ਸਤੰਬਰ ''ਚ ਹੋਵੇਗਾ ''ਵੈਨਿਸ ਫਿਲਮ ਫੈਸਟੀਵਲ'' ਦਾ ਆਯੋਜਨ
5/29/2020 4:11:19 PM

ਮੁੰਬਈ (ਬਿਊਰੋ) — ਦੁਨੀਆ ਦਾ ਸਭ ਤੋਂ ਲੰਬਾ ਚੱਲਣ ਵਾਲਾ 'ਵੈਨਿਸ ਫਿਲਮ ਫੈਸਟੀਵਲ 2020' ਸਤੰਬਰ 'ਚ ਹੋਣ ਜਾ ਰਿਹਾ ਹੈ। ਕੋਰੋਨਾ ਵਾਇਰਸ ਕਾਰਨ ਇਸ ਦਾ ਆਯੋਜਨ ਇਸ ਸਾਲ 2 ਤੋਂ 12 ਸਤੰਬਰ ਦੇ ਵਿਚਕਾਰ ਕੀਤਾ ਜਾਵੇਗਾ। ਵੈਨੇਟੋ ਦੇ ਗਵਰਨਰ ਵੈਰਾਇਟੀ ਮੁਤਾਬਕ, ਲੁਕਾ ਜ਼ਿਆ ਨੇ ਇਕ ਘੋਸ਼ਣਾ ਦੇ ਜ਼ਰੀਏ ਫਿਲਮ ਮਹਾਉਤਸਵ ਬਾਰੇ ਪੁਸ਼ਟੀ ਕੀਤੀ ਹੈ। ਹਾਲਾਂਕਿ ਉਨ੍ਹਾਂ ਨੇ ਸੰਭਵਾਨਾ ਜਤਾਈ ਹੈ ਕਿ ਫਿਲਮ ਮਹਾਉਤਸਵ ਨੂੰ ਹੋਰ ਅੱਗੇ ਵਧਾਇਆ ਜਾ ਸਕਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਦਾ ਅਨੁਮਾਨ ਹੈ ਕਿ ਕੋਰੋਨਾ ਵਾਇਰਸ ਕਾਰਨ ਫਿਲਮ ਫੈਸਟੀਵਲ 'ਚ ਇਸ ਸਾਲ ਘੱਟ ਫਿਲਮਾਂ ਹੋਣਗੀਆਂ।
ਦੱਸਣਯੋਗ ਹੈ ਕਿ ਇਟਲੀ 'ਚ ਹੋਣ ਜਾ ਰਹੇ ਇਸ ਫਿਲਮ ਫੈਸਟੀਵਲ 'ਤੇ ਕੋਰੋਨਾ ਵਾਇਰਸ ਦਾ ਬਹੁਤ ਵੱਡਾ ਖਤਰਾ ਹੈ। ਇਟਲੀ 'ਚ ਸਭ ਤੋਂ ਜ਼ਿਆਦਾ ਕੋਰੋਨਾ ਦੇ ਮਾਮਲੇ ਆਏ ਹਨ ਅਤੇ ਕਈ ਹਜ਼ਾਰਾਂ ਲੋਕਾਂ ਨੇ ਆਪਣੀ ਜਾਨ ਗੁਆਈ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ