ਹਰੀ ਸਿੰਘ ਨਲੂਆ ''ਤੇ ਫਿਲਮ ਬਣਾਉਣ ਜਾ ਰਹੇ ਅਜੈ ਦੇਵਗਨ

1/17/2020 9:29:25 AM

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਅਦਾਕਾਰ ਅਜੈ ਦੇਵਗਨ ਦੀ ਫਿਲਮ 'ਤਾਨਾਜੀ-ਦਿ ਅਨਸੰਗ ਵਾਰੀਅਰ' ਰਿਲੀਜ਼ ਹੋ ਚੁੱਕੀ ਹੈ। ਇਸ ਫਿਲਮ 'ਚ ਅਜੈ ਦੇਵਗਨ ਕਾਫੀ ਸਮੇਂ ਬਾਅਦ ਅਪਣੀ ਪਤਨੀ ਅਤੇ ਮਸ਼ਹੂਰ ਅਦਾਕਾਰਾ ਕਾਜੋਲ ਨਾਲ ਨਜ਼ਰ ਆਏ ਹਨ। ਰਿਲੀਜ਼ ਹੋਣ ਤੋਂ ਬਾਅਦ ਹੀ ਇਸ ਫਿਲਮ ਨੇ ਸਿਨੇਮਾ ਘਰਾਂ 'ਚ ਧਮਾਲ ਮਚਾਉਣੀ ਸ਼ੁਰੂ ਕਰ ਦਿੱਤੀ ਸੀ। ਇਸ ਫਿਲਮ ਦੀ ਚੰਗੀ ਸਫਲਤਾ ਤੋਂ ਬਾਅਦ ਅਜੈ ਦੇਵਗਨ ਦੀ ਅਗਲੀ ਫਿਲਮ ਬਾਰੇ ਕਾਫੀ ਚਰਚਾ ਹੋ ਰਹੀ ਹੈ। ਇਕ ਕਰੀਬੀ ਸੂਤਰ ਤੋਂ ਪਤਾ ਚੱਲਿਆ ਹੈ ਕਿ ਅਜੈ ਦੇਵਗਨ ਅਪਣੀ ਅਗਲੀ ਫਿਲਮ ਸਿੱਖ ਖਾਲਸਾ ਫੌਜ ਦੇ ਮੁੱਖੀ ਹਰੀ ਸਿੰਘ ਨਲੂਆ ਦੇ ਜੀਵਨ ਨੂੰ ਲੈ ਕੇ ਬਣਾਉਣ ਵਾਲੇ ਹਨ। ਅਜੈ ਦੇਵਗਨ ਨੇ ਕਪਿਲ ਸ਼ਰਮਾ ਦੇ ਸ਼ੋਅ 'ਚ ਵੀ ਕਿਹਾ ਸੀ ਕਿ ਤਾਨਾਜੀ ਤੋਂ ਬਾਅਦ ਉਹ ਹਰੀ ਸਿੰਘ ਨਲੂਆ 'ਤੇ ਬਾਇਓਪਿਕ ਕਰਨ ਜਾ ਰਹੇ ਹਨ। ਇਹ ਫਿਲਮ ਹਾਲੇ ਸ਼ੁਰੂਆਤੀ ਦੌਰ 'ਚ ਹੈ ਅਤੇ ਸੂਤਰਾਂ ਅਨੁਸਾਰ ਸਕ੍ਰਿਪਟ 'ਤੇ ਕੰਮ ਕੀਤਾ ਜਾ ਰਿਹਾ ਹੈ।

PunjabKesari

ਦੱਸ ਦਈਏ ਕਿ ਸਰਕਾਰ ਹਰੀ ਸਿੰਘ ਨਲੂਆ ਹਰੀਪੁਰ ਸ਼ਹਿਰ ਦੇ ਸੰਸਥਾਪਕ ਹਨ। ਇਹ ਸ਼ਹਿਰ ਹੁਣ ਪਾਕਿਸਤਾਨ 'ਚ ਹੈ। ਹਰੀ ਸਿੰਘ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਮੁੱਖੀ ਸਨ, ਜਿਨ੍ਹਾਂ ਨੇ ਪਠਾਨਾਂ ਵਿਰੁੱਧ ਕਈ ਜੰਗਾਂ ਦੀ ਅਗਵਾਈ ਕੀਤੀ ਸੀ। ਰਣਨੀਤੀ ਅਤੇ ਜੁਗਤੀ ਦੇ ਸੰਦਰਭ 'ਚ ਹਰੀ ਸਿੰਘ ਨਲਵਾ ਦੀ ਤੁਲਨਾ ਭਾਰਤ ਦੇ ਸਰਬੋਤਮ ਜਰਨੈਲਾਂ ਨਾਲ ਕੀਤੀ ਜਾਂਦੀ ਹੈ। ਉਸ ਨੇ ਕਸ਼ਮੀਰ 'ਤੇ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਆਪਣਾ ਲੋਹਾ ਮਨਵਾਇਆ ਸੀ।

PunjabKesari

ਜ਼ਿਕਰਯੋਗ ਹੈ ਕਿ ਅਜੈ ਦੇਵਗਨ ਇਨ੍ਹੀਂ ਦਿਨੀਂ ਅਪਣੀ ਨਵੀਂ ਫਿਲਮ ਨੂੰ ਲੈ ਕੇ ਕਾਫੀ ਚਰਚਾ 'ਚ ਹਨ। ਉਨ੍ਹਾਂ ਦੀ ਫਿਲਮ 'ਤਾਨਾਜੀ' 10 ਜਨਵਰੀ ਨੂੰ ਦੁਨੀਆਂ ਭਰ ਦੇ ਸਿਨੇਮਾ ਘਰਾਂ ਦਾ ਸ਼ਿੰਗਾਰ ਬਣੀ ਸੀ। ਇਸੇ ਦਿਨ ਹੀ ਦੀਪਿਕਾ ਪਾਦੂਕੋਣ ਦੀ ਫਿਲਮ 'ਛਪਾਕ' ਵੀ ਰੀਲੀਜ਼ ਹੋਈ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News