22 ਸਾਲ ਬਾਅਦ ਗੋਵਿੰਦਾ ਤੇ ਸ਼ਿਲਪਾ ਸ਼ੈੱਟੀ ਨੂੰ ਕੋਰਟ ਤੋਂ ਮਿਲੀ ਰਾਹਤ

8/10/2019 10:28:50 AM

ਰਾਂਚੀ (ਭਾਸ਼ਾ) - ਝਾਰਖੰਡ ਹਾਈਕੋਰਟ ਨੇ ਅਦਾਕਾਰ ਗੋਵਿੰਦਾ ਅਤੇ ਅਦਾਕਾਰਾ ਸ਼ਿਲਪਾ ਸ਼ੈੱਟੀ 'ਤੇ ਫਿਲਮਾਏ ਗਏ ਇਕ ਗਾਣੇ ਦੇ ਸੰਦਰਭ 'ਚ ਹੇਠਲੀ ਅਦਾਲਤ ਵਲੋਂ ਉਨ੍ਹਾਂ ਦੇ ਖਿਲਾਫ ਜਾਰੀ ਸੰਮਨ ਰੱਦ ਕਰ ਦਿੱਤੇ ਹਨ। ਬਚਾਅ ਪੱਖ ਦੇ ਵਕੀਲ ਅਭੈ ਮਿਸ਼ਰਾ ਨੇ ਹਾਈਕੋਰਟ ਨੂੰ ਦੱਸਿਆ ਕਿ ਫਿਲਮਾਂ ਸਿਨੇਮੈਟੋਗ੍ਰਾਫ ਅਧਿ ਨਿਯਮ, 1952 ਦੇ ਤਹਿਤ ਦਿਖਾਈ ਜਾਂਦੀ ਹੈ। ਸੈਂਸਰ ਬੋਰਡ ਨੇ ਫਿਲਮ ਨੂੰ ਪਾਸ ਕੀਤਾ ਤੇ ਉਸ ਨੂੰ ਸਰਟੀਫਿਕੇਟ ਵੀ ਦਿੱਤਾ, ਜਿਸ ਤੋਂ ਬਾਅਦ ਹੀ ਫਿਲਮ ਰਿਲੀਜ਼ ਹੋਈ ਹੈ। ਇਹ ਭਾਰਤੀ ਨਿਆ ਦੇ ਦਾਇਰੇ 'ਚ ਨਹੀਂ ਆਉਂਦਾ। 
ਸ਼ਿਕਾਇਤਕਰਤਾ ਨੇ 1996 'ਚ ਫਿਲਮ 'ਛੋਟੇ ਸਰਕਾਰ' ਦੀ ਰਿਲੀਜ਼ ਤੋਂ ਤੁਰੰਤ ਬਾਅਦ ਅਦਾਲਤ 'ਚ ਸ਼ਿਕਾਇਤ ਕੀਤੀ ਸੀ ਕਿ ਦੋਵਾਂ ਅਦਾਕਾਰਾਂ ਨੇ 'ਬਦਲੇ ਮੇਂ ਯੂ.ਪੀ. ਬਿਹਾਰ ਲੇ ਲੇ' ਗਾਣੇ 'ਤੇ ਅਦਾਕਾਰੀ ਕੀਤੀ ਹੈ, ਉਸ ਨਾਲ ਬਿਹਾਰ ਦਾ ਅਕਸ ਖਰਾਬ ਕੀਤਾ। ਝਾਰਖੰਡ ਬਿਹਾਰ ਤੋਂ 2000 'ਚ ਵੱਖ ਹੋਇਆ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News