ਸ਼ੇਫਾਲੀ ਦੇ ਸਹੁਰੇ ਦਾ ਹੋਇਆ ਦਿਹਾਂਤ, ਪਰਾਗ ਤਿਆਗੀ ਨਾਲ ਗਾਜ਼ਿਆਬਾਦ ਪਹੁੰਚੀ

5/28/2020 1:31:47 PM

ਮੁੰਬਈ (ਬਿਊਰੋ) — ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ' ਫੇਮ ਸ਼ੇਫਾਲੀ ਜਰੀਵਾਲਾ ਦੇ ਪਤੀ ਟੀ. ਵੀ. ਉਦਯੋਗ ਦੇ ਮਸ਼ਹੂਰ ਐਕਟਰ ਪਰਾਗ ਤਿਆਗੀ ਦੇ ਪਿਤਾ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੇ ਪਿਤਾ ਦਾ ਦਿਹਾਂਤ ਦਿਲ ਦਾ ਦੌਰਾ ਪੈਣ ਕਾਰਨ ਹੋਇਆ ਹੈ। ਜਿਵੇਂ ਹੀ ਇਸ ਗੱਲ ਦਾ ਪਤਾ ਪਰਾਗ ਤਿਆਗੀ ਨੂੰ ਲੱਗਾ, ਉਹ ਜਲਦ ਹੀ ਪਤਨੀ ਸ਼ੇਫਾਲੀ ਨਾਲ ਮੁੰਬਈ ਤੋਂ ਦਿੱਲੀ ਫਲਾਈਟ ਲੈ ਕੇ ਘਰ ਪਹੁੰਚੇ।

ਦੱਸ ਦਈਏ ਕਿ ਪਰਾਗ ਦਾ ਪਰਿਵਾਰ ਗਾਜ਼ਿਆਬਾਦ ਦੇ ਮੋਦੀਨਗਰ ਇਲਾਕੇ 'ਚ ਰਹਿੰਦਾ ਹੈ। ਹਾਲ ਹੀ 'ਚ ਇੱਕ ਇੰਟਰਵਿਊ ਦੌਰਾਨ ਉਨ੍ਹਾਂ ਨੇ ਇਸ ਬਾਰੇ ਗੱਲ ਕਰਦਿਆਂ ਦੱਸਿਆ ਹੈ ਕਿ ਉਨ੍ਹਾਂ ਦੇ ਪਿਤਾ ਕਾਫੀ ਦਿਨਾਂ ਤੋਂ ਬੀਮਾਰ ਸਨ। ਇਸ ਸਮੇਂ ਪਰਾਗ ਤਿਆਗੀ ਆਪਣੇ ਘਰ 'ਚ ਹੈ ਅਤੇ ਇਸ ਮੁਸ਼ਕਿਲ ਘੜੀ 'ਚ ਉਹ ਆਪਣੇ ਪਰਿਵਾਰ ਨਾਲ ਮਜ਼ਬੂਤੀ ਨਾਲ ਖੜ੍ਹੇ ਹਨ। ਖਬਰਾਂ ਦੀ ਮੰਨੀਏ ਤਾਂ ਤਾਲਾਬੰਦੀ ਦੇ ਚੱਲਦਿਆਂ ਆਸਟਰੇਲੀਆ 'ਚ ਰਹਿਣ ਵਾਲੇ ਪਰਾਗ ਦੇ ਵੱਡੇ ਭਰਾ ਅਨੁਰਾਗ ਤਿਆਗੀ ਇਸ ਸਮੇਂ ਸਫਰ ਨਹੀਂ ਕਰ ਸਕਦੇ। ਅਜਿਹੇ 'ਚ ਇਸ ਸਮੇਂ ਸਾਰੀਆਂ ਜ਼ਿੰਮੇਦਾਰੀਆਂ ਪਰਾਗ ਤਿਆਗੀ ਉੱਪਰ ਹਨ। ਇੰਡੀਆ ਫੋਰਸ ਨਾਲ ਗੱਲ ਕਰਦਿਆਂ ਪਰਾਗ ਤਿਆਗੀ ਨੇ ਇਸ ਖਬਰ ਦੀ ਪੁਸ਼ਟੀ ਕੀਤੀ ਹੈ ਅਤੇ ਕਿਹਾ, ''ਹਾਂ ਇਹ ਗੱਲ ਸਹੀ ਹੈ, ਪਿਤਾ ਦੀ ਸਿਹਤ ਪਿਛਲੇ ਕਈ ਦਿਨਾਂ ਤੋਂ ਠੀਕ ਨਹੀਂ ਸੀ। ਉਨ੍ਹਾਂ ਦਾ ਦਿਹਾਂਤ ਸੋਮਵਾਰ ਹੋਇਆ ਸੀ।''

ਦੱਸਣਯੋਗ ਹੈ ਕਿ ਪਰਾਗ ਤਿਆਗੀ 'ਪਵਿੱਤਰ ਰਿਸ਼ਤਾ' ਤੋਂ ਇਲਾਵਾ 'ਕਾਲਾ ਟੀਕਾ' ਅਤੇ 'ਅਘੋਰੀ' ਵਰਗੇ ਕਈ ਲੋਕਪ੍ਰਿਯ ਸ਼ੋਅਜ਼ ਦਾ ਹਿੱਸਾ ਰਹਿ ਚੁੱਕੇ ਹਨ। ਟੀ. ਵੀ. ਸ਼ੋਅਜ਼ ਤੋਂ ਇਲਾਵਾ ਪਰਾਗ 'ਏ ਵੈਡਨੇਸਡੇ', 'ਸਰਕਾਰ 3' ਅਤੇ 'ਰੂਲਰ' ਵਰਗੀਆਂ ਕਈ ਫਿਲਮਾਂ ਦਾ ਹਿੱਸਾ ਵੀ ਰਹਿ ਚੁੱਕੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News