‘ਦੰਬਗ 3’ ਦਾ ਪਹਿਲਾ ਗੀਤ Naina Lade ਹੋਇਆ ਰਿਲੀਜ਼

11/7/2019 3:55:38 PM

ਮੁੰਬਈ(ਬਿਊਰੋ)- ਸਲਮਾਨ ਖਾਨ ਦੀ ਫਿਲਮ ‘ਦੰਬਗ 3’ ਦਾ ਪਹਿਲਾ ਗੀਤ ਰਿਲੀਜ਼ ਹੋ ਚੁੱਕਿਆ ਹੈ। ‘ਨੈਨਾ ਲੜੇ’ ਦੇ ਗੀਤ ਨੂੰ ਹੁਣ ਤੱਕ 2 ਲੱਖ ਤੋਂ ਵੀ ਜ਼ਿਆਦਾ ਲੋਕ ਸੁਣ ਚੁੱਕੇ ਹਨ। ਸਲਮਾਨ ਖਾਨ ਦੀ ਫਿਲਮ ‘ਦਬੰਗ 3’ ਦੇ ਇਸ ਗੀਤ ਨੂੰ ਸਿੰਗਰ ਜਾਵੇਦ ਅਲੀ ਨੇ ਗਾਇਆ ਹੈ। ਉਥੇ ਹੀ ਇਸ ਦਾ ਮਿਊਜ਼ਿਕ ਸਾਜ਼ਿਦ-ਵਾਜਿਦ ਨੇ ਦਿੱਤਾ ਹੈ। ਗੀਤ ਦੇ ਲਿਰਿਕਸ ਦਾਨਿਸ਼ ਸਾਬਰੀ ਨੇ ਦਿੱਤੇ ਹਨ। ਹਾਲਾਂਕਿ ਫਿਲਹਾਲ ਇਸ ਗੀਤ ਨੂੰ ਸਿਰਫ audio ਵਿਚ ਹੀ ਰਿਲੀਜ਼ ਕੀਤਾ ਗਿਆ ਹੈ। ਗੀਤ ਸੁਣਨ ਵਿਚ ਬੇਹੱਦ ਖੂਬਸੂਰਤ ਹੈ।

ਰਾਹਤ ਨੂੰ ਕੀਤਾ ਰਿਪਲੇਸ

ਉਥੇ ਹੀ ਇਸ ਵਾਰ ਪਾਕਿਸਤਾਨੀ ਸਿੰਗਰ ਰਾਹਤ ਫਤਿਹ ਅਲੀ ਖਾਨ ਨੂੰ ਫਿਲਮ ਨਾਲ ਰਿਪਲੇਸ ਕਰ ਦਿੱਤਾ ਗਿਆ ਹੈ। ਫਿਲਮ ਦੇ ਪਿ‍ਛਲੇ ਦੋ ਪਾਰਟ ਵਿਚ ਰਾਹਤ ਫਤਿਹ ਅਲੀ ਖਾਨ ਨੇ ਹੀ ਟਾਇਟਲ ਟਰੈਕ ਗਾਇਆ ਸੀ, ਹਾਲਾਂਕਿ ਇਸ ਵਾਰ ਫਿਲਮ ਮੇਕਰਸ ਨੇ ਉਨ੍ਹਾਂ ਤੋਂ ਕਿਨਾਰਾ ਕਰ ਲਿਆ ਹੈ।
 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News