ਛਿੜੇ ਨੇਹਾ ਕੱਕੜ ਦੇ ਵਿਆਹ ਦੇ ਚਰਚੇ, ਇਸ ਖਾਨਦਾਨ ਦੀ ਬਣੇਗੀ ਨੂੰਹ

1/9/2020 12:33:44 PM

ਮੁੰਬਈ (ਬਿਊਰੋ) — ਬਾਲੀਵੁੱਡ ਗਾਇਕਾ ਨੇਹਾ ਕੱਕੜ ਇੰਨ੍ਹੀਂ ਦਿਨੀਂ 'ਇੰਡੀਅਨ ਆਈਡਲ' ਸੀਜ਼ਨ 11 ਨੂੰ ਜੱਜ ਕਰ ਰਹੀ ਹੈ। ਉਸ ਦੇ ਸਹਿ-ਜੱਜ ਵਿਸ਼ਾਲ ਦਡਲਾਨੀ ਤੇ ਹਿਮੇਸ਼ ਰੇਸ਼ਮੀਆ ਹੈ। ਇਸ ਸ਼ੋਅ ਨੂੰ ਆਦਿਤਿਆ ਨਾਰਾਇਣ ਹੋਸਟ ਕਰ ਰਿਹਾ ਹੈ। ਨੇਹਾ ਸ਼ੋਅ 'ਚ ਰੋਣ ਨੂੰ ਲੈ ਕੇ ਅਕਸਰ ਹੀ ਚਰਚਾ ਰਹਿੰਦੀ ਹੈ। ਹੁਣ ਨੇਹਾ ਦੇ ਵਿਆਹ ਦੀ ਖਬਰ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਨੇਹਾ ਕੱਕੜ ਜਿਸ ਵਿਅਕਤੀ ਨਾਲ ਵਿਆਹ ਕਰਵਾਉਣ ਜਾ ਰਹੀ ਹੈ, ਉਸ ਦਾ ਨਾਂ ਜਾਣ ਹੈਰਾਨੀ ਹੋਵੇਗੀ। ਦਰਅਸਲ, ਨੇਹਾ ਕੱਕੜ ਦੇ ਵਿਆਹ ਦੀ ਗੱਲ ਆਦਿਤਿਆ ਨਾਰਾਇਣ ਨਾਲ ਚੱਲ ਰਹੀ ਹੈ। ਇਹ ਗੱਲ ਸ਼ੋਅ ਦੇ ਸੈੱਟ 'ਤੇ ਹੋਈ। ਸੈੱਟ 'ਤੇ ਹੀ ਆਦਿਤਿਆ ਦਾ ਪੂਰਾ ਪਰਿਵਾਰ ਨੇਹਾ ਨਾਲ ਮਿਲਣ ਵੀ ਪਹੁੰਚਿਆ।
Image result for 'Indian Idol 11' host Aditya Narayan and judge Neha Kakkar likely to get married?
ਖਬਰਾਂ ਮੁਤਾਬਕ, 'ਇੰਡੀਅਨ ਆਈਡਲ 11' ਦੇ ਆਉਣ ਵਾਲੇ ਐਪੀਸੋਡ 'ਚ ਉਦਿਤ ਨਾਰਾਇਣ ਤੇ ਅਲਕਾ ਯਾਗਨਿਕ ਪਹੁੰਚਣਗੇ। ਇਸ ਸ਼ੋਅ 'ਚ ਉਦਿਤ ਨਾਰਾਇਣ, ਨੇਹਾ ਨੂੰ ਆਪਣੇ ਬੇਟੇ ਦਾ ਨਾਂ ਲੈ ਕੇ ਸਤਾਉਂਦੇ ਨਜ਼ਰ ਆਉਣਗੇ। ਉਥੇ ਹੀ ਉਦਿਤ ਆਖਣਗੇ ਕਿ ਉਹ ਇਸ ਸ਼ੋਅ ਨੂੰ ਪਹਿਲੇ ਹੀ ਐਪੀਸੋਡ ਤੋਂ ਫਾਲੋ ਕਰ ਰਹੇ ਹਨ, ਜਿਸ ਦੇ ਦੋ ਕਾਰਨ ਹਨ। ਇਕ ਤਾਂ ਇਸ ਸ਼ੋਅ ਦੇ ਕੰਟੈਸਟੈਂਟ ਬਹੁਤ ਟੇਲੈਂਟਡ ਹਨ ਤੇ ਦੂਜਾ ਇਹ ਕਿ ਉਹ ਨੇਹਾ ਕੱਕੜ ਨੂੰ ਆਪਣੀ ਨੂੰਹ ਬਣਾਉਣਾ ਚਾਹੁੰਦੇ ਹਨ।
Image result for Neha Kakkar
ਸਿਰਫ ਉਦਿਤ ਨਾਰਾਇਣ ਹੀ ਨਹੀਂ ਸਗੋਂ ਉਨ੍ਹਾਂ ਦੀ ਪਤਨੀ ਦੀਪਾ ਨਾਰਾਇਣ ਨੇ ਵੀ ਇਸ ਸ਼ੋਅ 'ਚ ਨੇਹਾ ਕੱਕੜ ਨੂੰ ਨਾਰਾਇਣ ਖਾਨਦਾਨ ਦੀ ਨੂੰਹ ਬਣਾਉਣ ਦੀ ਗੱਲ ਆਖੀ। ਇੰਨਾ ਹੀ ਨਹੀਂ ਸਗੋਂ ਨੇਹਾ ਦੇ ਮਾਤਾ-ਪਿਤਾ ਵੀ ਇਸ ਸ਼ੋਅ 'ਚ ਆਏ ਸਨ ਤੇ ਉਹ ਵੀ ਇਸ ਵਿਆਹ ਲਈ ਰਾਜ਼ੀ ਹੋ ਗਏ ਸਨ। ਇਸ ਦੌਰਾਨ ਆਦਿਤਿਆ ਨਾਰਾਇਣ ਕਾਫੀ ਖੁਸ਼ ਨਜ਼ਰ ਆਏ।
Related image
ਦੱਸ ਦਈਏ ਕਿ ਨੇਹਾ ਕੱਕੜ ਫਿਲਹਾਲ ਵਿਆਹ ਲਈ ਤਿਆਰ ਨਹੀਂ ਹੈ। ਨੇਹਾ ਨੇ ਕਿਹਾ ਕਿ ਜੇਕਰ ਉਹ ਇੰਨੀ ਜਲਦੀ ਵਿਆਹ ਲਈ ਮੰਨ ਗਈ ਤਾਂ ਕੋਈ ਮਜਾ ਨਹੀਂ ਰਹਿ ਜਾਵੇਗਾ। ਖਾਸ ਗੱਲ ਇਹ ਹੈ ਕਿ ਇਹ ਸਭ ਇਕ ਮਜ਼ਾਕ ਹੈ। ਸਾਰੇ ਆਦਿਤਿਆ ਨਾਰਾਇਣ ਤੇ ਨੇਹਾ ਨੂੰ ਤੰਗ ਕਰਨ ਲਈ ਅਜਿਹਾ ਕਰ ਰਹੇ ਹਨ। ਹਾਲਾਂਕਿ ਆਦਿਤਿਆ ਸ਼ੋਅ 'ਚ ਅਕਸਰ ਹੀ ਨੇਹਾ ਕੱਕੜ ਨਾਲ ਫਲਰਟ ਕਰਦੇ ਨਜ਼ਰ ਆਉਂਦੇ ਹਨ।
Image result for Neha Kakkarਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News