ਦੀਵਾਲੀ ਪਾਰਟੀ ’ਚ ਫੋਟੋਗ੍ਰਾਫਰਜ਼ ’ਤੇ ਭੜਕੇ ਰਿਸ਼ੀ ਕਪੂਰ, ਵੀਡੀਓ
10/28/2019 1:17:05 PM

ਮੁੰਬਈ(ਬਿਊਰੋ)- ਬਾਲੀਵੁੱਡ ਐਕਟਰ ਰਿਸ਼ੀ ਕਪੂਰ ਨੂੰ ਅਕਸਰ ਹੀ ਮੀਡੀਆ ਦੇ ਲੋਕਾਂ ’ਤੇ ਗੁੱਸਾ ਕਰਦੇ ਹੋਏ ਦੇਖਿਆ ਜਾਂਦਾ ਹੈ। ਹੁਣ ਇਕ ਵਾਰ ਫਿਰ ਏਕਤਾ ਕਪੂਰ ਦੀ ਦੀਵਾਲੀ ਪਾਰਟੀ ਵਿਚ ਰਿਸ਼ੀ ਕਪੂਰ ਪੱਤਰਕਾਰਾਂ ’ਤੇ ਭੜਕਦੇ ਹੋਏ ਦਿਖਾਈ ਦਿੱਤੇ। ਪੱਤਰਕਾਰਾਂ ’ਤੇ ਗੁੱਸੇ ਵਿਚ ਬੋਲਦੇ ਹੋਏ ਰਿਸ਼ੀ ਕਪੂਰ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ।
ਫੋਟੋਗ੍ਰਾਫਰਜ਼ ’ਤੇ ਕਿਉਂ ਭੜਕੇ ਰਿਸ਼ੀ ਕਪੂਰ ?
ਵਾਇਰਲ ਵੀਡੀਓ ਵਿਚ ਤੁਸੀਂ ਦੇਖ ਸਕਦੇ ਹੋ ਕਿ ਏਕਤਾ ਕਪੂਰ ਦੀ ਦੀਵਾਲੀ ਪਾਰਟੀ ਵਿਚ ਫੋਟੋਗ੍ਰਾਫਰਜ਼ ਰਿਸ਼ੀ ਕਪੂਰ ਨੂੰ ਕੈਮਰੇ ਵਿਚ ਕੈਦ ਕਰਨ ਦੀ ਕੋਸ਼ਿਸ਼ ਕਰਦੇ ਹਨ। ਉਦੋਂ ਫੋਟੋਗ੍ਰਾਫਰਜ਼ ਦੇ ਰੌਲੇ ਕਾਰਨ ਰਿਸ਼ੀ ਕਪੂਰ ਨੂੰ ਗੁੱਸਾ ਆ ਜਾਂਦਾ ਹੈ ਅਤੇ ਉਹ ਉਨ੍ਹਾਂ ਨੂੰ ਰੌਲਾ ਨਾ ਪਾਉਣ ਲਈ ਕਹਿੰਦੇ ਹਨ।
ਰਿਸ਼ੀ ਕਪੂਰ ਗੁੱਸੇ ਵਿਚ ਉੱਥੇ ਮੌਜੂਦ ਫੋਟੋਗ੍ਰਾਫਰਜ਼ ਨੂੰ ਕਹਿੰਦੇ ਹਨ, ਰੌਲਾ ਨਾ ਪਾਓ। ਸਾਨੂੰ ਆਪਣੀ ਇੱਜ਼ਤ ਰੱਖਣੀ ਹੈ। ਲੋਕ ਇਹ ਨਾ ਬੋਲਣ ਕਿ ਫਿਲਮ ਵਾਲੇ ਇੰਨਾ ਧਮਾਲ ਕਰਦੇ ਹਨ। ਤਸਵੀਰਾਂ ਲਓ ਜੋ ਕਰਨਾ ਹੈ ਕਰੋ ਪਰ ਰੌਲਾ ਨਾ ਪਾਓ। ਤੁਹਾਨੂੰ ਹਰ ਪਾਸੇ ਮੈਂ ਦੇਖਦਾ ਹਾਂ ਚੀਕਦੇ ਰਹਿੰਦੇ ਹੋ, ਇਧਰ ਦੇਖੋ, ਉੱਧਰ ਦੇਖੋ, ਪਲੀਜ਼ ਅਜਿਹਾ ਨਾ ਕਰੋ। ਹਾਲਾਂਕਿ ਬਾਅਦ ਵਿਚ ਰਿਸ਼ੀ ਕਪੂਰ ਮੁਸਕੁਰਾਉਂਦੇ ਹੋਏ ਫੋਟੋਗ੍ਰਾਰਜ਼ ਨੂੰ ਕਹਿੰਦੇ ਹਨ, ਇਨ੍ਹਾਂ ਦੇ ਬਿਨਾਂ ਅਸੀਂ ਨਹੀਂ ਜੀਅ ਸਕਦੇ, ਸਾਡੇ ਬਿਨਾਂ ਇਹ ਨਹੀਂ ਜੀਅ ਸਕਦੇ। ਰਿਸ਼ੀ ਕਪੂਰ ਦੇ ਅਜਿਹੇ ਕਹਿਣ ’ਤੇ ਉੱਥੇ ਦਾ ਮਾਹੌਲ ਥੋੜ੍ਹਾ ਸੰਭਲ ਜਾਂਦਾ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ