ਜਦੋਂ ਵਿੱਕੀ ਕੌਸ਼ਲ ਨੇ ਕੈਟਰੀਨਾ ਨੂੰ ਕੀਤਾ ਸੀ ਪ੍ਰਪੋਜ਼, ਤਾਂ ਸਾਹਮਣੇ ਬੈਠੇ ਸਲਮਾਨ ਨੇ ਇੰਝ ਕੀਤਾ ਸੀ ਰਿਐਕਟ (ਵੀਡੀਓ)

4/9/2020 9:05:51 AM

ਜਲੰਧਰ (ਵੈੱਬ ਡੈਸਕ) - ਇਕ ਸਮਾਂ ਸੀ ਜਦੋਂ ਕੈਟਰੀਨਾ ਕੈਫ ਤੇ  ਸਲਮਾਨ ਖਾਨ ਰਿਲੇਸ਼ਨਸ਼ਿਪ ਵਿਚ ਸਨ। ਉਨ੍ਹਾਂ ਦਾ ਇਹ ਰਿਲੇਸ਼ਨਸ਼ਿਪ ਬਹੁਤੀ ਦੇਰ ਨਾ ਚੱਲ ਸਕਿਆ ਅਤੇ ਬ੍ਰੇਕਅਪ ਹੋ ਗਿਆ। ਇਸ ਬ੍ਰੈਕਅਪ ਦੇ ਬਾਵਜੂਦ ਦੋਵੇ ਚੰਗੇ ਦੋਸਤ ਹਨ। ਇਹ ਦੋਸਤੀ ਇਸ ਤਰ੍ਹਾਂ ਦੀ ਹੈ ਕਿ ਕੋਈ ਵੀ ਸਲਮਾਨ ਖਾਨ ਦੇ ਸਾਹਮਣੇ ਕੈਟਰੀਨਾ ਕੈਫ ਨੂੰ ਵਿਆਹ ਲਈ ਪ੍ਰਪੋਜ਼ ਨਹੀਂ ਕਰ ਸਕਦਾ ਪਰ ਵਿੱਕੀ ਕੌਸ਼ਲ ਨੇ ਇਹ ਹਿੰਮਤ ਦਿਖਾਈ, ਜਿਸ ਦਾ ਇਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਦਰਅਸਲ ਇਹ ਵੀਡੀਓ ਪੁਰਾਣਾ ਹੈ, ਜੋ ਇਹਨੀਂ ਦਿਨੀਂ ਵਾਇਰਲ ਹੋ ਰਿਹਾ ਹੈ। 

 
 
 
 
 
 
 
 
 
 
 
 
 
 

Salman's reaction😂 Follow @bigbollywoodpage 🌈 . . . . . . . . . . . . . . . . . #salmankhan #katrina #katrinakaif #vicky #vickykaushal #salmankhanfans #salman #katrina_kaif #bollywood #bolly #bollywoodmemes #bollywoodactress #bollywoodstyle #bollywoodactresses #bollywoodstar #bollywoodupdates #quarantine #quarantineandchill #chillingathome #quarantinedays #stayhome #staysafe #behome #indian #india #indiafightscorona #corona #weareinthistogether #indianactress

A post shared by Big Bollywood (@bigbollywoodpage) on Mar 31, 2020 at 8:15am PDT

ਇਹ ਵੀਡੀਓ ਕਿਸੇ ਐਵਾਰਡ ਸ਼ੋਅ ਦੌਰਾਨ ਦੀ ਹੈ, ਜਿਸ ਵਿਚ ਵਿੱਕੀ ਕੌਸ਼ਲ ਮੇਜ਼ਬਾਨ ਹਨ ਅਤੇ ਉਹ ਸਟੇਜ 'ਤੇ ਮੌਜੂਦ ਕੈਟਰੀਨਾ ਕੈਫ ਨੂੰ ਵਿਆਹ ਲਈ ਪ੍ਰਪੋਜ਼ ਕਰਦੇ ਹਨ। ਵਿੱਕੀ ਕੌਸ਼ਲ ਕੈਟਰੀਨਾ ਕੈਫ ਨੂੰ ਪੁੱਛਦੇ ਹਨ 'ਮੇਰੇ ਨਾਲ ਵਿਆਹ ਕਰਵਾਏਗੀ।' ਵਿੱਕੀ ਕਹਿੰਦੇ ਹਨ 'ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ ਤਾਂ ਸ਼ਾਇਦ ਤੇਰਾ ਵੀ ਵਿਆਹ ਕਰਵਾਉਣ ਦਾ ਮੂਡ ਹੋਵੇ। ਵਿੱਕੀ ਦੀ ਇਸ ਗੱਲ ਤੋਂ ਬਾਅਦ ਬੈਕਗਰਾਉਂਡ ਵਿਚ ਗੀਤ ਵੱਜਦਾ ਹੈ।

 
 
 
 
 
 
 
 
 
 
 
 
 
 

Day 21 🔐-One day at a time guys.......we all gotta do our part 🧹........ m apparently @isakaif part is to give commentary and pro tips while seated 🪑 Gotta mix it up ..... this is seriously good exercise btw #stayhome #helpoutathome

A post shared by Katrina Kaif (@katrinakaif) on Mar 25, 2020 at 6:21am PDT

ਦੱਸ ਦੇਈਏ ਕਿ ਵਿੱਕੀ ਦੀ ਇਸ ਤਰ੍ਹਾਂ ਦੀ ਗੱਲ 'ਤੇ ਕੈਟਰੀਨਾ ਹੈਰਾਨੀ ਨਾਲ ਦੇਖਦੀ ਹੈ ਅਤੇ ਸਲਮਾਨ ਖਾਨ ਆਪਣੀ ਭੈਣ ਅਰਪਿਤਾ ਖਾਨ ਦੇ ਮੋਢੇ 'ਤੇ ਸਿਰ ਰੱਖ ਕੇ ਸੋ ਜਾਂਦੇ ਹਨ। ਕੈਟਰੀਨਾ ਵਿੱਕੀ ਨੂੰ ਜਵਾਬ ਦਿੰਦੇ ਹੋਏ ਕਹਿੰਦੀ ਹੈ, 'ਹਿੰਮਤ ਨਹੀਂ ਹੈ।' ਉਦੋ ਹੀ ਸਲਮਾਨ ਖਾਨ ਨੀਂਦ ਜਾਗ ਜਾਂਦੇ ਹਨ। ਮੌਜੂਦਾ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ ਵਿਚ ਕੁਝ ਚੱਲ ਰਿਹਾ ਹੈ। ਦੋਵੇਂ ਹਰ ਜਗ੍ਹਾ ਇਕੱਠੇ ਨਜ਼ਰ ਆਉਂਦੇ ਹਨ ਪਰ ਇਸ ਬਾਰੇ ਦੋਹਾਂ ਵਿੱਚੋਂ ਕਿਸੇ ਨੇ ਵੀ ਪੁਸ਼ਟੀ ਨਹੀਂ ਕੀਤੀ।  

 
 
 
 
 
 
 
 
 
 
 
 
 
 

Watch the world TV premiere of #Bharat tonight at 8 PM on @zeecinema! @beingsalmankhan @whosunilgrover @apnabhidu @skfilmsofficial #BharatOnZeeCinema #SeeneMeinCinema #ZeeCinema

A post shared by Katrina Kaif (@katrinakaif) on Oct 20, 2019 at 3:11am PDT

ਦੱਸਣਯੋਗ ਹੈ ਕਿ ਸਲਮਾਨ ਖਾਨ ਨੇ ਘੋਸ਼ਣਾ ਕੀਤੀ ਸੀ ਕਿ 'ਲੌਕ ਡਾਊਨ' ਕਰਕੇ ਬੇਰੋਜ਼ਗਾਰ ਹੋ ਚੁੱਕੇ ਇੰਡਸਟਰੀ ਦੇ ਸਾਰੇ ਦਿਹਾੜੀਦਾਰ ਮਜ਼ਦੂਰਾਂ ਦਾ ਖਰਚ ਚੁੱਕਣਗੇ। ਮੰਗਲਵਾਰ ਨੂੰ ਉਨ੍ਹਾਂ ਨੇ ਫੈਡਰੇਸ਼ਨ ਵੱਲੋਂ ਭੇਜੇ ਗਏ 16000 ਮਜ਼ਦੂਰਾਂ ਦੇ ਬੈਂਕ ਖਾਤਿਆਂ ਵਿਚ ਕੁਲ 4 ਕਰੋੜ 80 ਲੱਖ ਰੁਪਏ ਟਰਾਂਸਫਰ ਕਰ ਦਿੱਤੇ ਹਨ। ਸਲਮਾਨ ਖਾਨ ਇਸ ਤੋਂ ਬਾਅਦ ਮਈ ਮਹੀਨੇ ਵਿਚ 19000 ਮਜ਼ਦੂਰਾਂ ਦੇ ਅਕਾਊਂਟ ਵਿਚ 5 ਕਰੋੜ 70 ਲੱਖ ਰੁਪਏ ਟਰਾਂਸਫਰ ਕਰਨ ਦਾ ਵਾਅਦਾ ਕੀਤਾ ਹੈ। ਇਸ ਤਰ੍ਹਾਂ ਉਹ 2 ਮਹੀਨੇ ਤਕ ਮਜ਼ਦੂਰਾਂ ਦਾ ਖਰਚਾ ਚੁੱਕਣਗੇ ਅਤੇ ਕੁਲ 10 ਕਰੋੜ 50 ਲੱਖ ਰੁਪਏ ਦੀ ਮਦਦ ਕਰਨਗੇ। ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News