ਸ਼ਹਿਨਾਜ਼ ਨਹੀਂ ਸਗੋਂ ਇਸ ਮੈਂਬਰ ਨੂੰ ਅਰਹਾਨ ਨੇ ਦੱਸਿਆ ''ਬਿੱਗ ਬੌਸ 13'' ਦਾ ਜੇਤੂ

1/2/2020 9:20:34 AM

ਨਵੀਂ ਦਿੱਲੀ (ਬਿਊਰੋ) : ਅਰਹਾਨ ਖਾਨ ਘੱਟ ਵੋਟਾਂ ਮਿਲਣ ਦੇ ਕਾਰਨ 'ਬਿੱਗ ਬੌਸ 13' ਦੇ ਘਰ 'ਚੋਂ ਬਾਹਰ ਹੋ ਗਿਆ ਹੈ। ਅਰਹਾਨ ਦੇ ਬਾਹਰ ਹੋਣ ਦੇ ਨਾਲ ਹੀ ਸਲਮਾਨ ਖਾਨ ਨੇ ਅਨਾਊਸ ਕਰ ਦਿੱਤਾ ਹੈ ਕਿ ਵੋਟਾਂ ਦੇ ਮਾਮਲੇ 'ਚ ਮਥੁਰਿਮਾ ਤੁਲੀ ਤੇ ਸ਼ੈਫਾਲੀ ਦੇ ਬੱਗਾ ਵੀ ਆਖਿਰੀ ਤਿੰਨ ਕੰਟੈਸਟੈਂਟ 'ਚ ਬਣੇ ਹੋਏ ਹਨ। ਅਰਹਾਨ ਨੇ ਬਾਹਰ ਨਿਕਲਣ ਦੇ ਨਾਲ ਹੀ ਦੱਸਿਆ ਕਿ ਉਹ ਚਾਹੇ ਤਾਂ ਰਸ਼ਮੀ ਦੇਸਾਈ ਨੂੰ ਇਸ ਸਾਲ ਦਾ ਵਿਨਰ ਬਣਾਉਣਾ ਚਾਹੀਦਾ ਹੈ। ਨਾਲ ਹੀ ਅਰਹਾਨ ਨੇ ਘਰ ਤੋਂ ਬਾਹਰ ਆਉਣ ਦੇ ਬਾਅਦ ਮੀਡੀਆ ਨਾਲ ਗੱਲਬਾਤ 'ਚ ਦੱਸਿਆ ਕਿ ਮੈਨੂੰ ਬਾਹਰ ਹੋਣ ਦੇ ਬਾਰੇ 'ਚ ਕੋਈ ਵੀ ਜਾਣਕਾਰੀ ਨਹੀਂ ਸੀ। ਘਰ ਤੋਂ ਬਾਹਰ ਹੋਣ ਨੂੰ ਲੈ ਕੇ ਅਰਹਾਨ ਨੇ ਕਿਹਾ ਕਿ ਮੈਂ ਬਹੁਤ ਵਧੀਆ ਗੇਮ ਖੇਡ ਰਿਹਾ ਸੀ। ਮੈਂ ਆਪਣੀ ਰਾਜਨੀਤੀ ਨਾਲ ਖੇਡਿਆ ਤੇ ਟਾਸਕ ਨੂੰ ਵੀ ਪੂਰਾ ਕੀਤਾ ਤੇ ਜੋ ਸਹੀ ਹੈ ਉਸ ਦਾ ਸਾਥ ਦਿੱਤਾ। ਮੈਨੂੰ ਨਹੀਂ ਪਤਾ ਕਿ ਮੈਨੂੰ ਕਿਉਂ ਬਾਹਰ ਕੱਢ ਦਿੱਤਾ ਗਿਆ।
Image result for Arhaan Khan Shehnaz Kaur Gill,Rashami Desai
ਇਸ ਤੋਂ ਪਹਿਲਾ ਰਸ਼ਮੀ ਨੇ ਅਰਹਾਨ ਤੇ ਆਪਣੇ ਰਿਸ਼ਤੇ ਨੂੰ ਲੈ ਕੇ ਸਲਮਾਨ ਨਾਲ ਖੁੱਲ੍ਹ ਕੇ ਗੱਲ ਕੀਤੀ ਸੀ ਕਿ ਉਹ ਚਾਹੁੰਦੀ ਤਾਂ ਅਰਹਾਨ ਦਾ ਕਰੀਅਰ ਬੂਸਟ ਕਰ ਸਕਦੀ ਸੀ। ਹੁਣ ਰਸ਼ਮੀ ਦੀ ਇਸ ਗੱਲ ਨਾਲ ਅਰਹਾਨ ਵੀ ਕਾਫੀ ਖੁਸ਼ ਹੈ। ਦੂਜੇ ਪਾਸੇ ਅਰਹਾਨ ਨੇ ਰਸ਼ਮੀ ਨਾਲ ਰਿਸ਼ਤਿਆਂ ਨੂੰ ਲੈ ਕੇ ਕਿਹਾ ਕਿ ਉਹ ਰਸ਼ਮੀ ਨੂੰ ਪ੍ਰਪੋਜ ਕਰਨਾ ਚਾਹੁੰਦੇ ਸੀ ਤੇ ਇਸ ਲਈ ਉਹ ਡਿਜਰਵ ਕਰ ਰਿਹਾ ਸੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News