ਬਿੱਗ ਬੌਸ 13 : ਪਹਿਲੇ ਫਿਨਾਲੇ ਤੋਂ ਪਹਿਲਾਂ ਅੱਧਾ ਘਰ ਹੋਵੇਗਾ ਖਾਲੀ, ਲੱਗਣਗੇ ਕਈ ਝਟਕੇ

10/28/2019 1:06:20 PM

ਜਲੰਧਰ (ਬਿਊਰੋ) — ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਦਾ ਛੋਟੇ ਪਰਦੇ ਦਾ ਰਿਐਲਿਟੀ ਸ਼ੋਅ 'ਬਿੱਗ ਬੌਸ 13' ਇਸ ਹਫਤੇ ਕਾਫੀ ਸੁਰਖੀਆਂ 'ਚ ਰਿਹਾ। ਬੀਤੇ ਵੀਕੈਂਡ ਦੇ ਵਾਰ 'ਚ ਹੋਸਟ ਸਲਮਾਨ ਖਾਨ ਨੇ ਪਹਿਲੇ ਫਿਨਾਲੇ ਦੇ ਟਵਿਸਟ ਤੋਂ ਪਰਦਾ ਚੁੱਕ ਦਿੱਤਾ ਹੈ, ਜਿਸ ਦੇ ਤਹਿਤ ਇਸ ਹਫਤੇ ਘਰ 'ਚ ਕਈ ਵੱਡੇ ਟਵਿਸਟ ਦੇਖਣ ਨੂੰ ਮਿਲਣਗੇ। ਤਕਰੀਬਨ ਅੱਧੇ ਘਰਵਾਲੇ ਸ਼ੋਅ ਤੋਂ ਬਾਹਰ ਹੋ ਜਾਣਗੇ ਅਤੇ ਉਸ ਦੀ ਜਗ੍ਹਾ 'ਬਿੱਗ ਬੌਸ' ਦੇ ਘਰ 'ਚ ਨਵੇਂ ਮੁਕਾਬਲੇਬਾਜ਼ਾਂ ਦੀ ਐਂਟਰੀ ਹੋਵੇਗੀ। ਬੀਤੇ ਹਫਤੇ ਦੀਵਾਲੀ ਕਾਰਨ ਕਿਸੇ ਵੀ ਮੁਕਾਬਲੇਬਾਜ਼ ਨੂੰ ਐਲੀਮਿਨੇਟ ਨਹੀਂ ਕੀਤਾ ਗਿਆ। ਦੱਸ ਦਈਏ ਕਿ ਇਸ ਹਫਤੇ ਸਾਰੇ ਮੁਕਾਬਲੇਬਾਜ਼ ਨੌਮੀਨੇਟ ਕੀਤੇ ਗਏ ਹਨ। ਇਸ ਹਫਤੇ ਕਈ ਮੁਕਾਬਲੇਬਾਜ਼ ਘਰ ਤੋਂ ਬਾਹਰ ਹੋਣਗੇ। ਸੋਮਵਾਰ ਦੇ ਐਪੀਸੋਡ 'ਚ ਮਿਡ ਵੀਕ ਐਵੀਕਸ਼ਨ ਦੇਖਣ ਨੂੰ ਮਿਲੇਗਾ। ਵੀਕੈਂਡ ਦੇ ਵਾਰ 'ਚ ਸਲਮਾਨ ਖਾਨ ਨੇ ਤਿੰਨ ਵਾਈਲਡ ਕਾਰਡ ਮੁਕਾਬਲੇਬਾਜ਼ ਨੂੰ ਇੰਟ੍ਰੋਡਿਊਸ ਕੀਤਾ ਸੀ।


ਕੀ ਬਿੱਗ ਬੌਸ ਤੋਂ ਬਾਹਰ ਹੋਏ ਸਿਧਾਰਥ ਡੇਅ?
ਸੋਮਵਾਰ ਦੇ ਐਪੀਸੋਡ 'ਚ ਬਿੱਗ ਬੌਸ ਦੇ ਘਰਵਾਲਿਆਂ ਨੂੰ ਪਹਿਲਾ ਧੱਕਾ ਲੱਗੇਗਾ। ਮਿਡ ਵੀਕ ਐਵੀਕਸ਼ਨ 'ਚ ਕੋਈ ਇਕ ਘਰਵਾਲਾ ਸ਼ੋਅ ਤੋਂ ਬਾਹਰ ਹੋਵੇਗਾ। ਰਿਪੋਰਟਸ ਹੈ ਕਿ ਲੇਖਕ ਸਿਧਾਰਥ ਡੇਅ 'ਬਿੱਗ ਬੌਸ 13' ਤੋਂ ਐਲੀਮਿਨੇਟ ਹੋ ਗਏ ਹਨ। ਉਂਝ ਵੀ ਸਿਧਾਰਥ ਸ਼ੋਅ 'ਚ ਕੁਝ ਖਾਸ ਨਹੀਂ ਕਰ ਰਹੇ ਸਨ। ਉਸ ਦੀ 4 ਹਫਤਿਆਂ ਦੀ ਜਰਨੀ ਕਾਫੀ ਵਿਵਾਦਿਤ ਰਹੀ। ਸਿਧਾਰਥ ਨੂੰ ਇਤਰਾਜ਼ਯੋਗ ਸ਼ਬਦਾਂ ਦੀ ਵਰਤੋ ਕਰਨ ਕਰਕੇ ਸਲਮਾਨ ਤੋਂ ਗਾਲ੍ਹਾਂ ਤੱਕ ਪੈ ਚੁੱਕੀਆਂ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News