ਤਾਮਿਲ ਸੁਪਰਸਟਾਰ ਸੂਰਿਆ ਅਤੇ ਜੋਤਿਕਾ ਨੇ ਪਹਿਲੀ ਵਾਰ ਵਰਚੂਅਲ ਤਰੀਕੇ ਨਾਲ ਕੀਤੀ ਫੈਨਜ਼ ਨਾਲ ਮੁਲਾਕਾਤ
5/29/2020 4:46:14 PM

ਮੁੰਬਈ(ਬਿਊਰੋ)- ਅੱਜ ਦਿਨ ਦੀ ਸ਼ੁਰੂਆਤ ਵਿਚ, ਦੱਖਣ ਦੇ ਸੁਪਰਸਟਾਰ ਜੋਤਿਕਾ ਅਤੇ ਸੂਰਿਆ ਨੇ 100 ਪ੍ਰਸ਼ੰਸਕਾਂ ਨੂੰ ਇਕ ਅਣਦੇਖਿਆ ਵਰਚੂਅਲ ਅਨੁਭਵ ਦਿੱਤਾ, ਜਿੱਥੇ ਉਹ ਆਪਣੇ ਪਹਿਲੇ ਵਰਚੂਅਲ ਫੈਨ ਮੀਟਿੰਗ ਸੈਸ਼ਨ ਵਿਚ ਸ਼ਾਮਿਲ ਹੋਏ ਸਨ । ਹਾਲੀਆ ਹਾਲਤ ਨੂੰ ਧਿਆਨ ਵਿਚ ਰੱਖਦੇ ਹੋਏ, ‘ਪੋਨਮਗਲ ਵੰਧਲ’ ਟੀਮ ਨੇ ਸੁਨਿਸਚਿਤ ਕੀਤਾ ਕਿ ਸ਼ੋਅ ਚਲਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਨੇ ਇਕ ਅਜਿਹੀ ਐਕਟੀਵਿਟੀ ਨੂੰ ਅੰਜ਼ਾਮ ਦਿੱਤਾ, ਜਿਸ ਨੂੰ ਦੱਖਣ ਫਿਲਮ ਉਦਯੋਗ ਵਿਚ ਅਜੇ ਤੱਕ ਦੇਖਿਆ ਨਹੀਂ ਗਿਆ ਹੈ। ਫਿਲਮ ਦਾ ਟਰੇਲਰ ਪਿਛਲੇ ਹਫਤੇ ਇਕ ਵੱਡੇ ਪੈਮਾਨੇ ’ਤੇ ਸਾਕਾਰਾਤਮਕ ਪ੍ਰਤੀਕਿਰਿਆ ਨਾਲ ਰਿਲੀਜ਼ ਕੀਤਾ ਗਿਆ ਸੀ ਅਤੇ ਫਿਲਮ ਅੱਜ ਰਾਤ ਐਮਾਜ਼ੋਨ ਪ੍ਰਾਈਮ ਵੀਡੀਓ ’ਤੇ ਪ੍ਰੀਮੀਅਰ ਲਈ ਤਿਆਰ ਹੈ। ਰਿਲੀਜ ਤੋਂ ਪਹਿਲਾਂ, ਇਹ ਸੁਨਿਸਚਿਤ ਕਰਨ ਲਈ ਕਿ ਪ੍ਰਸ਼ੰਸਕ ਆਪਣੇ ਪਸੰਦੀਦਾ ਸਿਤਾਰਿਆਂ ਨਾਲ ਗੱਲ ਕਰਨ ਦਾ ਮੌਕਾ ਨਾ ਗੁਆਉਣ, ਅਸੀਂ ਇਕ ਵਿਅਕਤੀਗਤ ਅਤੇ ਮਜ਼ੇਦਾਰ ਗੱਲਬਾਤ ਦੀ ਹੋਸਟਿੰਗ ਕਰਨ ਦਾ ਫੈਸਲਾ ਕੀਤਾ।
ਡੀਡੀ ਦੇ ਨਾਮ ਨਾਲ ਪ੍ਰਸਿੱਧ ਧਿਵਿਆਧਾਰਿਣੀ ਦੀ ਮੇਜ਼ਬਾਨੀ ਵਿਚ, ਇਸ ਸੈਸ਼ਨ ਵਿਚ ਪ੍ਰਸ਼ੰਸਕ ਸੁਨੇਹਿਆਂ ਰਾਹੀਂ ਜੋਤਿਕਾ ਅਤੇ ਸੂਰਿਆ ’ਤੇ ਆਪਣਾ ਪਿਆਰ ਜ਼ਾਹਿਰ ਕਰਦੇ ਹੋਏ ਨਜ਼ਰ ਆਏ, ਦੋ ਘੰਟਿਆਂ ਤੱਕ ਚਲੇ ਪ੍ਰੋਗਰਾਮ ਦੌਰਾਨ 19000 ਤੋਂ ਜ਼ਿਆਦਾ ਕੁਮੈਂਟ ਪੋਸਟ ਕੀਤੇ ਗਏ ਸਨ। ਫੈਨਜ਼ ਨੂੰ ਬੇਹੱਦ ਘੱਟ ਇਸ ਸੁਪਰਸਟਾਰ ਜੋੜੀ ਨੂੰ ਇਕੱਠੇ ਦੇਖਣ ਦਾ ਮੌਕਾ ਮਿਲਦਾ ਹੈ। ਇੰਨਾ ਹੀ ਨਹੀਂ, ਸਗੋਂ ਅਭਿਨੇਤਾਵਾਂ ਨੇ ਵੀ ਫਿਲਮ ਨਾਲ, ਇਕ ਅਣਦੇਖੀ ਵੀਡੀਓ ਸਾਂਝੀ ਕਰਕੇ ਸਾਰਿਆਂ ਨੂੰ ਖੁਸ਼ ਕਰ ਦਿੱਤਾ।
ਇਸ ਦੇ ਨਾਲ ਹੀ ਫਿਲਮ ਦੀ ਪ੍ਰਮੁੱਖ ਅਦਾਕਾਰ ਜੋਤਿਕਾ ਨੇ ਸਾਂਝਾ ਕੀਤਾ, ਅਸੀਂ ਉਤਸ਼ਾਹਿਤ ਹਾਂ ਕਿ ‘ਪੋਨਮਗਲ ਵੰਧਲ’ 29 ਮਈ 2020 ਨੂੰ ਡਾਇਰੈਕਟ-ਟੂ-ਸਟਰੀਮ ’ਤੇ ਲਾਂਚ ਹੋਣ ਵਾਲੀ ਪਹਿਲੀ ਤਾਮਿਲ ਫਿਲਮ ਹੈ। ਹਰ ਇਕ ਐਕਟਰ ਚੁਣੋਤੀ ਭਰਪੂਰ ਭੂਮਿਕਾਵਾਂ ਦੀ ਤਲਾਸ਼ ਵਿਚ ਹੁੰਦਾ ਹੈ, ਜੋ ਉਨ੍ਹਾਂ ਦੇ ਅਭਿਨੈ ਨੂੰ ਜ਼ਿਆਦਾ ਉਚਾਈਆਂ ਤੱਕ ਲਿਜਾਉਣ ਵਿਚ ਮਦਦ ਕਰਦਾ ਹੈ ਅਤੇ ਮੇਰੇ ਕਿਰਦਾਰ ਵੇਨਬਾ ਦੇ ਰੂਪ ਵਿਚ ਮੇਰੀ ਸਭ ਤੋਂ ਵਧੀਆ ਪਰਫਾਰਮੈਂਸ ਸਾਹਮਣੇ ਆਈ ਹੈ। ਐਮਾਜ਼ੋਨ ਪ੍ਰਾਈਮ ਵੀਡੀਓ ਦੀ ਵਿਆਪਕ ਪਹੁੰਚ ਨਾਲ, ਤਾਮਿਲ ਫਿਲਮ ਪ੍ਰੇਮੀਆਂ ਦੇ ਨਾਲ-ਨਾਲ ਵਿਸ਼ਵਵਿਆਪੀ ਦਰਸ਼ਕਾਂ ਨੂੰ ਆਪਣੀ ਸੀਟ 'ਤੇ ਬਿਠਾ ਕੇ ਰੱਖਣਾ ਪ੍ਰਭਾਵਸ਼ਾਲੀ ਹੋਵੇਗੀ।” ਫਿਲਮ 29 ਮਈ, 2020 ਨੂੰ ਐਮਾਜ਼ੋਨ ਪ੍ਰਾਈਮ ਵੀਡੀਓ ’ਤੇ ਡਿਜੀਟਲ ਪ੍ਰੀਮੀਅਰ ਲਈ ਤਿਆਰ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ