B''Day Spl: ਸ਼ਾਹੀ ਘਰਾਣੇ ਨਾਲ ਸਬੰਧ ਰੱਖਦੀ ਹੈ ਅਦਿਤੀ ਰਾਓ ਹੈਦਰੀ

10/28/2019 11:45:05 AM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਅਦਿਤੀ ਰਾਓ ਹੈਦਰੀ ਅੱਜ ਆਪਣਾ 33ਵਾਂ ਜਨਮਦਿਨ ਮਨਾ ਰਹੀ ਹੈ। ਫਿਲਮ 'ਭੂਮੀ' ਤੇ 'ਪਦਮਾਵਤ' 'ਚ ਮੁੱਖ ਭੂਮਿਕਾ ਨਿਭਾ ਚੁੱਕੀ ਅਦਾਕਾਰਾ ਰਾਜ ਘਰਾਣੇ ਨਾਲ ਸਬੰਧ ਰੱਖਦੀ ਹੈ। ਅਦਿਤੀ ਅਕਬਰ ਹੈਦਰੀ ਦੀ ਪੜਪੋਤੀ ਹੈ ਅਤੇ ਅਸਮ ਦੇ ਸਾਬਕਾ ਗਵਰਨਰ ਮਹੁੰਮਦ ਸਾਲੇਹ ਅਕਬਰ ਹੈਦਰੀ ਦੀ ਗ੍ਰੈਂਡ ਨੀਸ ਹੈ।
PunjabKesari
ਅਦਿਤੀ ਦੇ ਨਾਨਾ ਰਾਜਾ ਜੇ. ਰਾਮੇਸ਼ਵਰ. ਰਾਓ ਤੇਲੰਗਾਨਾ ਦੇ ਵਨਾਪਰਥੀ 'ਤੇ ਰਾਜ ਕਰਦੇ ਸਨ ਅਤੇ ਸ਼ਾਂਤਾ ਰਾਮੇਸ਼ਵਰ ਰਾਓ ਹੈਦਰਾਬਾਦ ਦੇ ਮੰਨੇ ਪ੍ਰਮੰਨੇ ਐਜੂਕੇਸ਼ਨਲਿਸਟ ਨਾਲ ਹੀ ਓਰੀਏਂਟ ਬਲੈਕਸਵਾਨ ਪਬਲਿਸਿੰਘ ਹਾਊਸ ਦੇ ਚੇਅਰਪਰਸਨ ਸਨ।
PunjabKesari
ਦੱਸ ਦੇਈਏ ਕਿ ਅਦਿਤੀ ਆਪਣੀ ਮਾਂ ਵਿਦਿਆ ਰਾਓ ਤੇ ਪਿਤਾ ਅਹਿਸਾਨ ਹੈਦਰੀ ਦੋਵਾਂ ਦਾ ਉਪਨਾਮ (ਸਰਨੇਮ) ਇਸਤੇਮਾਲ ਕਰਦੀ ਹੈ। ਸੂਤਰਾਂ ਮੁਤਾਬਕ, ਅਦਿਤੀ ਨੇ ਸਾਲ 2009 'ਚ ਐਕਟਰ ਸੱਤਿਆਦੀਪ ਮਿਸ਼ਰਾ ਨਾਲ ਵਿਆਹ ਕਰਵਾਇਆ ਸੀ ਪਰ 4 ਸਾਲਾਂ ਬਾਅਦ ਦੋਵੇਂ ਵੱਖ ਹੋ ਗਏ। ਸਾਲ 2012 'ਚ ਜਦੋਂ ਇਕ ਇੰਟਰਵਿਊ ਦੌਰਾਨ ਅਦਿਤੀ ਤੋਂ ਉਸ ਦੇ ਵਿਆਹ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਇਸ ਬਾਰੇ ਕੁਝ ਵੀ ਕਹਿਣ ਤੋਂ ਸਾਫ ਇਨਕਾਰ ਕਰ ਦਿੱਤਾ।
PunjabKesari
ਅਦਿਤੀ ਇਕ ਪਲੇਬੈਕ ਸਿੰਗਰ ਵੀ ਹੈ ਤੇ ਉਸ ਨੇ ਆਪਣੀ ਫਿਲਮ 'ਲੰਦਨ, ਪੈਰਿਸ, ਨਿਊਯਾਰਕ' 'ਚ ਇਕ ਗੀਤ ਵੀ ਗਾਇਆ ਸੀ। ਇਸ ਦੇ ਨਾਲ ਹੀ ਅਦਿਤੀ ਨੂੰ ਕਵਿਤਾਵਾਂ ਲਿਖਣ ਦਾ ਵੀ ਬਹੁਤ ਸ਼ੌਂਕ ਹੈ। ਦੱਸ ਦੇਈਏ ਕਿ ਅਦਿਤੀ ਨੇ ਸਾਲ 2006 'ਚ ਮਲਿਆਲਮ ਫਿਲਮ 'ਪ੍ਰਜਾਪਤੀ' ਨਾਲ ਐਕਟਿੰਗ 'ਚ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਸਾਲ 2007 'ਚ ਉਸ ਨੇ ਤਾਮਿਲ ਫਿਲਮ 'ਸ਼੍ਰੀਂਗਾਰਮ' ਕੀਤੀ ਸੀ।
PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News