ਪ੍ਰਾਪਟੀ ਦੇ ਮਾਮਲੇ ’ਚ ਪ੍ਰਿਯੰਕਾ ਤੇ ਦੀਪਿਕਾ ਨੂੰ ਮਾਧੁਰੀ ਨੇ ਛੱਡਿਆ ਪਿੱਛੇ, ਇੰਝ ਕਰ ਰਹੀ ਹੈ ਕਰੋੜਾਂ ਦੀ ਕਮਾਈ

5/28/2020 12:37:18 PM

ਮੁੰਬਈ(ਬਿਊਰੋ)- ਬਾਲੀਵੁੱਡ ਅਦਾਕਾਰਾ ਮਾਧੁਰੀ ਦੀਕਸ਼ਿਤ ਨੇ 1984 ਵਿਚ ਆਈ ਫਿਲਮ ‘ਅਬੋਧ’ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਮੱਧਵਰਗੀ ਪਰਿਵਾਰ ਵਿਚ ਜਨਮੀ ਮਾਧੁਰੀ ਨੇ ਕਈ ਹਿੱਟ ਫਿਲਮਾਂ ਦਿੱਤੀਆਂ ਹਨ ਤੇ ਇਨ੍ਹਾਂ ਫਿਲਮਾਂ ਦੀ ਬਦੌਲਤ ਅੱਜ ਉਹ 250 ਕਰੋੜ ਦੀ ਜ਼ਾਇਦਾਦ ਦੀ ਮਾਲਕ ਹੈ। ਮਾਧੁਰੀ ਬਹੁਤ ਹੀ ਲਗਜ਼ਰੀ ਜ਼ਿੰਦਗੀ ਜ਼ਿਊਂਦੀ ਹੈ। ਮਾਧੁਰੀ ਕੋਲ ਮਹਿੰਗੀਆਂ ਕਾਰਾਂ ਤੇ ਕਈ ਆਲੀਸ਼ਾਨ ਘਰ ਹਨ । ਇਸ ਮਾਮਲੇ ਵਿਚ ਮਾਧੁਰੀ ਪ੍ਰਿਯੰਕਾ ਚੋਪੜਾ ਤੇ ਦੀਪਿਕਾ ਪਾਦੂਕੋਣ ਤੋਂ ਕਈ ਗੁਣਾ ਅੱਗੇ ਹੈ।

 
 
 
 
 
 
 
 
 
 
 
 
 
 
 
 

A post shared by Madhuri Dixit (@madhuridixitnene) on May 8, 2020 at 5:56am PDT


ਪ੍ਰਿਯੰਕਾ ਕੋਲ 67 ਕਰੋੜ ਤੇ ਦੀਪਿਕਾ ਕੋਲ 80 ਕਰੋੜ ਦੀ ਜ਼ਾਇਦਾਦ ਹੈ। ਸੋਚਣ ਵਾਲੀ ਗੱਲ ਹੈ ਕਿ ਦੀਪਿਕਾ ਤੇ ਪ੍ਰਿਯੰਕਾ ਆਪਣੀ ਫਿਲਮ ਲਈ 10 ਤੋਂ 15 ਕਰੋੜ ਚਾਰਜ ਕਰਦੀਆਂ ਹਨ, ਜਦੋਂ ਕਿ ਮਾਧੁਰੀ 5 ਤੋਂ 6 ਕਰੋੜ ਚਾਰਜ ਕਰਦੀ ਸੀ ਪਰ ਹੁਣ ਮਾਧੁਰੀ ਟੀ.ਵੀ. ਸ਼ੋਅ ਰਾਹੀਂ ਮੋਟੀ ਕਮਾਈ ਕਰ ਰਹੀ ਹੈ। ਮਾਧੁਰੀ ਕਿਸੇ ਰਿਐਲਟੀ ਸ਼ੋਅ ਲਈ 25 ਕਰੋੜ ਰੁਪਏ ਚਾਰਜ ਕਰਦੀ ਹੈ।

 
 
 
 
 
 
 
 
 
 
 
 
 
 

What better way to spend time at home than doing something you love so much! Here's the second session of my Kathak riyaz💃🏻

A post shared by Madhuri Dixit (@madhuridixitnene) on Apr 19, 2020 at 1:37am PDT


ਇਸੇ ਕਾਰਨ ਉਹ ਹਰ ਸਾਲ 50 ਕਰੋੜ ਤੋਂ ਵੱਧ ਦੀ ਕਮਾਈ ਹਰ ਸਾਲ ਕਰਦੀ ਹੈ । ਮਾਧੁਰੀ ਇਸ਼ਤਿਹਾਰ ਵਿਚ ਕੰਮ ਕਰਕੇ ਵੀ ਮੋਟੀ ਕਮਾਈ ਕਰਦੀ ਹੈ । ਮਾਧੁਰੀ ਕੋਲ ਦੇਸ਼ ਵਿਚ ਹੀ ਨਹੀਂ ਵਿਦੇਸ਼ਾਂ ਵਿਚ ਵੀ ਕਰੋੜਾਂ ਦੀ ਪ੍ਰਾਪਰਟੀ ਹੈ । ਹਾਲ ਹੀ ਵਿਚ ਮਾਧੁਰੀ ਨੇ ਮਿਆਮੀ ਵਿਚ ਇਕ ਮੌਲ ਖਰੀਦਿਆ ਹੈ ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Lalita Mam

This news is Content Editor Lalita Mam

Related News