ਭਾਰਤੀ ਸਿਨੇਮਾ ਕਾਮਿਆਂ ਨੇ ਖੋਲ੍ਹਿਆ ਪਾਕਿਸਤਾਨ ਖਿਲਾਫ ਮੋਰਚਾ, ਪੀ. ਐੱਮ. ਮੋਦੀ ਤੋਂ ਕੀਤੀ ਵੱਡੀ ਮੰਗ

8/10/2019 9:49:15 AM

ਮੁੰਬਈ (ਬਿਊਰੋ) : ਭਾਰਤੀ ਸਿਨੇਮਾ ਕਰਮਚਾਰੀ ਐਸੋਸੀਏਸ਼ਨ (AICWA) ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਪਾਕਿਸਤਾਨ ਦੇ ਕਲਾਕਾਰਾਂ 'ਤੇ ਰੋਕ ਲਾ ਦੇਵੇ। ਐਸੋਸੀਏਸ਼ਨ ਦੀ ਇਹ ਮੰਗ ਪਾਕਿਸਤਾਨ ਵੱਲੋਂ ਭਾਰਤੀ ਫ਼ਿਲਮਾਂ ਬੈਨ ਕਰਨ ਤੋਂ ਬਾਅਦ ਉੱਠੀ ਹੈ। ਭਾਰਤੀ ਸਿਨੇਮਾ ਕਰਮਚਾਰੀ ਐਸੋਸੀਏਸ਼ਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ 'ਫਿਲਮ ਜਗਤ ਨਾਲ ਜੁੜਿਆ ਕੋਈ ਵੀ ਵਿਅਕਤੀ ਉਦੋਂ ਤੱਕ ਆਪਣਾ ਕੰਮ ਨਹੀਂ ਕਰੇਗਾ ਜਦੋਂ ਤੱਕ ਪਾਕਿਸਤਾਨੀ ਕਲਾਕਾਰਾਂ ਤੇ ਨਿਰਮਾਤਾਵਾਂ ਅਤੇ ਨਿਰਦੇਸ਼ਕਾਂ 'ਤੇ ਪੂਰੀ ਤਰ੍ਹਾਂ ਰੋਕ ਨਹੀਂ ਲਾਈ ਜਾਂਦੀ। ਉਨ੍ਹਾਂ ਫਿਲਮੀ ਜਗਤ ਨਾਲ ਜੁੜੇ ਹੋਰਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਪਾਕਿਸਤਾਨੀ ਕਾਲਾਕਾਰਾਂ, ਗਾਇਕਾਂ ਤੇ ਸੰਗੀਤਕਾਰਾਂ ਆਦਿ ਤੋਂ ਕੰਮ ਨਾ ਕਰਵਾਉਣ।''


ਦੱਸਣਯੋਗ ਹੈ ਕਿ ਪਾਕਿਸਤਾਨ ਨੇ ਭਾਰਤ ਵੱਲੋਂ ਕਸ਼ਮੀਰ 'ਚੋਂ ਧਾਰਾ 370 ਮਨਸੂਖ ਕਰਨ ਦਾ ਬੁਰਾ ਮਨਾਉਂਦਿਆਂ ਕਾਫੀ ਪਾਬੰਦੀਆਂ ਲਾ ਦਿੱਤੀਆਂ ਸਨ। ਪਾਕਿਸਤਾਨ ਨੇ ਸਮਝੌਤਾ ਤੇ ਥਾਰ ਐਕਸਪ੍ਰੈਸ ਰੇਲ ਸੇਵਾਵਾਂ ਬੰਦ ਕਰਨ ਦੇ ਨਾਲ-ਨਾਲ ਭਾਰਤੀ ਫਿਲਮਾਂ 'ਤੇ ਵੀ ਰੋਕ ਲਾ ਦਿੱਤੀ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News