ਮਰਹੂਮ ਵਰਿੰਦਰ ਦੀ ਨੂੰਹ ਵੀ ਹੈ ਪ੍ਰਸਿੱਧ ਅਦਾਕਾਰਾ, ਇੰਝ ਮਿਲਿਆ ਸੀ ਫਿਲਮਾਂ ''ਚ ਕੰਮ ਕਰਨ ਦਾ ਮੌਕਾ
5/29/2020 3:07:01 PM

ਜਲੰਧਰ (ਬਿਊਰੋ) — ਪੰਜਾਬੀ ਅਦਾਕਾਰ ਵਰਿੰਦਰ ਜਿਨ੍ਹਾਂ ਨੇ ਲੰਬੇ ਸਮੇਂ ਤੱਕ ਪੰਜਾਬੀ ਫਿਲਮ ਉਦਯੋਗ 'ਤੇ ਰਾਜ ਕੀਤਾ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫਿਲਮਾਂ ਦਿੱਤੀਆਂ। ਅੱਜ ਅਸੀਂ ਤੁਹਾਨੂੰ ਉਨ੍ਹਾਂ ਦੇ ਨੂੰਹ-ਪੁੱਤਰ ਬਾਰੇ ਦੱਸਾਂਗੇ, ਜਿਨ੍ਹਾਂ ਬਾਰੇ ਸ਼ਾਇਦ ਬਹੁਤ ਹੀ ਘੱਟ ਲੋਕਾਂ ਨੂੰ ਪਤਾ ਹੋਵੇਗਾ। ਵਰਿੰਦਰ ਦੀ ਨੂੰਹ ਦਾ ਨਾਂ ਦੀਪਤੀ ਭਟਨਾਗਰ ਹੈ, ਜਿਨ੍ਹਾਂ ਨੇ ਕਈ ਫਿਲਮਾਂ 'ਚ ਵੀ ਕੰਮ ਕੀਤਾ ਹੈ ਪਰ ਅਚਾਨਕ ਉਨ੍ਹਾਂ ਨੇ ਫਿਲਮਾਂ ਤੋਂ ਦੂਰੀ ਬਣਾ ਲਈ ਸੀ ਅਤੇ ਇੱਕ ਧਾਰਮਿਕ ਸ਼ੋਅ ਸ਼ੁਰੂ ਕਰ ਲਿਆ ਸੀ। ਦੀਪਤੀ ਭਟਨਾਗਰ ਦਾ ਜਨਮ ਉੱਤਰ ਪ੍ਰਦੇਸ਼ ਦੇ ਮੇਰਠ 'ਚ 1967 'ਚ ਹੋਇਆ ਸੀ। ਉਨ੍ਹਾਂ ਨੇ ਆਪਣੀ ਪੜ੍ਹਾਈ ਦਿੱਲੀ ਦੇ ਡੀ. ਪੀ. ਐੱਸ. ਸਕੂਲ 'ਚ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਉਚੇਰੀ ਸਿੱਖਿਆ ਮੇਰਠ ਦੀ ਹੀ ਚੌਧਰੀ ਚਰਨ ਸਿੰਘ ਯੂਨੀਵਰਸਿਟੀ ਤੋਂ ਪੂਰੀ ਕੀਤੀ।
ਬੀ. ਏ. ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਮੁੰਬਈ ਆਪਣੇ ਹੈਂਡੀਕ੍ਰਾਫਟ ਦੇ ਕੰਮ ਲਈ ਵਿਗਿਆਪਨ ਦੇ ਚੱਕਰ 'ਚ ਗਏ ਸਨ ਪਰ ਉਨ੍ਹਾਂ ਨੂੰ ਨਹੀਂ ਸੀ ਪਤਾ ਕਿ ਇੱਥੋਂ ਹੀ ਉਨ੍ਹਾਂ ਦੇ ਕਰੀਅਰ 'ਚ ਨਵਾਂ ਬਦਲਾਅ ਆ ਜਾਵੇਗਾ ਅਤੇ ਕਿਸਮਤ ਇਸ ਤਰ੍ਹਾਂ ਪਲਟ ਜਾਵੇਗੀ। ਇਸ਼ਤਿਹਾਰ ਕਰਵਾਉਣ ਲਈ ਗਈ ਦੀਪਤੀ ਨੂੰ ਖੁਦ ਹੀ ਵਿਗਿਆਪਨ ਦੀ ਆਫਰ ਕਿਸੇ ਨੇ ਦੇ ਦਿੱਤੀ ਸੀ। ਉਨ੍ਹਾਂ ਨੂੰ ਇੱਕ ਸਾੜ੍ਹੀ ਦੇ ਵਿਗਿਆਪਨ 'ਚ ਕੰਮ ਮਿਲਿਆ ਅਤੇ ਆਪਣੀ ਖੂਬਸੂਰਤੀ ਲਈ ਜਾਣੀ ਜਾਂਦੀ ਦੀਪਤੀ ਨੂੰ ਇੱਕ ਤੋਂ ਬਾਅਦ ਇੱਕ ਵਿਗਿਆਪਨ 'ਚ ਕੰਮ ਮਿਲਣਾ ਸ਼ੁਰੂ ਹੋ ਗਿਆ, ਜਿਸ ਤੋਂ ਬਾਅਦ ਇਸ ਫੀਲਡ 'ਚ ਵਧੀਆ ਕਮਾਈ ਨੂੰ ਦੇਖਦੇ ਹੋਏ ਉਨ੍ਹਾਂ ਨੇ ਆਪਣਾ ਹੈਂਡੀਕ੍ਰਾਫਟ ਦਾ ਕੰਮ ਛੱਡ ਦਿੱਤਾ ਅਤੇ ਇਸੇ ਫੀਲਡ 'ਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਇਸ ਤੋਂ ਇੱਕ ਬਿਊਟੀ ਕੰਪੀਟੀਸ਼ਨ 'ਚ ਭਾਗ ਲਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਰ ਪਾਸੇ ਪਛਾਣਿਆ ਜਾਣ ਲੱਗ ਪਿਆ ।
'ਫੇਅਰ ਐਂਡ ਲਵਲੀ', 'ਸਿਆ ਰਾਮ', 'ਓਨੀਡਾ ਵਾਸ਼ਿੰਗ ਮਸ਼ੀਨ' ਜਿਹੇ ਵੱਡੇ ਬ੍ਰਾਂਡਸ ਦੇ ਉੇਤਪਾਦਾਂ ਲਈ ਵਿਗਿਆਪਨ ਕੀਤੇ। ਦੇਸ਼ 'ਚ ਆਪਣੀ ਪਛਾਣ ਬਣਾਉਣ ਵਾਲੀ ਦੀਪਤੀ ਕੁਝ ਸਮੇਂ ਲਈ ਸਿੰਗਾਪੁਰ ਚਲੀ ਗਈ, ਜਿੱਥੋਂ ਵਾਪਸ ਆਉਣ ਤੋਂ ਬਾਅਦ ਉਨ੍ਹਾਂ ਨੇ ਬਾਲੀਵੁੱਡ ਦੀ ਫਿਲਮ 'ਰਾਮ ਸ਼ਾਸਤਰਾ' 'ਚ ਡੈਬਿਊ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ 12 ਦੇ ਕਰੀਬ ਫਿਲਮਾਂ 'ਚ ਕੰਮ ਕੀਤਾ। 'ਮਨ', 'ਕਾਲੀਆ', 'ਅਗਨੀ ਵਰਸ਼ਾ' ਸਣੇ ਕਈ ਫਿਲਮਾਂ ਸ਼ਾਮਲ ਹਨ ਪਰ ਇਸ ਦੇ ਬਾਵਜੂਦ ਦੀਪਤੀ ਬਾਲੀਵੁੱਡ 'ਚ ਆਪਣੀ ਖਾਸ ਥਾਂ ਨਹੀਂ ਬਣਾ ਸਕੀ, ਜਿਸ ਤੋਂ ਬਾਅਦ ਉਨ੍ਹਾਂ ਨੇ ਬਾਲੀਵੁੱਡ ਤੋਂ ਦੂਰੀ ਬਣਾ ਲਈ। ਉਨ੍ਹਾਂ ਨੇ ਇੱਕ ਟ੍ਰੈਵਲ ਸ਼ੋਅ ਸ਼ੁਰੂ ਕੀਤਾ, ਜੋ ਕਿ ਕਾਫੀ ਪਸੰਦ ਕੀਤਾ ਗਿਆ ਸੀ।
घूप का आचल लहराय तो ... मेरे देश की घरती अनमोल. 🙏 #देखोअपनादेश
A post shared by Deepti Bhatnagar (@dbhatnagar) on May 16, 2020 at 7:13am PDT
ਇਸ ਦੇ ਨਾਲ ਧਾਰਮਿਕ ਅਸਥਾਨਾਂ ਨਾਲ ਸਬੰਧਤ ਇੱਕ ਸ਼ੋਅ ਵੀ ਸ਼ੁਰੂ ਕੀਤਾ ਸੀ, ਜੋ ਕਿ ਦਰਸ਼ਕਾਂ ਨੂੰ ਬਹੁਤ ਹੀ ਪਸੰਦ ਆਇਆ ਸੀ। ਦੀਪਤੀ ਪੰਜਾਬੀ ਗੀਤ 'ਲਾਲ ਗਰਾਰਾ' ਜੋ ਕਿ ਹੰਸ ਰਾਜ ਹੰਸ ਨੇ ਗਾਇਆ ਸੀ, ਉਸ 'ਚ ਵੀ ਨਜ਼ਰ ਆ ਚੁੱਕੇ ਹਨ। ਇਸ ਦੇ ਨਾਲ ਹੀ ਸ਼ੰਕਰ ਸਾਹਨੀ ਦੇ ਗੀਤ 'ਯਾਰੀ ਯਾਰੀ' 'ਚ ਵੀ ਉਹ ਨਜ਼ਰ ਆਏ ਸਨ। ਇਸ ਤੋਂ ਇਲਾਵਾ ਉਨ੍ਹਾਂ ਨੇ ਹੋਰ ਕਈ ਪੰਜਾਬੀ ਗੀਤਾਂ ਲਈ ਵੀ ਮਾਡਲਿੰਗ ਕੀਤੀ ਹੈ। ਉਨ੍ਹਾਂ ਨੇ ਆਪਣੇ ਪ੍ਰੇਮੀ ਰਣਦੀਪ, ਜੋ ਕਿ ਮਰਹੂਮ ਅਦਾਕਾਰ ਵਰਿੰਦਰ ਦੇ ਪੁੱਤਰ ਹਨ, ਨਾਲ ਵਿਆਹ ਕਰਵਾਇਆ ਹੈ। ਉਨ੍ਹਾਂ ਦੇ ਦੋ ਪੁੱਤਰ ਹਨ, ਦੀਪਤੀ ਆਪਣੇ ਪਤੀ ਅਤੇ ਬੱਚਿਆਂ ਨਾਲ ਮੁੰਬਈ 'ਚ ਹੀ ਰਹਿ ਰਹੀ ਹੈ।
My new found Love-Gardening..❤️ #mylockdownactivityathome
A post shared by Deepti Bhatnagar (@dbhatnagar) on May 11, 2020 at 11:49pm PDT
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ