂਰੇ ਚੈੱਕਅਪ ਤੋਂ ਬਾਅਦ ਉਨ੍ਹਾਂ ਨੂੰ ਘਰ ਲਿਆਂਦਾ ਗਿਆ।ਸੰਭਾਵਨਾ ਦੇ ਪਤੀ ਅਵਿਨਾਸ਼ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪੋਸਟ ਸ਼ੇਅਰ ਕਰ ਕੇ ਪਤਨੀ ਦੀ ਖਰਾਬ ਸਿਹਤ ਬਾਰੇ ਜਾਣਕਾਰੀ ਦਿੱਤੀ। 

 
 
 
 
 
 
 
 
 
 
 
 
 
 

Ramadan Mubarak to all our friends @imavinashdwivedi #ramzan #prayer #roza #iftar #ramzanmubarak ❤️

A post shared by Sambhavna Seth (@sambhavnasethofficial) on Apr 25, 2020 at 4:26am PDT

ਦੱਸਣਯੋਗ ਹੈ ਕਿ ਸੰਭਾਵਨਾ ਸੇਠ ਭੋਜਪੁਰੀ ਫਿਲਮ ਇੰਡਸਟਰੀ ਦਾ ਮਸ਼ਹੂਰ ਚਿਹਰਾ ਹੈ। ਇਸ ਤੋਂ ਇਲਾਵਾ ਉਹ 'ਬਿੱਗ ਬੌਸ' ਦੇ ਸੀਜ਼ਨ 2 ਵਿਚ ਵੀ ਨਜ਼ਰ ਆ ਚੁੱਕੀ ਹੈ। ਉਹ ਸੀਰੀਅਲ 'ਰਜ਼ੀਆ ਸੁਲਤਾਨ' ਵਿਚ ਵੀ ਅਹਿਮ ਕਿਰਦਾਰ ਨਿਭਾਉਂਦੀ ਨਜ਼ਰ ਆਈ ਸੀ। 
 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News