ਅਫਸਾਨਾ ਖਾਨ ਨੇ ਆਪਣੇ ਮਰਹੂਮ ਪਿਤਾ ਦੀ ਯਾਦ 'ਚ ਬਣਵਾਇਆ ਖਾਸ ਟੈਟੂ (ਵੀਡੀਓ)

11/7/2019 3:29:13 PM

ਜਲੰਧਰ (ਬਿਊਰੋ) — ਪੰਜਾਬੀ ਗਾਇਕਾ ਅਫਸਾਨਾ ਖਾਨ ਨੇ ਆਪਣੀ ਬੁਲੰਦ ਆਵਾਜ਼ ਅਤੇ ਮਿਹਨਤ ਦੇ ਸਦਕਾ ਅੱਜ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ ਗਾਇਕਾਂ ਦੀ ਸੂਚੀ 'ਚ ਆਪਣਾ ਨਾਂ ਸ਼ੁਮਾਰ ਕਰਵਾ ਲਿਆ ਹੈ। ਉਹ ਪੰਜਾਬੀ ਗੀਤਾਂ 'ਚ ਕਾਫੀ ਸਰਗਰਮ ਰਹਿੰਦੇ ਹਨ ਪਰ ਨਾਲ ਹੀ ਸੋਸ਼ਲ ਮੀਡੀਆ ਰਾਹੀਂ ਆਪਣੇ ਫੈਨਜ਼ ਨਾਲ ਜੁੜੇ ਰਹਿੰਦੇ ਹਨ। ਇਸ ਵਾਰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਖਾਸ ਪਲਾਂ ਨੂੰ ਸਾਂਝਾ ਕੀਤਾ ਹੈ। ਉਨ੍ਹਾਂ ਦੀ ਕਾਫੀ ਸਮੇਂ ਤੋ ਖੁਵਾਇਸ਼ ਸੀ ਕਿ ਉਹ ਟੈਟੂ ਗੁੰਦਵਾਉਣ। ਉਨ੍ਹਾਂ ਨੇ ਆਪਣੇ ਟੈਟੂ ਗੁੰਦਵਾਉਦਿਆਂ ਦੀਆਂ ਵੀਡੀਓਜ਼ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੇ ਹੋਏ ਦੱਸਿਆ ਹੈ ਕਿ ਇਕ ਟੈਟੂ ਉਨ੍ਹਾਂ ਨੇ ਆਪਣੇ ਮਰਹੂਮ ਪਿਤਾ ਉਸਤਾਦ ਸੀਰਾ ਖਾਨ (Ustaad seera khan) ਨੂੰ ਸਮਰਪਿਤ ਕੀਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਦੂਜੀ ਬਾਂਹ 'ਤੇ ਪੰਜਾਬੀ ਭਾਸ਼ਾ 'ਚ ਆਪਣੇ ਭਰਾ ਖੁਦਾ ਬਖਸ਼ ਤੇ ਮਾਤਾ ਆਸ਼ਾ ਬੇਗਮ ਦੇ ਨਾਂ ਦੇ ਟੈਟੂ ਕਰਵਾਏ ਹਨ। ਫੈਨਜ਼ ਵੱਲੋਂ ਅਫਸਾਨਾ ਖਾਨ ਦੀ ਇਸ ਪੋਸਟ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।

 

 
 
 
 
 
 
 
 
 
 
 
 
 
 

This amazing piece of art inked on me got me speechless...Dedicated to my Late Father mere Ustaad seera khan ji 🙏😭and lifelines (my mum and brother @khudaabaksh gbu always ❤️😘 A massive thank you to @divinyainkzone @kamzinkzone thnks ji 🙏 Feel blessed to be Inked by you! #positivevibes

A post shared by Afsana Khan (@itsafsanakhan) on Nov 6, 2019 at 1:18pm PST

ਦੱਸ ਦਈਏ ਕਿ 'ਮੁੰਡੇ ਚੰਡੀਗੜ੍ਹ ਸ਼ਹਿਰ ਦੇ', 'ਲੁਟੇਰਾ', 'ਜਾਨੀ ਵੇ ਜਾਨੀ' ਵਰਗੇ ਕਈ ਹੋਰ ਗੀਤਾਂ ਨਾਲ ਦਰਸ਼ਕਾਂ ਦਾ ਮਨੋਰਜੰਨ ਕਰ ਚੁੱਕੇ ਹਨ। ਅੱਜ ਕੱਲ ਸੋਸ਼ਲ ਮੀਡੀਆ 'ਤੇ ਉਨ੍ਹਾਂ ਦਾ ਸਿੱਧੂ ਮੂਸੇਵਾਲੇ ਨਾਲ ਆਉਣ ਵਾਲੇ ਗੀਤ 'ਧੱਕਾ' ਖੂਬ ਸੁਰਖੀਆਂ ਬਟੋਰ ਰਿਹਾ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News