46 ਸਾਲ ਦੀ ਹੋਈ ਵਿਸ਼ਵ ਸੁੰਦਰੀ ਐਸ਼ਵਰਿਆ, ਦੇਖੋ ਅਣਦੇਖੀਆਂ ਤਸਵੀਰਾਂ

11/1/2019 12:20:02 PM

ਮੁੰਬਈ (ਬਿਊਰੋ)— ਵਿਸ਼ਵ ਸੁੰਦਰੀ ਐਸ਼ਵਰਿਆ ਰਾਏ ਅੱਜ ਆਪਣਾ 46ਵਾਂ ਜਨਮਦਿਨ ਮਨਾ ਰਹੀ ਹੈ। ਪਦਮਸ਼੍ਰੀ ਨਾਲ ਸਨਮਾਨਿਤ ਐਸ਼ਵਰਿਆ ਨੇ ਭਾਰਤ ਨੂੰ ਗਲੋਬਲ ਪਲੈਟਫਾਰਮ 'ਤੇ ਰੀਪ੍ਰੈਜ਼ੇਂਟ ਕੀਤਾ ਹੈ। ਉਹ 'ਦੇਵਦਾਸ', 'ਜੋਧਾ ਅਕਬਰ', 'ਹਮ ਦਿਲ ਦੇ ਚੁੱਕੇ ਸਨਮ', 'ਮੁਹੱਬਤੇ' ਵਰਗੀਆਂ ਹਿੱਟ ਫਿਲਮਾਂ 'ਚ ਕੰਮ ਕਰ ਚੁੱਕੀ ਹੈ। ਭਾਰਤ ਹੀ ਨਹੀਂ ਵਿਦੇਸ਼ 'ਚ ਵੀ ਉਨ੍ਹਾਂ ਦੀ ਖੂਬ ਲੋਕਪ੍ਰਿਯਤਾ ਦੇਖਣ ਨੂੰ ਮਿਲਦੀ ਹੈ। ਉਨ੍ਹਾਂ ਦੇ ਜਨਮਦਿਨ ਮੌਕੇ ਅਸੀਂ ਤੁਹਾਨੂੰ ਉਨ੍ਹਾਂ ਦੀਆਂ ਕੁਝ ਅਣਦੇਖੀਆਂ ਤਸਵੀਰਾਂ ਦਿਖਾਉਣ ਜਾ ਰਹੇ ਹਾਂ।
PunjabKesari

ਅਭਿਨੇਤਰੀ ਨੇ ਕਾਲਜ ਦੇ ਦਿਨਾਂ 'ਚ ਹੀ ਵਿਗਿਆਪਨਾਂ 'ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਘੱਟ ਉਮਰ 'ਚ ਹੀ ਉਨ੍ਹਾਂ ਦੀ ਗਲੈਮਰ ਵਰਲਡ 'ਚ ਐਂਟਰੀ ਹੋ ਗਈ ਸੀ। ਮਾਡਲਿੰਗ ਕਰਦੇ ਹੋਏ ਐਸ਼ਵਰਿਆ ਨੇ ਮਿਸ ਇੰਡੀਆ ਪੇਜੈਂਟ 'ਚ ਹਿੱਸਾ ਲਿਆ ਅਤੇ 1994 'ਚ ਉਹ ਮਿਸ ਵਰਲਡ ਬਣੀ। ਇਸ ਤੋਂ ਬਾਅਦ ਐਸ਼ਵਰਿਆ ਨੂੰ ਐਕਟਿੰਗ ਦੇ ਆਫਰ ਮਿਲਣ ਲੱਗੇ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ 1997 'ਚ ਮਣੀਰਤਨਮ ਦੀ ਤਾਮਿਲ ਫਿਲਮ 'ਇਰੁਵਰ' ਨਾਲ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਪਹਿਲੀ ਹਿੰਦੀ ਫਿਲਮ 'ਔਰ ਪਿਆਰ ਹੋ ਗਯਾ' ਸੀ।
PunjabKesari
ਉਨ੍ਹਾਂ ਨੂੰ ਫਿਲਮ 'ਹਮ ਦਿਲ ਦੇ ਚੁੱਕੇ ਸਨਮ' ਅਤੇ 'ਦੇਵਦਾਸ' ਦੇ ਯਾਦਗਾਰ ਕਿਰਦਾਰਾਂ ਲਈ ਜਾਣਿਆ ਜਾਂਦਾ ਹੈ। ਇਨ੍ਹਾਂ ਦੋਹਾਂ ਹੀ ਫਿਲਮਾਂ 'ਚ ਉਨ੍ਹਾਂ ਦੀ ਸ਼ਾਨਦਾਨ ਅਦਾਕਾਰੀ ਦੇਖਣ ਨੂੰ ਮਿਲੀ। ਆਪਣੇ ਵੱਧਦੇ ਕਰੀਅਰ ਨਾਲ ਐਸ਼ਵਰਿਆ ਨੇ ਹਰ ਮੂਵੀ 'ਚ ਖੁਦ ਨੂੰ ਸਿੱਧ ਕੀਤਾ ਹੈ। 2007 'ਚ ਐਸ਼ਵਰਿਆ ਨੇ ਅਭਿਸ਼ੇਕ ਬੱਚਨ ਨਾਲ ਵਿਆਹ ਕੀਤਾ ਸੀ।
PunjabKesari
ਉਨ੍ਹਾਂ ਦੀ ਇਕ ਬੇਟੀ ਆਰਾਧਿਆ ਵੀ ਹੈ। ਅਰਾਧਿਆ ਖੂਬਸੂਰਤੀ ਦੇ ਮਾਮਲੇ 'ਚ ਆਪਣੀ ਮਾਂ 'ਤੇ ਗਈ ਹੈ। ਮਾਂ-ਬੇਟੀ ਨੂੰ ਅਕਸਰ ਇਕੱਠੇ ਸਪਾਟ ਕੀਤਾ ਜਾਂਦਾ ਹੈ। ਵਿਆਹ ਅਤੇ ਪ੍ਰੈਗਨੈਂਸੀ ਤੋਂ ਬਾਅਦ ਵੀ ਐਸ਼ਵਰਿਆ ਰਾਏ ਨੇ ਆਪਣਾ ਸਿੱਕਾ ਬਾਲੀਵੁੱਡ 'ਚ ਜਮਾ ਕੇ ਰੱਖਿਆ ਹੈ। ਫਿਲਮ 'ਐ ਦਿਲ ਹੈ ਮੁਸ਼ਕਿਲ' ਅਤੇ 'ਸਰਬਜੀਤ' 'ਚ ਉਨ੍ਹਾਂ ਨੇ ਵੱਖਰੇ ਕਿਰਾਦਰ ਨਿਭਾ ਕੇ ਆਪਣੇ ਵਰਸੇਟਾਈਲ ਹੋਣ ਦਾ ਸਬੂਤ ਦਿੱਤਾ ਹੈ।
PunjabKesari

PunjabKesari

PunjabKesari

PunjabKesari

PunjabKesari

PunjabKesari

PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News