B''Day Spl: ਇਸ ਫਿਲਮ ਦੇ Rejection ਦਾ ਫਰਹਾਨ ਨੂੰ ਹੈ ਅੱਜ ਵੀ ਅਫਸੋਸ

1/9/2020 1:31:46 PM

ਮੁੰਬਈ(ਬਿਊਰੋ)- ਬਾਲੀਵੁੱਡ ਦੇ ਮਸ਼ਹੂਰ ਐਕਟਰ ਫਰਹਾਨ ਅਖਤਰ ਅੱਜ ਆਪਣਾ 46ਵਾਂ ਜਨਮਦਿਨ ਮਨਾ ਰਹੇ ਹਨ। ਗੱਲ ਚਾਹੇ ਐਕਟਿੰਗ ਦੀ ਹੋਵੇ, ਡਾਇਰੈਕਸ਼ਨ ਦੀ ਹੋਵੇ ਜਾਂ ਫਿਰ ਸਿੰਗਿੰਗ ਦੀ, ਫਰਹਾਨ ਨੇ ਇਨ੍ਹਾਂ ਸਾਰੇ ਕੰਮਾਂ ਵਿਚ ਮੁਹਾਰਤ ਹਾਸਲ ਕੀਤੀ ਹੈ। ਟੈਲੇਂਟ ਦੇ ਮਾਮਲੇ ਵਿਚ ਫਰਹਾਨ ਆਪਣੇ ਪਿਤਾ ਜਾਵੇਦ ਅਖਤਰ ’ਤੇ ਗਏ ਹਨ। ਉਨ੍ਹਾਂ ਦੇ ਜਨਮਦਿਨ ਮੌਕੇ ਜਾਣਦੇ ਹਾਂ ਉਨ੍ਹਾਂ ਦੀਆਂ ਹੀ ਕੁੱਝ ਅਜਿਹੀਆਂ ਗੱਲਾਂ ਬਾਰੇ, ਜਿਸ ਦੇ ਬਾਰੇ ਵਿਚ ਕਾਫੀ ਘੱਟ ਲੋਕਾਂ ਨੂੰ ਪਤਾ ਹੋਵੇਗਾ।
PunjabKesari

ਫਰਹਾਨ ਨੂੰ ਲੱਗਦਾ ਹੈ Cockroaches ਕੋਲੋਂ ਡਰ

ਫਿਲਮਾਂ ਵਿਚ ਸਕਾਈ ਡਾਈਵਿੰਗ ਵਰਗੇ ਖਤਰਨਾਕ ਸਟੰਟ ਕਰਨ ਵਾਲੇ ਫਰਹਾਨ ਅਖਤਰ ਨੂੰ ਅਸਲ ਜ਼ਿੰਦਗੀ ਵਿਚ Cockroaches ਤੋਂ ਡਰ ਲੱਗਦਾ ਹੈ। ਜੀ ਹਾਂ, ਜਦੋਂ ਵੀ ਉਹ Cockroach ਨੂੰ ਦੇਖਦੇ ਹਨ ਤਾਂ ਉੱਥੋਂ ਭੱਜ ਨਿਕਲਦੇ ਹਨ।
PunjabKesari


ਇਸ ਫਿਲਮ ਲਈ ਫਰਹਾਨ ਨੂੰ ਹੈ ਅੱਜ ਵੀ ਅਫਸੋਸ

ਇਕ ਇੰਟਰਵਿਊ ਦੌਰਾਨ ਫਰਹਾਨ ਨੇ ਫਿਲਮ ‘ਰੰਗ ਦੇ ਬਸੰਤੀ’ ਨੂੰ ਲੈ ਕੇ ਅਫਸੋਸ ਜ਼ਾਹਿਰ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਓਮ ਪ੍ਰਕਾਸ਼ ਮੇਹਰਾ ਨੇ ਇਹ ਫਿਲਮ ਆਮਿਰ ਖਾਨ ਤੋਂ ਪਹਿਲਾਂ ਮੈਨੂੰ ਆਫਰ ਕੀਤੀ ਸੀ ਪਰ ਮੈਂ ਮਨਾ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਮੈਨੂੰ ਅੱਜ ਵੀ ਇਸ ਗੱਲ ਦਾ ਬੇਹੱਦ ਅਫਸੋਸ ਹੈ ਕਿ ਮੈਂ ਕਿਉਂ ਇਸ ਫਿਲਮ ਲਈ ਮਨਾ ਕੀਤਾ।
PunjabKesari


ਅਧੁਨਾ ਭਬਾਨੀ ਨਾਲ ਵਿਆਹ

ਫਰਹਾਨ ਨੇ ਆਪਣੀ ਉਮਰ ਤੋਂ 6 ਸਾਲ ਵੱਡੀ ਹੇਅਰ ਸਟਾਈਲਿਸਟ ਅਧੁਨਾ ਭਬਾਨੀ ਨਾਲ ਸਾਲ 2000 ਵਿਚ ਵਿਆਹ ਕੀਤਾ ਸੀ। ਉਨ੍ਹਾਂ ਦੀਆਂ ਦੋ ਧੀਆਂ ਵੀ ਹਨ। ਅਪ੍ਰੈਲ 2017 ਵਿਚ ਦੋਵਾਂ ਨੇ ਆਪਣੇ 16 ਸਾਲ ਪੁਰਾਣੇ ਰਿਸ਼ਤੇ ਨੂੰ ਆਪਸੀ ਸਹਿਮਤੀ ਨਾਲ ਖਤਮ ਕਰ ਦਿੱਤਾ ਸੀ। ਉਥੇ ਹੀ ਇਨ੍ਹੀਂ ਦਿਨੀਂ ਫਰਹਾਨ ਆਪਣੀ ਗਰਲਫਰੈਂਡ ਸ਼ਿਬਾਨੀ ਦਾਂਡੇਕਰ ਨਾਲ ਲਗਾਤਾਰ ਖਬਰਾਂ ਵਿਚ ਬਣੇ ਰਹਿੰਦੇ ਹਨ। ਖਬਰਾਂ ਤਾਂ ਇਹ ਵੀ ਹਨ ਕਿ ਦੋਵੇਂ ਇਸ ਸਾਲ ਵਿਆਹ ਦੇ ਬੰਧਨ ਵਿਚ ਬੱਝਣ ਲਈ ਪੂਰੀ ਤਰ੍ਹਾਂ ਨਾਲ ਤਿਆਰ ਹਨ।
PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News