ਮਲਾਇਕਾ ਨੇ ਕੀਤਾ ਅਰਜੁਨ ਦੀ ਇਸ ਵੱਡੀ ਕਮਜ਼ੋਰੀ ਦਾ ਖੁਲਾਸਾ, ਇਹ ਹੈ ਉਹ ਸੀਕ੍ਰੇਟ

11/7/2019 4:43:25 PM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਤੇ ਅਰਜੁਨ ਕਪੂਰ ਆਪਣੀ ਰਿਲੇਸ਼ਨਸ਼ਿਪ ਕਰਕੇ ਚਰਚਾ 'ਚ ਹਨ। ਦੋਵੇਂ ਅਕਸਰ ਆਪਣੀ ਰਿਲੇਸ਼ਨਸ਼ਿਪ ਕਰਕੇ ਮੀਡੀਆ 'ਚ ਸੁਰਖੀਆਂ ਬਣਦੇ ਹਨ। ਹਾਲ ਹੀ 'ਚ ਮਲਾਇਕਾ ਨੇ ਨੇਹਾ ਧੂਪੀਆ ਦੇ ਚੈਟ ਸ਼ੋਅ 'ਚ ਅਰਜੁਨ ਦੀ ਇਕ ਵੱਡੀ ਕਮਜ਼ੋਰੀ ਦਾ ਖੁਲਾਸਾ ਕੀਤਾ ਹੈ। ਜੀ ਹਾਂ ਹੈਰਾਨ ਹੋਣ ਦੀ ਗੱਲ ਨਹੀਂ ਹੈ, ਮਲਾਇਕਾ ਨੇ ਅਰਜੁਨ ਦੇ ਮਨੀ ਹੈਂਡਲਿੰਗ ਪ੍ਰਾਬਲਮ ਦਾ ਖੁਲਾਸਾ ਕੀਤਾ ਹੈ।

ਮਲਾਇਕਾ ਨੇ ਦੱਸਿਆ ਕਿ ਅਰਜੁਨ ਰਿਲੇਸ਼ਨ ਹੋਣ ਜਾਂ ਕੰਮ, ਸਾਰੀਆਂ ਚੀਜਾਂ ਨੂੰ ਚੰਗੀ ਤਰ੍ਹਾਂ ਸੰਭਾਲ ਲੈਂਦੇ ਹਨ ਪਰ ਪੈਸਿਆਂ ਨੂੰ ਸੰਭਾਲਣ ਦੇ ਮਾਮਲੇ 'ਚ ਉਹ ਕਮਜ਼ੋਰ ਹੈ। ਇਸ ਇੰਟਰਵਿਊ ਦੌਰਾਨ ਉਨ੍ਹਾਂ ਨੇ ਹੋਰ ਵੀ ਕਈ ਗੱਲਾਂ ਦਾ ਖੁਲਾਸਾ ਕੀਤਾ ਹੈ।

Related image

ਦੱਸ ਦਈਏ ਕਿ ਕੁਝ ਮਹੀਨੇ ਪਹਿਲਾਂ ਦੋਵਾਂ ਦੇ ਵਿਆਹ ਦੀਆਂ ਅਫਵਾਹਾਂ ਵੀ ਫੈਲੀਆਂ ਸਨ ਪਰ ਇਸ ਸਬੰਧੀ ਦੋਵਾਂ ਵੱਲੋਂ ਕੋਈ ਵੀ ਆਫੀਸ਼ੀਅਲ ਅਨਾਊਸਮੈਂਟ ਨਹੀਂ ਕੀਤੀ ਗਈ। ਉਨ੍ਹਾਂ ਨੇ ਅਰਜੁਨ ਨਾਲ ਆਪਣੀ ਡਰੀਮ ਵੈਡਿੰਗ ਤੇ ਗੱਲਬਾਤ ਕੀਤੀ। ਮਲਾਇਕਾ ਨੇ ਕਿਹਾ ਕਿ ਉਨ੍ਹਾਂ ਦਾ ਵਿਆਹ ਬੀਚ 'ਤੇ ਹੋਵੇਗਾ ਅਤੇ ਵਾਈਟ ਵੈਡਿੰਗ ਹੋਵੇਗੀ।

Related imageਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News