ਰਾਨੂ ਮੰਡਲ ਤੋਂ ਬਾਅਦ ਸਾਹਮਣੇ ਆਇਆ ਬਿਹਾਰ ਦਾ ਅੰਗਰੇਜ਼ੀ ਗੀਤ ਗਾਉਣ ਵਾਲਾ ਇਹ ਭਿਖਾਰੀ (ਵੀਡੀਓ)

4/27/2020 7:33:50 AM

ਜਲੰਧਰ (ਵੈੱਬ ਡੈਸਕ) : ਕੋਲਕਾਤਾ ਦੀ ਰਹਿਣ ਵਾਲੀ ਰਾਨੂ ਮੰਡਲ ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੁੰਦੇ ਹੀ ਰਾਤੋਂ-ਰਾਤ ਸਟਾਰ ਬਣ ਗਈ ਸੀ। ਇੱਥੇ ਤਕ ਕਿ ਉਨ੍ਹਾਂ ਨੇ ਹਿਮੇਸ਼ ਰੇਸ਼ਮੀਆ ਨੇ ਫ਼ਿਲਮਾਂ ਵਿਚ ਗੀਤ ਗਾਉਣ ਦਾ ਮੌਕਾ ਵੀ ਦਿੱਤਾ ਸੀ। ਇਸ ਤੋਂ ਬਾਅਦ ਇਨ੍ਹਾਂ ਦੀ ਪਾਪੂਲੈਰਿਟੀ ਇਹਨੀ ਵਧ ਗਈ ਸੀ ਕਿ ਹਰ ਪਾਸੇ ਉਨ੍ਹਾਂ ਦੀ ਆਵਾਜ਼ ਵਿਚ ਗਾਏ ਗੀਤ ਹੀ ਸੁਣਾਈ ਦਿੰਦੇ ਸਨ। ਹੁਣ ਸੋਸ਼ਲ ਮੀਡੀਆ 'ਤੇ ਇਕ ਹੋਰ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿਚ ਇਕ ਭਿਖਾਰੀ ਅੰਗਰੇਜ਼ੀ ਵਿਚ ਨਾ ਸਿਰਫ ਗੱਲਬਾਤ ਕਰ ਰਿਹਾ ਹੈ ਸਗੋਂ ਗੀਤ ਵੀ ਅੰਗਰੇਜ਼ੀ ਵਿਚ ਗਾ ਰਿਹਾ ਹੈ। ਇਸ ਭਿਖਾਰੀ ਦਾ ਨਾਂ ਸਨੀ ਬਾਬਾ ਹੈ।ਟਵਿੱਟਰ 'ਤੇ ਇਸ ਭਿਖਾਰੀ ਦੇ ਵੀਡੀਓ ਨੂੰ ਵੰਦਨਾ ਨਾਂ ਦੇ ਟਵਿੱਟਰ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ। ਵੀਡੀਓ ਦੀ ਕੈਪਸ਼ਨ ਵਿਚ ਲਿਖਿਆ ਹੈ, ''ਇਹ ਆਦਮੀ ਭਿਖਾਰੀ ਹੈ, ਜੋ ਕਿ ਪਟਨਾ ਵਿਚ ਰਹਿੰਦਾ ਹੈ। ਬਿਹਤਰੀਨ ਗਾਇਕ ਅਤੇ ਡਾਂਸਰ ਹੈ।'' ਵੀਡੀਓ ਵਿਚ ਦਿਖਾਇਆ ਗਿਆ ਹੈ ਕਿ ਇਕ ਸ਼ਖਸ ਇਸ ਆਦਮੀ ਨਾਲ ਅੰਗਰੇਜ਼ੀ ਵਿਚ ਸਵਾਲ ਕਰ ਰਿਹਾ ਹੈ ਅਤੇ ਇਹ ਸ਼ਖ਼ਸ ਉਸਦਾ ਅੰਗਰੇਜ਼ੀ ਭਾਸ਼ਾ ਵਿਚ ਹੀ ਜਵਾਬ ਦੇ ਰਿਹਾ ਹੈ।    

ਦੱਸਣਯੋਗ ਹੈ ਕਿ ਰਾਨੂ ਮਾਡਲ ਤੋਂ ਇਲਾਵਾ ਕਈ ਹੋਰ ਲੋਕਾਂ ਦੇ ਇਸ ਤਰ੍ਹਾਂ ਗੀਤ ਗਾਉਂਦਿਆਂ ਦੇ ਵੀਡੀਓ ਵਾਇਰਲ ਹੋ ਚੁੱਕੇ ਹਨ। ਹਾਲਾਂਕਿ ਜਿੰਨੀ ਮਸ਼ਹੂਰ ਰਾਨੂ ਹੋਈ ਉਨ੍ਹਾਂ ਕੋਈ  ਵੀ ਨਹੀਂ ਹੋ ਸਕਿਆ। ਰਾਨੂ ਮੰਡਲ ਤੋਂ ਬਾਅਦ ਇਕ ਸ਼ਖ਼ਸ ਦਾ ਖੇਤ ਵਿਚ ਵਿਦੇਸ਼ੀ ਗੀਤ ਗਾਉਂਦੇ ਹੋਏ ਵੀਡੀਓ ਵਾਇਰਲ ਹੋਇਆ ਸੀ। ਇਸ ਸ਼ਖ਼ਸ ਦਾ ਨਾਂ ਪ੍ਰਦੀਪ ਸੀ ਅਤੇ ਉਹ ਕਰਨਾਟਕ ਦੇ ਚਿਤਰਦੁਰਗ ਦਾ ਰਹਿਣ ਵਾਲਾ ਸੀ। ਇਸ ਤੋਂ ਇਲਾਵਾ ਸੁਰਾਜੀਤ ਮੁਖਰਜੀ ਨਾਂ ਦੇ ਸ਼ਖ਼ਸ ਦਾ ਵੀਡੀਓ ਵਾਇਰਲ ਹੋਇਆ ਸੀ। ਵੀਡੀਓ ਵਿਚ ਇਹ ਸ਼ਖ਼ਸ 'ਪਰਿਚੈ' ਫਿਲਮ ਦਾ ਗੀਤ 'ਮੁਸਾਫ਼ਿਰ ਹੁੰ ਯਾਰੋਂ' ਗੀਤ ਗਾ ਰਿਹਾ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News