ਹਿਮਾਂਸ਼ੀ ਖੁਰਾਣਾ ਦੀ 'ਬਿੱਗ ਬੌਸ 13' 'ਚ ਐਂਟਰੀ ਕੰਫਰਮ (ਵੀਡੀਓ)

10/28/2019 1:21:32 PM

ਜਲੰਧਰ (ਬਿਊਰੋ) — ਪੰਜਾਬੀ ਮਾਡਲ ਤੇ ਗਾਇਕਾ ਹਿਮਾਂਸ਼ੀ ਖੁਰਾਣਾ ਵੀ ਹੁਣ 'ਬਿੱਗ ਬੌਸ 13' ਦੇ ਘਰ 'ਚ ਐਂਟਰੀ ਕਰਨ ਜਾ ਰਹੀ ਹੈ। ਦਰਅਸਲ ਸ਼ਹਿਨਾਜ਼ ਕੌਰ ਗਿੱਲ ਦੇ ਸ਼ੋਅ 'ਚ ਐਂਟਰੀ ਲੈਣ ਤੋਂ ਬਾਅਦ ਇਹ ਅੰਦਾਜ਼ੇ ਲਾਏ ਜਾਣ ਲੱਗੇ ਸਨ ਕਿ ਹਿਮਾਂਸ਼ੀ ਖੁਰਾਣਾ ਵੀ ਸ਼ੋਅ 'ਚ ਐਂਟਰੀ ਕਰੇਗੀ। ਹਾਲਾਂਕਿ ਪਹਿਲਾਂ ਹਿਮਾਂਸ਼ੀ ਖੁਰਾਣਾ ਨੇ ਬਿੱਗ ਬੌਸ 'ਚ ਜਾਣ ਦੀਆਂ ਖਬਰਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਪਰ ਹੁਣ ਹਿਮਾਂਸ਼ੀ ਦੀ ਬਿੱਗ ਬੌਸ ਦੇ ਘਰ 'ਚ ਵਾਈਲਡ ਕਾਰਡ ਐਂਟਰੀ ਕੰਫਰਮ ਹੋ ਗਈ ਹੈ। ਜੀ ਹਾਂ, ਹਿਮਾਂਸ਼ੀ ਖੁਰਾਣਾ ਬਿੱਗ ਬੌਸ ਦੇ ਘਰ 'ਚ 1 ਨਵੰਬਰ ਨੂੰ ਵਾਈਲਡ ਕਾਰਡ ਐਂਟਰੀ ਕਰੇਗੀ। ਹਿਮਾਂਸ਼ੀ ਨਾਲ ਜੁੜੇ ਸੂਤਰਾਂ ਤੋਂ ਸਾਨੂੰ ਇਹ ਜਾਣਕਾਰੀ ਮਿਲੀ ਹੈ।
ਦੱਸ ਦਈਏ ਕਿ ਹਿਮਾਂਸ਼ੀ ਨੇ ਆਪਣੇ ਆਗਾਮੀ ਸ਼ੋਅਜ਼ ਤੇ ਈਵੈਂਟਸ ਵੀ ਮੈਨੇਜ ਕਰ ਲਏ ਹਨ, ਜਿਸ ਦੀ ਜਾਣਕਾਰੀ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਦਿੱਤੀ ਹੈ। ਹਿਮਾਂਸ਼ੀ ਨੇ ਲਿਖਿਆ, ''ਮੈਂ ਆਪਣੇ ਈਵੈਂਟ ਆਰਗੇਨਾਈਜ਼ਰਜ਼ ਦੀ ਬੇਹੱਦ ਧੰਨਵਾਦੀ ਹਾਂ, ਜਿਨ੍ਹਾਂ ਨੇ ਸਭ ਕੁਝ ਮੈਨੇਜ ਕਰ ਲਿਆ। ਹੁਣ ਸਭ ਕੁਝ ਨਿੱਬੜ ਗਿਆ ਹੈ।''

ਦੱਸਣਯੋਗ ਹੈ ਕਿ ਹਿਮਾਂਸ਼ੀ ਦੀ ਇਹ ਸਟੋਰੀ ਇਹੀ ਬਿਆਨ ਕਰ ਰਹੀ ਹੈ ਕਿ ਹਿਮਾਂਸ਼ੀ ਨੇ ਆਪਣੇ ਈਵੈਂਟਸ ਤੇ ਸ਼ੋਅਜ਼ ਮੈਨੇਜ ਕਰ ਲਏ ਹਨ ਤੇ ਬਿੱਗ ਬੌਸ ਦੇ ਘਰ 'ਚ ਜਾਣ ਦੀ ਵੀ ਪੂਰੀ ਤਿਆਰੀ ਕਰ ਲਈ ਹੈ। ਹੁਣ ਬਿੱਗ ਬੌਸ ਦੇ ਘਰ 'ਚ ਜਾ ਕੇ ਹਿਮਾਂਸ਼ੀ ਖੁਰਾਣਾ ਤੇ ਸ਼ਹਿਨਾਜ਼ ਕੌਰ ਗਿੱਲ ਦਾ ਸਾਹਮਣਾ ਕਿਵੇਂ ਹੁੰਦਾ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਦੋਵਾਂ ਵਿਚਾਲੇ ਸੋਸ਼ਲ ਮੀਡੀਆ 'ਤੇ ਸ਼ੁਰੂ ਹੋਈ ਤਕਰਾਰ ਬਿੱਗ ਬੌਸ ਦੇ ਘਰ 'ਚ ਖਤਮ ਹੁੰਦੀ ਹੈ ਜਾਂ ਹੋਰ ਵਧਦੀ ਹੈ, ਇਹ ਦੇਖਣਾ ਬੇਹੱਦ ਮਜ਼ੇਦਾਰ ਰਹੇਗਾ।
 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News