ਸ਼ਹਿਨਾਜ਼ ਦੀ ਦਾਦੀ ਮਾਂ ਦੀ ਵਿਗੜੀ ਸਿਹਤ, ਹਸਪਤਾਲ ''ਚ ਕਰਵਾਇਆ ਗਿਆ ਦਾਖਲ
5/7/2020 2:10:04 PM

ਜਲੰਧਰ (ਬਿਊਰੋ) — ਸੋਸ਼ਲ ਮੀਡੀਆ 'ਤੇ ਹਮੇਸ਼ਾ ਛਾਈ ਰਹਿਣ ਵਾਲੀ ਪੰਜਾਬ ਦੀ ਕੈਟਰੀਨਾ ਕੈਫ ਸ਼ਹਿਨਾਜ਼ ਕੌਰ ਗਿੱਲ ਦੀ ਦਾਦੀ ਦੀ ਤਬੀਅਤ ਅਚਾਨਕ ਖਰਾਬ ਹੋ ਗਈ ਹੈ, ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਸ਼ਹਿਨਾਜ਼ ਗਿੱਲ ਦੇ ਪਿਤਾ ਸੰਤੋਖ ਸੁੱਖ ਨੇ ਆਪਣੀ ਮਾਤਾ ਦੀ ਤਸਵੀਰ ਸਾਂਝੀ ਕਰਦੇ ਹੋਏ ਉਨ੍ਹਾਂ ਦੇ ਬਿਮਾਰ ਹੋਣ ਦੀ ਪੁਸ਼ਟੀ ਕੀਤੀ ਹੈ। ਇਸ ਤਸਵੀਰ 'ਚ ਤੁਸੀਂ ਦੇਖ ਸਕਦੇ ਹੋ ਕਿ ਸ਼ਹਿਨਾਜ਼ ਕੌਰ ਗਿੱਲ ਦੇ ਦਾਦੀ ਇਕ ਹਸਪਤਾਲ 'ਚ ਨਜ਼ਰ ਆ ਰਹੇ ਹਨ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਸੰਤੋਖ ਸੁੱਖ ਨੇ ਲਿਖਿਆ ਕਿ ''ਮੇਰੀ ਮਾਤਾ ਜੀ ਹਸਪਤਾਲ ਵਿਚ ਹਨ, ਲੀਵਰ 'ਚ ਕੁਝ ਦਿੱਕਤ ਹੋ ਗਈ ਹੈ, ਪ੍ਰਮਾਤਮਾ ਜਲਦੀ ਠੀਕ ਕਰੋ।'' ਉਨ੍ਹਾਂ ਦੀ ਇਸ ਪੋਸਟ ਤੋਂ ਬਾਅਦ ਸ਼ਹਿਨਾਜ਼ ਦੇ ਫੈਨਜ਼ ਵੱਲੋਂ ਉਨ੍ਹਾਂ ਦੀ ਦਾਦੀ ਦੇ ਜਲਦ ਠੀਕ ਹੋਣ ਦੀ ਪ੍ਰਾਰਥਨਾ ਕੀਤੀ ਜਾ ਰਹੀ ਹੈ।
My mother hospital mein hai liver mein problem ho gayi hai God jaldi thik kar do
A post shared by SANTOKH SINGH SUKH (@santokhsukh1) on May 6, 2020 at 4:43am PDT
ਦੱਸ ਦਈਏ ਕਿ ਸ਼ਹਿਨਾਜ਼ ਕੌਰ ਗਿੱਲ ਇੰਨ੍ਹੀਂ ਦਿਨੀਂ ਆਪਣੇ ਭਰਾ ਸ਼ਹਿਬਾਜ਼ ਦੇ ਨਾਲ ਮੁੰਬਈ 'ਚ ਲੌਕਡਾਊਨ ਕਰਕੇ ਫਸੀ ਹੋਈ ਹੈ ਪਰ ਉਨ੍ਹਾਂ ਦਾ ਸਾਰਾ ਪਰਿਵਾਰ ਪੰਜਾਬ 'ਚ ਮੌਜੂਦ ਹੈ। ਲੌਕ ਡਾਊਨ ਕਾਰਨ ਸ਼ਹਿਨਾਜ਼ ਆਪਣੇ ਪਰਿਵਾਰ ਨੂੰ ਵੀ ਮਿਲ ਨਹੀਂ ਪਾ ਰਹੀ।
ਸ਼ਹਿਨਾਜ਼ ਗਿੱਲ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਇਕ ਰਿਐਲਿਟੀ ਸ਼ੋਅ 'ਚ ਕਾਫੀ ਨਾਂ ਕਮਾਉਣ ਤੋਂ ਬਾਅਦ ਸਿਧਾਰਥ ਸ਼ੁੱਕਲਾ ਦੇ ਨਾਲ ਕਈ ਇਕ ਗੀਤ ਵਿਚ ਵੀ ਨਜ਼ਰ ਆ ਚੁੱਕੀ ਹੈ ਅਤੇ ਰਿਐਲਿਟੀ ਸ਼ੋਅ ਦੌਰਾਨ ਸਿਧਨਾਜ਼ ਦੀ ਜੋੜੀ ਨੇ ਕਾਫੀ ਚਰਚਾ ਖੱਟੀ ਸੀ। ਇੰਨ੍ਹੀਂ ਦਿਨੀਂ ਉਹ ਟਿਕਟੌਕ 'ਤੇ ਕਾਫੀ ਸਰਗਰਮ ਹੈ ਅਤੇ ਅਕਸਰ ਉਸ ਦੇ ਵੀਡੀਓ ਵਾਇਰਲ ਹੁੰਦੇ ਰਹਿੰਦੇ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ