ਸ਼ਖਸ ਨੂੰ ਜ਼ਿੰਦਾ ਟਿੱਡੀਆਂ ਖਾਂਦਾ ਦੇਖ ਕੇ ਭੜਕੀ ਪ੍ਰਿਯੰਕਾ ਦੀ ਭੈਣ, ਵੀਡੀਓ ਸ਼ੇਅਰ ਕਰਕੇ ਆਖੀ ਇਹ ਗੱਲ

5/30/2020 3:06:32 PM

ਨਵੀਂ ਦਿੱਲੀ (ਬਿਊਰੋ) : ਕੋਰੋਨਾ ਵਾਇਰਸ ਤੋਂ ਬਾਅਦ ਦੇਸ਼ ਦੇ ਕਈ ਸੂਬਿਆਂ 'ਚ ਹੁਣ ਟਿੱਡੀਆਂ ਨੇ ਕਹਿਰ ਢਾਹਿਆ ਹੋਇਆ ਹੈ। ਇਹ ਟਿੱਡੀਆਂ ਹਰੇ-ਭਰੇ ਖੇਤਾਂ ਨੂੰ ਨਸ਼ਟ ਕਰਦੀਆਂ ਹਨ। ਬੀਤੇ ਦਿਨੀਂ ਪਾਕਿਸਤਾਨ 'ਚ ਕਹਿਰ ਢਾਹੁਣ ਤੋਂ ਬਾਅਦ ਇਨ੍ਹਾਂ ਨੇ ਹੁਣ ਭਾਰਤ 'ਤੇ ਹਮਲਾ ਕੀਤਾ ਹੈ। ਪਾਕਿਸਤਾਨ ਤੋਂ ਸ਼ੁਰੂ ਹੋ ਕੇ ਟਿੱਡੀ ਦਲਾਂ ਨੇ ਰਾਜਸਥਾਨ 'ਚ ਹੱਲਾ ਬੋਲਿਆ ਹੈ। ਹੁਣ ਇਹ ਪੱਛਮੀ ਸੂਬਿਆਂ 'ਚ ਫੈਲ ਗਈਆਂ ਹਨ। ਹੁਣ ਤੱਕ 6 ਸੂਬਿਆਂ 'ਚ ਟਿੱਡੀਆਂ ਦਾ ਹਮਲਾ ਹੋ ਚੁੱਕਾ ਹੈ। ਇਸ ਦੌਰਾਨ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਇਕ ਵਿਅਕਤੀ ਟਿੱਡੀਆਂ ਨੂੰ ਬੜੇ ਹੀ ਚਾਅ ਨਾਲ ਖਾ ਰਿਹਾ ਹੈ, ਜਿਸ ਨੂੰ ਦੇਖ ਕੇ ਪ੍ਰਿਅੰਕਾ ਚੋਪੜਾ ਦੀ ਭੈਣ ਅਦਾਕਾਰਾ ਮੀਰਾ ਚੋਪੜਾ ਭੜਕ ਗਈ। ਉਸ ਨੇ ਸੋਸ਼ਲ ਮੀਡੀਆ 'ਤੇ ਉਸ ਵਿਅਕਤੀ ਪ੍ਰਤੀ ਆਪਣਾ ਗੁੱਸਾ ਜ਼ਾਹਿਰ ਕੀਤਾ ਹੈ।

ਮੀਰਾ ਚੋਪੜਾ ਨੇ ਇਸ ਵਿਅਕਤੀ ਦੀ ਵੀਡੀਓ ਆਪਣੇ ਟਵਿੱਟਰ ਅਕਾਊਂਟ 'ਤੇ ਸਾਂਝੀ ਕਰਦੇ ਹੋਏ ਕੈਪਸ਼ਨ 'ਚ ਲਿਖਿਆ ਹੈ, ''ਇਹ ਫਾਰਵਰਡ ਵੀਡੀਓ ਮਿਲੀ ਹੈ। ਕੀ ਇਹ ਵੀਡੀਓ ਸਹੀ ਹੈ? ਲੋਕ ਸੱਚਮੁਚ ਟਿੱਡੀਆਂ ਖਾ ਰਹੇ ਹਨ? ਕੀ ਕੋਰੋਨਾ ਵਾਇਰਸ ਤੋਂ ਉਨ੍ਹਾਂ ਨੇ ਹਾਲੇ ਤੱਕ ਸਬਕ ਨਹੀਂ ਲਿਆ? ਹੈਰਾਨੀਜਨਕ ਹੈ। ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਇਕ ਵਿਅਕਤੀ ਪਹਿਲਾਂ ਟਿੱਡੀਆਂ ਦੇ ਇੱਕ ਥੈਲੇ ਨੂੰ ਆਪਣੀ ਕਾਰ 'ਚੋਂ ਕੱਢਦਾ ਹੈ। ਫਿਰ ਟਿੱਡੀ ਦੀ ਲੱਤ ਤੋੜ ਕੇ ਉਸ ਨੂੰ ਜ਼ਿੰਦਾ ਖਾ ਲੈਂਦਾ ਹੈ। ਇਸ ਤੋਂ ਬਾਅਦ ਵੀਡੀਓ 'ਚ ਦਿਖਾਇਆ ਗਿਆ ਹੈ ਕਿ ਕਈ ਲੋਕ ਟਿੱਡੀਆਂ ਨਾਲ ਭਰੇ ਬੈਗ ਖਰੀਦ ਰਹੇ ਹਨ। ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News