ਵਿਸ਼ਵ ਸੁੰਦਰੀ ਬਣ 'Tik Tok ' 'ਤੇ ਧਮਾਲ ਮਚਾ ਰਹੀ ਇਹ ਲੜਕੀ, ਐਸ਼ਵਰਿਆ ਰਾਏ ਵੀ ਖਾ ਜਾਵੇਗੀ ਧੋਖਾ

3/20/2020 9:09:52 AM

ਮੁੰਬਈ (ਬਿਊਰੋ) : ਬਾਲੀਵੁੱਡ ਅਤੇ ਟੀ. ਵੀ. ਦੀਆਂ ਕਈ ਮਸ਼ਹੂਰ ਹਸਤੀਆਂ ਵੀ ਟਿੱਕ ਟਾਕ 'ਤੇ ਬਹੁਤ ਸਰਗਰਮ ਹਨ। ਇਸ ਤੋਂ ਇਲਾਵਾ, ਇਨ੍ਹਾਂ ਦਿਨਾਂ 'ਚ ਤੁਹਾਨੂੰ 'ਟਿੱਕ ਟਾਕ' ਤੇ ਕਈ ਸਿਤਾਰਿਆਂ ਦੇ ਡੁਪਲੀਕੇਟ ਵੀ ਮਿਲਣਗੇ। ਹਾਲ ਹੀ ਵਿਚ, ਸ਼ਾਹਰੁਖ ਖਾਨ ਦੇ ਇਕ ਡੁਪਲਿਕੇਟ ਨੇ ਧਮਾਲ ਮਚਾਈ ਹੋਈ ਸੀ ਅਤੇ ਹੁਣ ਐਸ਼ਵਰਿਆ ਰਾਏ ਬੱਚਨ ਦੀ ਡੁਪਲਿਕੇਟ ਟਿੱਕ ਟਾਕ 'ਤੇ ਲੋਕਾਂ ਨੂੰ ਆਪਣਾ ਦੀਵਾਨਾ ਬਣਾ ਰਹੀ ਹੈ।

 
 
 
 
 
 
 
 
 
 
 
 
 
 

This Diwali ...Rajkumari 👸❤ @rajkumari_by_richahaware 📸 @shreyasph Hairstylist @kavita2940 Makeup @manasinaik0302

A post shared by Manasi Naik (@manasinaik0302) on Oct 22, 2019 at 11:58pm PDT


ਐਸ਼ਵਰਿਆ ਦੀ ਡੁਪਲਿਕੇਟ ਨੇ ਇਨ੍ਹੀਂ ਦਿਨੀਂ ਟਿੱਕ ਟਾਕ ਤੇ ਤਹਿਲਕਾ ਮਚਾ ਦਿੱਤਾ ਹੈ। ਉਸ ਦਾ ਨਾਂ ਮਾਨਸੀ ਨਾਇਕ ਹੈ। ਮਾਨਸੀ ਬਿਲਕੁਲ ਐਸ਼ਵਰਿਆ ਰਾਏ ਬੱਚਨ ਵਰਗੀ ਦਿਖਾਈ ਦਿੰਦੀ ਹੈ ਤੇ ਉਹ ਇਕ ਮਰਾਠੀ ਅਦਾਕਾਰਾ ਵੀ ਹੈ। ਲੋਕਾਂ ਨੇ ਉਸ ਨੂੰ ਟਿਕ ਟਾਕ ਦੀ ਐਸ਼ਵਰਿਆ ਵੀ ਕਹਿਣਾ ਸ਼ੁਰੂ ਕਰ ਦਿੱਤਾ ਹੈ।

 
 
 
 
 
 
 
 
 
 
 
 
 
 

Ek Dil Hain Ek Jaan Hain Dono Tujhpe Qurbaan Hain ❤️ #Ranisa #Queen #PadmavatInspired #Actor #Performer

A post shared by Manasi Naik (@manasinaik0302) on Jan 2, 2020 at 6:57pm PST


ਮਾਨਸੀ ਅਕਸਰ ਆਪਣੇ ਟਿੱਕ ਟਾਕ ਅਕਾਊਂਟ 'ਤੇ ਐਸ਼ਵਰਿਆ ਰਾਏ ਬੱਚਨ ਦਾ ਗੇਟਅਪ ਲੈ ਕੇ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਮਾਨਸੀ ਦਾ ਲੁੱਕ ਬਿਲਕੁਲ ਉਵੇਂ ਹੀ ਹੈ ਜਿਵੇਂ ਐਸ਼ਵਰਿਆ ਆਪਣੇ ਕਰੀਅਰ ਦੇ ਸ਼ੁਰੂਆਤੀ ਦਿਨਾਂ 'ਚ ਦਿਖਾਈ ਦਿੰਦੀ ਸੀ। ਚਾਰ ਲੱਖ ਲੋਕ ਟਿੱਕ ਟਾਕ 'ਤੇ ਇਸ ਨੂੰ ਫਾਲੋ ਕਰਦੇ ਹਨ। ਇੰਨਾ ਹੀ ਨਹੀਂ ਮਾਨਸੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਇੰਸਟਾਗ੍ਰਾਮ 'ਤੇ ਉਸ ਦੇ 943 ਹਜ਼ਾਰ ਫਾਲੋਅਰਜ਼ ਹਨ।

 
 
 
 
 
 
 
 
 
 
 
 
 
 

I love sharing My tiktok videos For My fans 🤗💋❤ And yes I love to Be Desi🇮🇳 because I have it naturally in me...😉 Good morning Instagram Family ☕👸 #ManasiNaik #BeingMe #Inspire #Motivate #IndianBeauty #smile #Eyes #Actor #performer #Love #PardeepManasi #couplegoals #DesiGirl🇮🇳 #Sunshine #Indian #Traditional

A post shared by Manasi Naik (@manasinaik0302) on Feb 24, 2020 at 8:19pm PST


ਦੱਸਣਯੋਗ ਹੈ ਕਿ ਐਸ਼ਵਰਿਆ ਰਾਏ ਬੱਚਨ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਆਪਣੇ ਪ੍ਰਸ਼ੰਸਕਾਂ ਨਾਲ ਆਪਣਾ ਗੱਲਾਂ ਸਾਂਝੀਆਂ ਕਰਦੀ ਰਹਿੰਦੀ ਹੈ। ਹੁਣ ਐਸ਼ਵਰਿਆ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਆਪਣੇ ਪਿਤਾ ਨੂੰ ਯਾਦ ਕੀਤਾ ਹੈ। ਬੁੱਧਵਾਰ ਨੂੰ ਐਸ਼ਵਰਿਆ ਨੇ ਬੇਟੀ ਆਰਾਧਿਆ ਬੱਚਨ ਨਾਲ ਤਸਵੀਰਾਂ ਸ਼ੇਅਰ ਕੀਤੀਆਂ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News