ਅਮਿਤਾਭ ਬੱਚਨ ਨੇ ਪ੍ਰਵਾਸੀਆਂ ਨੂੰ ਭੇਜਿਆ ਘਰ, ਮੁੰਬਈ ਤੋਂ ਰਵਾਨਾ ਕੀਤੀਆਂ 10 ਬੱਸਾਂ

5/29/2020 5:03:25 PM

ਮੁੰਬਈ (ਬਿਊਰੋ) — ਕੋਰੋਨਾ ਵਾਇਰਸ ਤਾਲਾਬੰਦੀ ਦੌਰਾਨ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਫਰੰਟਲਾਈਨ ਕੋਰੋਨਾ ਵਾਰੀਅਰਜ਼ ਤੇ ਉਨ੍ਹਾਂ ਲੋਕਾਂ ਦੀ ਮਦਦ ਲਈ ਅੱਗੇ ਆਏ ਹਨ, ਜੋ ਮਹਾਮਾਰੀ ਕਾਰਨ ਪੀੜਤ ਹਨ। ਬਾਲੀਵੁੱਡ ਦੇ ਮੈਗਾਸਟਾਰ ਅਮਿਤਾਭ ਬੱਚਨ ਵੀ ਇਸ ਮੁਸ਼ਕਿਲ ਸਮੇਂ 'ਚ ਅਜਿਹੇ ਲੋਕਾਂ ਦੀ ਮਦਦ ਕਰ ਰਹੇ ਹਨ। ਅਮਿਤਾਭ ਬੱਚਨ ਕੋਵਿਡ-19 ਬਾਰੇ ਲੋਕਾਂ ਨੂੰ ਲਗਾਤਾਰ ਜਾਗਰੂਕ ਕਰ ਰਹੇ ਹਨ, ਜਿਸ ਲਈ ਉਹ ਆਪਣੇ ਸੋਸ਼ਲ ਮੀਡੀਆ ਦਾ ਸਹਾਰਾ ਵੀ ਲੈ ਰਹੇ ਹਨ। ਨਾਲ ਹੀ ਲੋਕਾਂ 'ਚ ਜਾਗਰੂਕਤਾ ਫੈਲਾਉਣ ਲਈ ਉਹ ਕਈ ਸਰਕਾਰੀ ਗਤੀਵਿਧੀਆਂ ਨਾਲ ਵੀ ਜੁੜੇ ਹੋਏ ਹਨ।
Amitabh Bachchan helps send migrant workers home in UP (In Pics)
ਇਸ ਮਹਾਮਾਰੀ ਦੌਰਾਨ ਅਮਿਤਾਭ ਬੱਚਨ ਵਲੋਂ ਐਬੀ ਕਾਰਪ ਲਿਮਟਿਡ ਦੇ ਐੱਮ. ਡੀ. ਰਾਜੇਸ਼ ਯਾਦਵ ਲੋਕਾਂ ਦੀ ਮਦਦ ਲਈ ਲਗਾਤਾਰ ਕੰਮ ਕਰ ਰਹੇ ਹਨ। 28 ਮਾਰਚ ਤੋਂ ਹੀ ਉਹ ਮੁੰਬਈ ਦੇ ਵੱਖ-ਵੱਖ ਇਲਾਕਿਆਂ 'ਚ ਰੋਜ਼ਾਨਾ 4500 ਪੈਕੇਟਾਂ 'ਚ ਬਣਿਆ ਹੋਇਆ ਭੋਜਨ ਵੰਡ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਸੁੱਕੇ ਫਲ ਵੀ 10 ਹਜ਼ਾਰ ਪਰਿਵਾਰਾਂ ਨੂੰ ਵੰਡੇ ਹਨ। ਇੱਕ ਵਿਅਕਤੀ ਨੂੰ ਇੰਨਾ ਰਾਸ਼ਨ ਮਿਲਿਆ ਹੈ ਕਿ ਉਹ ਮਹੀਨੇ ਦਾ ਖਰਚ ਆਸਾਨੀ ਨਾਲ ਚਲਾ ਸਕਦਾ ਹੈ। ਬੀਤੇ ਦਿਨੀਂ ਅਮਿਤਾਭ ਬੱਚਨ ਦੀ ਟੀਮ ਨੇ 10 ਤੋਂ ਜ਼ਿਆਦਾ ਬੱਸਾਂ ਰਾਹੀਂ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਘਰ ਯੂਪੀ 'ਚ ਪਹੁੰਚਾਉਣ ਲਈ ਰਵਾਨਾ ਕੀਤੀਆਂ ਹਨ। ਇਹ ਬੱਸਾਂ ਹਾਜ਼ੀ ਅਲੀ ਤੋਂ ਚੱਲੀਆਂ ਸਨ।
Bollywood News In Hindi : Amitabh Bachchan Started Bus Services ...
ਦੱਸ ਦਈਏ ਕਿ ਅਮਿਤਾਭ ਬੱਚਨ ਦੀ ਟੀਮ 9 ਮਈ ਤੋਂ ਰੋਜ਼ਨਾ ਉਨ੍ਹਾਂ ਲੋਕਾਂ ਨੂੰ 2000 ਸੁੱਕੇ ਫਲਾਂ ਦੇ ਪੈਕੇਟ, 2 ਹਜ਼ਾਰ ਪਾਣੀ ਦੀਆਂ ਬੋਤਲਾਂ ਤੇ ਕਰੀਬ 1200 ਜੋੜੀ ਚੱਪਲਾਂ ਵੰਡ ਰਹੀ ਹੈ, ਜੋ ਮੁੰਬਈ ਤੋਂ ਆਪਣੇ ਘਰ ਜਾ ਰਹੇ ਹਨ। ਕਈ ਸਥਾਨਕ ਅਧਿਕਾਰੀਆਂ ਦੇ ਸਹਿਯੋਗ ਨਾਲ ਅਮਿਤਾਭ ਬੱਚਨ ਨੇ ਮਾਸਕ ਅਤੇ ਸੈਨੀਟਾਈਜ਼ਰ ਵੀ ਵੰਡੇ। ਇਸ ਤੋਂ ਇਲਾਵਾ ਫਰੰਟ ਲਾਈਨ 'ਤੇ ਕੰਮ ਕਰ ਰਹੇ ਕੋਰੋਨਾ ਵਾਰੀਅਰਜ਼ ਜਿਵੇਂ ਮੈਡੀਕਲ ਕਾਮਿਆਂ, ਪੁਲਸ, ਬੀ, ਐੱਮ. ਸੀ. ਕਾਮਿਆਂ ਅਤੇ ਅੰਤਿਮ ਸੰਸਕਾਰ ਕਰਨ ਵਾਲੇ ਲੋਕਾਂ ਲਈ ਕਰੀਬ 20 ਹਜ਼ਾਰ ਪੀ. ਪੀ. ਈ. ਕਿੱਟਾਂ ਦਾਨ ਕੀਤੀਆਂ।
Amitabh Bachchan helps send migrant workers home in UP (In Pics)ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News