ਨਹੀਂ ਰੁਕ ਰਿਹਾ ਕੋਰੋਨਾ ਦਾ ਕਹਿਰ, ਹਾਲੀਵੁੱਡ ਦੇ ਐਕਟਰ ਦੀ ਹੋਈ ਮੌਤ

3/25/2020 12:46:00 PM

ਜਲੰਧਰ (ਵੈੱਬ ਡੈਸਕ) - ਪੂਰੀ ਦੁਨੀਆ ਵਿਚ ਕੋਰੋਨਾ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ। ਹਰ ਦਿਨ ਕੋਰੋਨਾ ਦੀ ਲਪੇਟ ਅਤੇ ਮਰਨ ਵਾਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਹੁਣ ਮਸ਼ਹੂਰ ਐਕਟਰ ਮਨੂੰ ਦਿਬੰਗੋ ਦਾ ਕੋਰੋਨਾ ਦੀ ਲਪੇਟ ਵਿਚ ਆਉਣ ਕਾਰਨ ਦਿਹਾਂਤ ਹੋ ਗਿਆ ਹੈ।

ਦੱਸਣਯੋਗ ਹੈ ਕਿ 86 ਸਾਲ ਦੇ ਮਨੂੰ ਨੇ ਆਪਣੇ ਕਰੀਅਰ ਵਿਚ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ਪਰ ਅੱਜ ਵੀ ਮਨੂੰ 1972 ਦੇ ਹਿੱਟ ਸੋਲ ਮਕੋਸਾ ਲਈ ਜਾਣੇ ਜਾਂਦੇ ਹਨ। ਮਨੂੰ ਨੇ ਪੈਰਿਸ ਦੇ ਹਸਪਤਾਲ ਵਿਚ ਆਖਰੀ ਸਾਹ ਲਿਆ। ਇਸ ਗੱਲ ਦੀ ਜਾਣਕਾਰੀ ਉਹਨਾਂ ਦੇ ਮਿਊਜ਼ਿਕ ਪਬਲਿਸ਼ਰ Thierry Durepaire ਨੇ ਦਿੱਤੀ ਹੈ। ਇਸਦੇ ਨਾਲ ਹੀ ਮਨੂੰ ਦੇ ਅਧਿਕਾਰਿਕ ਫੇਸਬੁੱਕ ਪੇਜ ਮੁਤਾਬਿਕ ਉਹਨਾਂ ਦੀ ਮੌਤ ਦੀ ਵਜ੍ਹਾ ਕੋਰੋਨਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News