ਕੋਰੋਨਾ : ਫਿਲਮ ਇੰਡਸਟਰੀ ਦੇ ਅਭਿਨੇਤਾ ਨੇ ਡੋਨੇਟ ਕੀਤਾ ''ਰੋਬੋਟ'', ਸਿਹਤ ਕਰਮੀ ਦੀ ਥਾਂ ਨਿਭਾਏਗਾ ਸੇਵਾ

4/27/2020 8:13:30 AM

ਜਲੰਧਰ (ਵੈੱਬ ਡੈਸਕ) : ਕੇਰਲਾ ਦੀ ਕੋਵਿਡ-19 ਵਿਰੁੱਧ ਜੰਗ ਵਿਚ ਹੱਥ ਵਧਾਉਂਦਿਆਂ ਅਭਿਨੇਤਾ ਮੋਹਨਲਾਲ ਦੀ ਵਿਸ਼ਵਾਸੰਥੀ ਫਾਊਂਡੇਸ਼ਨ ਨੇ ਬੀਤੇ ਦਿਨੀਂ ਕਲਾਮਸੇਰੀ ਵਿਖੇ ਏਰਨਾਕੁਲਮ ਮੈਡੀਕਲ ਕਾਲਜ ਨੂੰ ਵੱਖ-ਵੱਖ ਵਾਰਡ ਲਈ ਆਟੋਮੈਟਿਕ ਕੰਮ ਕਰਨ ਵਾਲਾ ਰੋਬੋਟ ਦਾਨ ਕੀਤਾ ਹੈ। KARMI-Bot ASIMOV ਰੋਬੋਟਿਕਸ ਵਲੋਂ ਵਿਕਸਤ ਕੀਤਾ ਗਿਆ ਹੈ। ਰੋਬੋਟ ਨੂੰ ਵਿਸ਼ਵਸੰਥੀ ਫਾਊਂਡੇਸ਼ਨ ਦੇ ਡਾਇਰੈਕਟਰ ਮੇਜਰ ਰਵੀ ਤੇ ਵੀਨੂ ਕ੍ਰਿਸ਼ਣਨ ਨੇ ਅਤੇ ASIMOV ਰੋਬੋਟਿਕਸ ਦੇ ਸੀ.ਈ.ਓ. ਜੈਕ੍ਰਿਸ਼ਨਨ ਵਲੋਂ ਜ਼ਿਲ੍ਹਾ ਕੁਲੈਕਟਰ ਐਸ ਸੁਹਾਸ ਨੂੰ ਸੌਂਪਿਆ ਗਿਆ। ਇਹ ਰੋਬੋਟ ਰੋਜ਼ਾਨਾ ਡਿਊਟੀਆਂ ਕਰੇਗਾ ਜਿਵੇਂ ਮਰੀਜ਼ਾਂ ਨੂੰ ਭੋਜਨ ਮੁਹਈਆ ਕਰਾਉਣਾ, ਦਵਾਈ ਦਾ ਪ੍ਰਬੰਧ ਕਰਨਾ, ਮਰੀਜ਼ਾਂ ਦੇ ਕੂੜੇ ਨੂੰ ਇਕੱਠਾ ਕਰਨਾ, ਡਿਸਇੰਨਫੈਕਟ ਕਰਨਾ ਅਤੇ ਡਾਕਟਰਾਂ ਤੇ ਮਰੀਜ਼ਾਂ ਦੇ ਵਿਚਕਾਰ ਵੀਡੀਓ ਕਾਲ ਨੂੰ ਸਮਰੱਥ ਕਰੇਗਾ।  

ਦੱਸਣਯੋਗ ਹੈ ਕਿ ਪ੍ਰੋਜੈਕਟ ਦਾ ਉਦੇਸ਼ ਕੋਰੋਨਾ ਵਾਇਰਸ ਦੇ ਮਰੀਜ਼ਾਂ ਅਤੇ ਸਿਹਤ ਕਰਮਚਾਰੀਆਂ ਵਿਚਾਲੇ ਆਪਸੀ ਤਾਲਮੇਲ ਨੂੰ ਸੀਮਤ ਕਰਨਾ ਹੈ। ਨਾਲ ਹੀ ਇਸ ਦੀ ਵਰਤੋਂ ਨੂੰ ਵਧਾ ਕੇ ਪੀ.ਪੀ.ਈ.ਕਿੱਟਾਂ ਦੀ ਘਾਟ ਨੂੰ ਦੂਰ ਕਰਨਾ ਹੈ। ਇਹ ਰੋਬੋਟ 25 ਕਿਲੋਗ੍ਰਾਮ ਤਕ ਦਾ ਭਾਰ ਚੁੱਕਣ ਅਤੇ ਵੱਧ ਤੋਂ ਵੱਧ 1 ਮੀਟਰ ਪ੍ਰਤੀ ਸੈਕਿੰਡ ਦੀ ਗਤੀ ਪ੍ਰਾਪਤ ਕਰਨ ਦੇ ਸਮਰੱਥ ਹੈ।       



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News