ਅਜਿਹੀ ਹਾਲਤ ''ਚ ਦਿਸੀ ਧਰਮਿੰਦਰ ਦੀ ਪਹਿਲੀ ਪਤਨੀ ਪ੍ਰਕਾਸ਼ ਕੌਰ, ਦੇਖ ਲੋਕ ਵੀ ਹੋਏ ਹੈਰਾਨ

1/2/2020 10:17:47 AM

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਐਕਟਰ ਸੰਨੀ ਦਿਓਲ ਤੇ ਬੌਬੀ ਦਿਓਲ ਦੀ ਮਾਂ ਪ੍ਰਕਾਸ਼ ਕੌਰ ਲੰਬੇ ਸਮੇਂ ਬਾਅਦ ਕੈਮਰੇ 'ਚ ਕੈਦ ਹੋਈ ਹੈ। ਉਨ੍ਹਾਂ ਨੂੰ ਹਾਲ ਹੀ 'ਚ ਬੌਬੀ ਦਿਓਲ ਨਾਲ ਡਿਨਰ 'ਤੇ ਜਾਂਦਿਆਂ ਦੇਖਿਆ ਗਿਆ। ਉਨ੍ਹਾਂ ਨਾਲ ਬੌਬੀ ਦਿਓਲ ਦੀ ਪਤਨੀ ਤਾਨਯਾ ਵੀ ਸੀ। ਇਸ ਦੌਰਾਨ ਦੀਆਂ ਕਾਫੀ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਪ੍ਰਕਾਸ਼ ਕੌਰ ਕਾਫੀ ਬਦਲੀ ਹੋਈ ਨਜ਼ਰ ਆ ਰਹੀ ਹੈ।

ਦੱਸ ਦੇਈਏ ਕਿ ਸੰਨੀ ਦਿਓਲ ਤੇ ਬੌਬੀ ਦਿਓਲ ਦੀ ਮਾਂ ਧਰਮਿੰਦਰ ਦੀ ਪਹਿਲੀ ਪਤਨੀ ਹੈ। ਧਰਮਿੰਦਰ ਨੇ 1954 'ਚ ਪ੍ਰਕਾਸ਼ ਕੌਰ ਨਾਲ ਵਿਆਹ ਕਰਵਾਇਆ ਸੀ। ਇਸ ਤੋਂ ਬਾਅਦ ਧਰਮਿੰਦਰ ਦੀ ਜ਼ਿੰਦਗੀ 'ਚ ਹੇਮਾ ਮਾਲਿਨੀ ਦੀ ਐਂਟਰੀ ਹੋਈ। ਉਨ੍ਹਾਂ ਨੇ ਹੇਮਾ ਮਾਲਿਨੀ ਨਾਲ 1979 'ਚ ਵਿਆਹ ਕਰਵਾਇਆ ਸੀ। ਧਰਮਿੰਦਰ ਨੇ ਪਹਿਲੀ ਪਤਨੀ ਯਾਨੀਕਿ ਪ੍ਰਕਾਸ਼ ਕੌਰ ਨੂੰ ਬਿਨਾਂ ਤਲਾਕ ਦਿੱਤੇ ਧਰਮ ਬਦਲ ਕੇ ਇਹ ਵਿਆਹ ਕਰਵਾਇਆ ਸੀ।
Image result for /bollywood-sunny-deol-mother-prakash-kaur-spotted-after-long-time-went-out-with-bobby-deol-for-dinner
ਦੱਸਣਯੋਗ ਹੈ ਕਿ ਧਰਮਿੰਦਰ ਦੇ ਪ੍ਰਕਾਸ਼ ਕੌਰ ਤੋਂ ਦੋ ਬੇਟੇ ਤੇ ਦੋ ਬੇਟੀਆਂ ਹਨ- ਸੰਨੀ, ਬੌਬੀ, ਵਿਜੇਤਾ ਤੇ ਅਜੀਤਾ ਦਿਓਲ। ਧਰਮਿੰਦਰ ਨੇ ਬੇਸ਼ੱਕ ਦੂਜਾ ਵਿਆਹ ਕਰ ਲਿਆ ਸੀ ਪਰ ਉਹ ਆਪਣੇ ਪਰਿਵਾਰ ਲਈ ਹਮੇਸ਼ਾ ਖੜ੍ਹੇ ਸਨ। ਧਰਮਿੰਦਰ ਦੀਆਂ ਬੀਤੇ ਸਾਲ ਦੀਆਂ ਤਸਵੀਰਾਂ ਵਾਇਰਲ ਹੋਈਆਂ ਸਨ, ਜਿਸ 'ਚ ਉਹ ਆਪਣੀ ਪਹਿਲੀ ਪਤਨੀ ਪ੍ਰਕਾਸ਼ ਕੌਰ ਤੇ ਦੋਵਾਂ ਬੇਟਿਆਂ ਸੰਨੀ ਤੇ ਬੌਬੀ ਨਾਲ ਨਵੇਂ ਸਾਲ ਦਾ ਜਸ਼ਨ ਮਨਾ ਰਹੇ ਸਨ। ਸੰਨੀ ਨੇ ਖੁਦ ਇੰਸਟਾਗ੍ਰਾਮ ਹੈਂਡਲ 'ਤੇ ਇਸ ਤਸਵੀਰ ਨੂੰ ਸ਼ੇਅਰ ਕੀਤਾ ਸੀ।
PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News