ਟਵਿਟਰ ''ਤੇ ਟਰੈਂਡ ਹੋਇਆ #ਬਾਈਕਾਟ ਕੇਬੀਸੀ, ਸੋਨੀ ਟੀ. ਵੀ. ਨੂੰ ਮੰਗਣੀ ਪਈ ਮੁਆਫੀ

11/9/2019 12:26:27 PM

ਮੁੰਬਈ (ਬਿਊਰੋ) — 'ਕੇਬੀਸੀ 11' ਨੂੰ ਛਤਰਪਤੀ ਸ਼ਿਵਾਜੀ ਨਾਲ ਜੁੜਿਆ ਇਕ ਸਵਾਲ ਇੰਨਾ ਮਹਿੰਗਾ ਪੈ ਗਿਆ ਕਿ ਟਵਿਟਰ 'ਤੇ ਉਸ ਖਿਲਾਫ ਬਾਈਕਾਟ ਕੇਬੀਸੀ ਹੈਸ਼ਟੈਗ ਟਰੈਂਡ ਕਰਨ ਲੱਗਾ। ਦਰਅਸਲ, ਉਸ ਸਵਾਲ 'ਚ ਪੂਰਾ ਨਾਮ ਨਾ ਲਿਖ ਕੇ ਸਿਰਫ 'ਸ਼ਿਵਾਜੀ' ਲਿਖਿਆ ਗਿਆ ਸੀ। ਜਦੋਂ ਕਿ ਹੋਰਨਾਂ ਓਪਸ਼ਨ (ਚੋਣ) 'ਚ ਦਿੱਤੇ ਗਏ ਰਾਜਿਆਂ ਦੇ ਨਾਂ ਅੱਗੇ ਉਨ੍ਹਾਂ ਦੇ ਸੰਬੋਧਨ ਲਿਖੇ ਹੋਏ ਸਨ।

ਇਹ ਸੀ ਸਵਾਲ ਤੇ ਓਪਸ਼ਨ
ਕੇਬੀਸੀ ਦੇ 6 ਨਵੰਬਰ ਦੇ ਐਪੀਸੋਡ 'ਚ ਸਵਾਲ ਪੁੱਛਿਆ ਗਿਆ ਸੀ- ਮੁਗਲ ਸ਼ਾਸਕ ਔਰੰਗਜੇਬ ਦੇ ਸਮਕਾਲੀਨ ਕੌਨ ਸਨ? ਓਪਸ਼ਨ 'ਚ ਮਹਾਰਾਣਾ ਪ੍ਰਤਾਪ, ਰਾਣਾ ਸਾਂਗਾ, ਮਹਾਰਾਜਾ ਰਣਜੀਤ ਸਿੰਘ ਅਤੇ ਸ਼ਿਵਾਜੀ ਲਿਖਿਆ ਗਿਆ ਸੀ। ਇਸ ਕਾਰਨ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਤੇ ਟਵਿਟਰ 'ਤੇ #ਬਾਈਕਾਟ ਕੇਬੀਸੀ ਸੋਨੀ ਟੀ.ਵੀ ਟਰੈਂਡ ਕਰਨ ਲੱਗਾ।
after trending Boycott KBC on twitter Sony TV apologized for disrespecting Chhatrapati Shivaji

ਟਵਿਟਰ 'ਤੇ ਕੀਤਾ ਸ਼ੇਅਰ
ਇਸ ਤੋਂ ਬਾਅਦ ਸੋਨੀ ਟੀ. ਵੀ. ਨੇ ਮੰਗਲਵਾਰ ਨੂੰ ਟੇਲੀਕਾਸਟ ਹੋਏ ਕੇਬੀਸੀ 11 ਦੇ ਐਪੀਸੋਡ 'ਚ ਮੁਆਫੀ ਮੰਗੀ। ਸੋਨੀ ਟੀ. ਵੀ. ਨੇ ਆਪਣੇ ਟਵਿਟਰ ਹੈਂਡਲ 'ਤੇ ਲਿਖਿਆ, ''ਬੁੱਧਵਾਰ ਦੇ ਕੇਬੀਸੀ ਐਪੀਸੋਡ ਦੌਰਾਨ ਅਣਜਾਣੇ 'ਚ ਛਤਰਪਤੀ ਸ਼ਿਵਾਜੀ ਮਹਾਰਾਜ ਦਾ ਨਾਂ ਗਲਤ ਢੰਗ ਨਾਲ ਲਿਖਿਆ ਗਿਆ। ਇਸ ਲਈ ਸਾਨੂੰ ਪਛਤਾਵਾ ਹੈ। ਅਸੀਂ ਦਰਸ਼ਕਾਂ ਦੀਆਂ ਭਾਵਨਾਵਾਂ ਨੂੰ ਧਿਆਨ 'ਚ ਰੱਖਦੇ ਹੋਏ ਪਿਛਲੇ ਐਪੀਸੋਡ ਦੌਰਾਨ ਮੁਆਫੀ ਮੰਗੀ ਹੈ।''



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News