ਤਾਲਾਬੰਦੀ ਦੌਰਾਨ ਕੀ ਕੁਝ ਨਵਾਂ ਕਰਨ ਦੀ ਤਿਆਰੀ ''ਚ ਹੈ ਗਾਇਕਾ ਅਫਸਾਨਾ ਖਾਨ, ਦੇਖੋ ਵੀਡੀਓ
5/28/2020 12:13:47 PM

ਜਲੰਧਰ (ਬਿਊਰੋ) — ਪੰਜਾਬ 'ਚ ਕੋਰੋਨਾ ਵਾਇਰਸ ਨਾਂ ਦੀ ਮਹਾਮਾਰੀ ਆਏ ਦਿਨ ਕਈ ਲੋਕਾਂ ਨੂੰ ਆਪਣੀ ਲਪੇਟ 'ਚ ਲੈ ਰਹੀ ਹੈ। ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦਿਆਂ ਸੂਬਾ ਸਰਕਾਰ ਨੇ ਤਾਲਾਬੰਦੀ ਕੀਤੀ ਹੋਈ ਹੈ, ਜਿਸ ਕਾਰਨ ਆਮ ਵਿਅਕਤੀ ਤੋਂ ਲੈ ਕੇ ਫਿਲਮੀ ਅਤੇ ਪੰਜਾਬੀ ਕਲਾਕਾਰ ਵੀ ਆਪਣੇ ਘਰਾਂ 'ਚ ਕੈਦ ਹੋਣ ਨੂੰ ਮਜ਼ਬੂਰ ਹਨ। ਅੱਜ ਜਾਣਦੇ ਹਾਂ ਕਿ 'ਧੱਕਾ ਗਰਲ' ਦੇ ਨਾਂ ਨਾਲ ਮਸ਼ਹੂਰ ਹੋਈ ਅਫਸਾਨਾ ਖਾਨ ਨੇ ਤਾਲਾਬੰਦੀ ਦੌਰਾਨ ਘਰ 'ਚ ਕੀ ਕੁਝ ਨਵਾਂ ਕੀਤਾ ਹੈ ਅਤੇ ਅੱਗੇ ਕਰਨ ਦੀ ਤਿਆਰੀ 'ਚ ਹੈ।
ਅਫਸਾਨਾ ਖਾਨ 'ਜਗ ਬਾਣੀ' 'ਤੇ ਲਾਈਵ ਵੀਡੀਓ
ਦੱਸ ਦਈਏ ਕਿ ਅਫਸਾਨਾ ਖਾਨ ਇੱਕ ਤੋਂ ਬਾਅਦ ਇੱਕ ਹਿੱਟ ਸੰਗੀਤ ਜਗਤ ਨੂੰ ਦੇ ਰਹੇ ਹਨ ਅਤੇ ਉਨ੍ਹਾਂ ਦੇ ਗੀਤਾਂ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ। ਅਫਸਾਨਾ ਖਾਨ ਸਾਲ 2013 'ਚ 'ਵਾਇਸ ਆਫ ਪੰਜਾਬ 'ਚ ਟਾਪ 5 'ਚ ਰਹਿ ਚੁੱਕੇ ਹਨ। ਅਫਸਾਨਾ ਨੇ ਆਪਣੀ ਮਿਹਨਤ ਸਦਕਾ ਅੱਜ ਸੰਗੀਤਕ ਜਗਤ 'ਚ ਚੰਗਾ ਨਾਂ ਬਣਾ ਲਿਆ ਹੈ। ਅਫਸਾਨਾ ਖਾਨ 'ਧੱਕਾ', 'ਮੁੰਡੇ ਚੰਡੀਗੜ੍ਹ ਸ਼ਹਿਰ ਦੇ', 'ਡਰੀਮ ਬ੍ਰੇਕਰ', 'ਦਿਲਾ ਹਿੰਮਤ ਕਰ', 'ਕਾਰਾਂ ਦੇ ਹੌਰਨ' ਵਰਗੇ ਕਈ ਹਿੱਟ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੀ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ