ਸੋਨੂੰ ਨਿਗਮ ''ਤੇ ਸੋਨਾ ਮੋਹਪਾਤਰਾ ਨੇ ਲਾਏ ਗੰਭੀਰ ਦੋਸ਼, ਜਾਣ ਕੇ ਹੋਵੇਗੀ ਹੈਰਾਨੀ

11/1/2019 12:41:37 PM

ਮੁੰਬਈ (ਬਿਊਰੋ) — ਗਾਇਕਾ ਸੋਨਾ ਮੋਹਪਾਤਰਾ ਨੇ ਸੋਨੂੰ ਨਿਗਮ 'ਤੇ ਬਹੁਤ ਹੀ ਗੰਭੀਰ ਦੋਸ਼ ਲਾਏ ਹਨ। ਸੋਨਾ ਨੇ ਹਾਲ ਹੀ 'ਚ ਆਪਣੇ ਟਵਿਟਰ ਹੈਂਡਲ ਦੇ ਜ਼ਰੀਏ ਖੁਲਾਸਾ ਕਰਕੇ ਸੋਨੂੰ ਨਿਗਮ 'ਤੇ ਦੋਸ਼ ਲਾਏ ਹਨ। ਸੋਨਾ ਨੇ ਟਵੀਟ ਕਰਦਿਆਂ ਲਿਖਿਆ ''ਸਿੰਗਰ ਤੇ ਮਿਊਜ਼ਿਕ ਪ੍ਰੋਡਿਊਸਰ ਸੋਨੂੰ ਨਿਗਮ ਨੇ ਕਥਿਤ ਰੂਪ ਨਾਲ ਮੇਰੇ ਪਤੀ ਰਾਮ ਸੰਪਥ ਨੂੰ ਫੋਨ ਕਰਕੇ ਉਨ੍ਹਾਂ ਨੂੰ ਆਪਣੀ ਪਤਨੀ ਯਾਨੀਕਿ ਮੈਨੂੰ ਕੰਟਰੋਲ 'ਚ ਰੱਖਣ ਦੀ ਗੱਲ ਆਖੀ ਸੀ। ਇਸ ਦੇ ਨਾਲ ਹੀ ਸੋਨਾ ਨੇ ਕਿਹਾ ਸੋਨੂੰ ਨਿਗਮ ਨੇ ਅਨੂ ਮਲਿਕ ਦਾ ਸਾਥ ਪਬਲਿਕ 'ਚ ਦੇਣ 'ਚ ਮਹਾਰਤ ਹਾਸਲ ਕਰ ਲਈ ਹੈ।''


ਦਰਅਸਲ, ਟਵਿਟਰ 'ਤੇ ਇਕ ਯੂਜ਼ਰਸ ਨੇ ਸੋਨਾ ਮੋਹਾਪਾਤਰਾ ਨੂੰ ਟੈਗ ਕਰਦੇ ਹੋਏ ਪੁੱਛਿਆ, ''ਮੈਂ ਦੇਖਿਆ ਕਿ ਅਨੂ ਮਲਿਕ 'ਇੰਡੀਅਨ ਆਈਡਲ' 'ਚ ਵਾਪਸ ਪਰਤ ਆਏ ਹਨ। ਪਿਛਲੇ ਸਾਲ #MeToo ਦੇ ਦੌਰਾਨ ਬਾਹਰ ਕੀਤੇ ਗਏ ਸਾਰੇ ਪੁਰਸ਼ ਹੁਣ ਕਾਰੋਬਾਰ 'ਚ ਵਾਪਸ ਆ ਰਹੇ ਹਨ।

 

ਉਹ ਆਪਣੇ ਸ਼ੁੱਭ ਚਿੰਤਕਾਂ ਦੀ ਅਗਵਾਈ ਵਾਲੀਆਂ ਕਮੇਟੀਆਂ ਦੁਆਰਾ ਦੋਸ਼ਾਂ ਤੋਂ ਬਰੀ ਹੋ ਗਏ ਹਨ। ਸਾਰੀਆਂ ਮਹਿਲਾਵਾਂ ਦੀ ਹਿੰਮਤ ਬੇਕਾਰ ਹੋ ਗਈ ਹੈ।''



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News