ਬਿਨਾਂ ਕਿਸੇ ਸ਼ੋਰ ਸ਼ਰਾਬੇ ਦੇ ਸ਼ਾਹਰੁਖ ਨੇ ਕੀਤਾ ਨਿਊ ਯੀਅਰ ਸੈਲੀਬ੍ਰੇਟ, ਦੇਖੋ ਤਸਵੀਰਾਂ

1/2/2020 10:05:14 AM

ਨਵੀਂ ਦਿੱਲੀ : ਪੂਰਾ ਦੇਸ਼ ਇਨ੍ਹੀਂ ਦਿਨੀਂ ਨਵੇਂ ਸਾਲ ਦੇ ਜਸ਼ਨ 'ਚ ਡੁੱਬਿਆ ਹੋਇਆ ਹੈ। ਕੋਈ ਪਾਰਟੀ ਕਰ ਰਿਹਾ ਹੈ ਤਾਂ ਕੋਈ ਘੁੰਮਣ ਗਿਆ ਹੋਇਆ ਹੈ। ਹਰ ਕੋਈ ਵੱਖ-ਵੱਖ ਤਰੀਕੇ ਨਾਲ ਨਵੇਂ ਸਾਲ ਦੀ ਸ਼ੁਰੂਆਤ ਕਰ ਰਿਹਾ ਹੈ। ਅਜਿਹੇ ਵਿਚ ਬਾਲੀਵੁੱਡ ਕਲਾਕਾਰ ਸੋਸ਼ਲ ਮੀਡੀਆ 'ਤੇ ਸੈਲੇਬਸ ਦਾ ਨਿਊ ਈਅਰ ਸੈਲੀਬ੍ਰੇਸ਼ਨ ਦੀਆਂ ਕਈ ਤਸਵੀਰਾਂ ਵਾਇਰਲ ਹੋਈਆਂ ਹਨ। ਅਜਿਹੇ 'ਚ ਸ਼ਾਹਰੁਖ ਖਾਨ ਨੇ ਆਪਣੇ ਘਰ 'ਚ ਹੀ ਪਾਰਟੀ ਕਰਕੇ ਨਿਊ ਈਅਰ ਸੈਲੀਬ੍ਰੇਟ ਕੀਤਾ।

ਜੀ ਹਾਂ, ਨਾ ਕੋਈ ਸ਼ੋਰ ਸ਼ਰਾਬਾ, ਨਾ ਕੋਈ ਧਮਾਕੇਦਾਰ ਸੈਲੀਬ੍ਰੇਸ਼ਨ, ਸ਼ਾਹਰੁਖ ਨੇ ਪਤਨੀ ਗੋਰੀ ਖਾਨ ਅਤੇ ਆਪਣੇ ਬੱਚਿਆਂ ਆਰਿਅਨ ਖਾਨ, ਅਬਰਾਮ ਖਾਨ ਅਤੇ ਸੁਹਾਨਾ ਖਾਨ ਨਾਲ ਨਵਾਂ ਸਾਲ ਮਨਾਇਆ।

ਇਸ ਮੌਕੇ ਬਾਲੀਵੁੱਡ ਐਕਟਰ ਸੰਜੇ ਕਪੂਰ, ਉਸ ਦੀ ਪਤਨੀ ਮਹੀਪ ਕਪੂਰ ਅਤੇ ਸ਼ਾਹਰੁਖ ਦੇ ਕੁਝ ਖਾਸ ਦੋਸਤ ਵੀ ਮੌਜੂਦ ਸਨ। ਗੌਰੀ ਨੇ ਆਪਣੇ ਇੰਸਟਾਗ੍ਰਾਮ 'ਤੇ ਪਾਰਟੀ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਸ 'ਚ ਸੁਹਾਨਾ, ਅਬਰਾਮ ਅਤੇ ਆਇਰਨ ਆਪਣੇ ਪਾਪਾ ਨਾਲ ਚਿਲ ਕਰਦੇ ਨਜ਼ਰ ਆ ਰਹੇ ਹਨ।

ਤਸਵੀਰ ਦੇਖ ਕੇ ਲੱਗ ਰਿਹਾ ਹੈ ਕਿ ਪਾਰਟੀ ਦਾ ਡ੍ਰੈਸਿੰਗ ਥੀਮ ਬਲੈਕ ਅਤੇ ਰੇਡ ਸੀ ਕਿਉਂਕਿ ਸਾਰਿਆਂ ਨੇ ਇਹੀ ਆਊਟਫਿਟ ਪਾਏ ਹੋਏ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News