ਸ਼ਾਹਿਦ ਕਪੂਰ ਪਤਨੀ ਮੀਰਾ ਰਾਜਪੂਤ ਨਾਲ ਪਹੁੰਚੇ 'ਡੇਰਾ ਬਿਆਸ', ਵੀਡੀਓ ਵਾਇਰਲ

5/30/2020 1:32:57 PM

ਜਲੰਧਰ (ਬਿਊਰੋ) — ਫਿਲਮ ਉਦਯੋਗ ਦੇ ਪ੍ਰਸਿੱਧ ਅਭਿਨੇਤਾ ਸ਼ਾਹਿਦ ਕਪੂਰ ਇਨ੍ਹੀਂ ਦਿਨੀਂ ਆਪਣੀ ਪਤਨੀ ਮੀਰਾ ਰਾਜਪੂਤ ਨਾਲ ਡੇਰਾ ਬਿਆਸ 'ਚ ਪੁੱਜੇ ਹੋਏ ਹਨ। ਬੀਤੇ ਦਿਨੀਂ ਸ਼ਾਹਿਦ ਕਪੂਰ ਅਤੇ ਮੀਰਾ ਰਾਜਪੂਤ ਦੀ ਡੇਰਾ ਬਿਆਸ ਦੀ ਕੰਟੀਨ 'ਚ ਖਾਣਾ ਖਾਂਦਿਆਂ ਦੀ ਇੱਕ ਵੀਡੀਓ ਸਾਹਮਣੇ ਆਈ ਸੀ, ਜੋ ਕਿ ਹੁਣ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਉਨ੍ਹਾਂ ਦੀ ਇਹ ਵੀਡੀਓ ਰਾਧਾ ਸਵਾਮੀ ਡੇਰਾ ਸਤਿਸੰਗ ਬਿਆਸ ਦੀ ਆਫੀਸ਼ੀਅਲ ਵੈੱਬਸਾਈਟ 'ਤੇ ਅੱਜ ਜਾਰੀ ਹੋਈ ਹੈ।

ਜਾਣਕਾਰੀ ਮੁਤਾਬਕ, ਸ਼ਾਹਿਦ ਕਪੂਰ ਅਤੇ ਮੀਰਾ ਰਾਜਪੂਤ ਪੰਜਾਬ 'ਚ ਆਪਣੇ ਬੱਚਿਆਂ ਨਾਲ ਡੇਰਾ ਬਿਆਸ ਮੁਖੀ ਨੂੰ ਮਿਲਣ ਆਏ ਹਨ। ਇਹ ਵੀ ਦੱਸਿਆ ਜਾ ਰਿਹਾ ਹੈ ਸ਼ਾਹਿਦ ਅਤੇ ਮੀਰਾ ਰਾਜਪੂਤ ਨੇ ਡੇਰਾ ਬਿਆਸ 'ਚ ਸੇਵਾ ਵੀ ਕੀਤੀ ਅਤੇ ਆਉਣ ਵਾਲੇ ਕੁਝ ਦਿਨਾਂ ਤੱਕ ਉਹ ਡੇਰਾ ਬਿਆਸ 'ਚ ਹੀ ਰਹਿਣਗੇ।

ਦੱਸਣਯੋਗ ਹੈ ਕਿ ਸ਼ਾਹਿਦ ਕਪੂਰ ਫਿਲਮ ਉਦਯੋਗ ਦੇ ਪ੍ਰਸਿੱਧ ਅਭਿਨੇਤਾਵਾਂ 'ਚੋਂ ਇਕ ਹਨ। ਉਨ੍ਹਾਂ ਨੇ ਫਿਲਮ ਉਦਯੋਗ ਨੂੰ ਕਈ ਸੁਪਰਹਿੱਟ ਫਿਲਮਾਂ ਦਿੱਤੀਆਂ ਹਨ। ਸ਼ਾਹਿਦ ਕਪੂਰ ਨੇ ਸਾਲ 2003 'ਚ ਆਈ ਫਿਲਮ 'ਇਸ਼ਕ ਵਿਸ਼ਕ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਇਸ ਫਿਲਮ 'ਚ ਅੰਮ੍ਰਿਤਾ ਰਾਓ ਉਨ੍ਹਾਂ ਦੇ ਓਪੋਜ਼ਿਟ ਸੀ। ਫਿਲਮ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਸੀ। ਸ਼ਾਹਿਦ ਦੀ ਸਭ ਤੋਂ ਹਿੱਟ ਫਿਲਮ 'ਕਬੀਰ ਸਿੰਘ' ਬਣੀ। ਇਸ ਫਿਲਮ ਨੇ ਬਾਕਸ ਆਫਿਸ 'ਤੇ ਕੁਲ 278.24 ਕਰੋੜ ਦੀ ਕਮਾਈ ਕੀਤੀ। ਇਸ ਤੋਂ ਇਲਾਵਾ ਸ਼ਾਹਿਦ 'ਜਬ ਬੀ ਮੇਟ', 'ਉੜਤਾ ਪੰਜਾਬ', 'ਹੈਦਰ', 'ਵਿਵਾਹ' ਵਰਗੀਆਂ ਫਿਲਮਾਂ 'ਚ ਕੰਮ ਕਰ ਚੁੱਕੇ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News