ਧੀਆਂ ਤੋਂ ਬਾਅਦ ਮਸ਼ਹੂਰ ਪ੍ਰੋਡਿਊਸਰ ਕਰੀਮ ਮੋਰਾਨੀ ਵੀ ਨਿਕਲੇ 'ਕੋਰੋਨਾ ਪਾਜ਼ੀਟਿਵ'

4/9/2020 8:07:24 AM

ਜਲੰਧਰ (ਵੈੱਬ ਡੈਸਕ) - ਹਾਲੀਵੁੱਡ ਤੋਂ ਬਾਅਦ ਹੁਣ ਬਾਲੀਵੁੱਡ ਵਿਚ ਵੀ 'ਕੋਰੋਨਾ ਵਾਇਰਸ' ਦੀ ਲਪੇਟ ਵਿਚ ਆਉਣ ਵਾਲੇ ਲੋਕਾਂ ਦੀ ਸੰਖਿਆ ਦਿਨੋਂ-ਦਿਨ ਵਧ ਰਹੀ ਹੈ। ਸਿਨੇਮਾ ਜਗਤ ਦੇ ਪ੍ਰਸਿੱਧ ਨਿਰਮਾਤਾ ਕਰੀਮ ਮੋਰਾਨੀ ਵੀ ਹੁਣ 'ਕੋਰੋਨਾ ਵਾਇਰਸ' ਦੀ ਲਪੇਟ ਵਿਚ ਆ ਗਏ ਹਨ। ਦੱਸ ਦੇਈਏ ਕਿ ਉਨ੍ਹਾਂ ਦੀਆਂ ਧੀਆਂ ਸ਼ਜਾ ਮੋਰਾਨੀ ਅਤੇ ਵੱਡੀ ਬੇਟੀ ਜੋਆ ਮੋਰਾਨੀ ਪਹਿਲਾਂ ਹੀ 'ਕੋਰੋਨਾ ਪਾਜ਼ੀਟਿਵ' ਹਨ। ਪੀ.ਟੀ.ਆਈ. ਨਾਲ ਗੱਲਬਾਤ ਦੌਰਾਨ ਕਰੀਮ ਮੋਰਾਨੀ ਦੇ ਭਰਾ ਮੋਹਮਮੰਦ ਮੋਰਾਨੀ ਨੇ ਦੱਸਿਆ, ''ਕਰੀਮ ਮੋਰਾਨੀ ਦੀ ਕੋਵਿਡ 19 ਰਿਪੋਰਟ ਪਾਜ਼ੀਟਿਵ ਆਈ ਹੈ। ਅੱਜ ਸਵੇਰੇ ਹੀ ਉਨ੍ਹਾਂ ਦੀ ਰਿਪੋਰਟ ਆਈ ਹੈ। ਕਰੀਮ ਭਰਾ ਦਾ ਇਲਾਜ਼ 'ਨਾਨਾਵਤੀ ਹਸਪਤਾਲ' ਵਿਚ ਜਾਰੀ ਰਹੇਗਾ। ਇਸ ਦੇ ਨਾਲ ਹੀ ਕਰੀਮ ਭਰਾ ਦੀ ਪਤਨੀ ਅਤੇ ਬਾਕੀ ਸਟਾਫ ਦੀ ਰਿਪੋਰਟ ਨੈਗੇਟਿਵ ਆਈ ਹੈ।''  

ਦੱਸਣਯੋਗ ਹੈ ਕਿ ਕਰੀਮ ਮੋਰਾਨੀ ਦੀ ਛੋਟੀ ਧੀ ਸ਼ਜਾ ਮੋਰਾਨੀ ਅਤੇ ਵੱਡੀ ਧੀ ਜੋਆ ਮੋਰਾਨੀ ਪਹਿਲਾ ਹੀ ਕੋਵਿਡ 19 ਪਾਜ਼ੀਟਿਵ ਪਾਈਆ ਗਈਆਂ ਸਨ। ਜੋਆ ਮੁੰਬਈ ਦੇ ਕੋਕਿਲਾ ਬੇਨ ਹਸਪਤਾਲ ਵਿਚ ਭਰਤੀ ਸੀ, ਜਿੱਥੇ ਉਸਦਾ 'ਕੋਰੋਨਾ' ਟੈਸਟ ਪਾਜ਼ੀਟਿਵ ਨਿਕਲਿਆ ਹੈ। ਜੋਆ ਕੁਝ ਸਮੇਂ ਪਹਿਲਾਂ ਹੀ ਰਾਜਸਥਾਨ ਤੋਂ ਆਈ ਸੀ ਅਤੇ ਉਸਦਾ 'ਕੋਰੋਨਾ' ਟੈਸਟ 6 ਅਪ੍ਰੈਲ ਸ਼ਾਮ ਨੂੰ ਪਾਜ਼ੀਟਿਵ ਆਇਆ ਸੀ। ਜੋਆ ਕੋਕਿਲਾ ਬੇਨ ਹਸਪਤਾਲ ਵਿਚ ਹੈ ਜਦੋਂਕਿ ਸ਼ਜਾ ਨਾਨਾਵਤੀ ਹਸਪਤਾਲ ਵਿਚ ਹੈ। ਕਰੀਮ ਮੋਰਾਨੀ ਦੋਨਾਂ ਬੇਟੀਆਂ ਨਾਲ 'ਕੋਰੋਨਾ ਪਾਜ਼ੀਟਿਵ' ਆਉਣ ਨਾਲ ਹੜਕੰਪ ਮੱਚ ਗਿਆ ਹੈ। ਕਰੀਮ ਮੋਰਾਨੀ ਜਿਹੜੀ ਸੋਸਾਇਟੀ ਵਿਚ ਰਹਿੰਦੇ ਹਨ, ਉਸ ਵਿਚ ਜ਼ਿਆਦਾ ਤਰ ਬਾਲੀਵੁੱਡ ਹਸਤੀਆਂ ਹੀ ਰਹਿੰਦੀਆਂ ਹਨ।           ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News