ਐਸ਼ਵਰਿਆ ਰਾਏ ਤੇ ਸੁਸ਼ਮਿਤਾ ਸੇਨ ਦੇ ਨਾਮ ’ਤੇ ਹੈ ਇਸ ਸੁਪਰਮਾਡਲ ਦਾ ਨਾਂ, ਦੇਖੋ ਤਸਵੀਰਾਂ

1/27/2020 3:08:51 PM

ਨਵੀਂ ਦਿੱਲੀ(ਬਿਊਰੋ)- ਬਿਹਾਰ ਦੇ ਰਹਿਣ ਵਾਲੇ ਇਕ ਕਪਲ ਐਸ਼ਵਿਰਆ ਰਾਏ ਤੇ ਸੁਸ਼ਮਿਤਾ ਸੇਨ ਕੋਲੋਂ ਇਨ੍ਹੇ ਜ਼ਿਆਦਾ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ ਆਪਣੀ ਧੀ ਦਾ ਨਾਮ ਐਸ਼ਵਿਰਆ ਸੁਸ਼ਮਿਤਾ ਰੱਖ ਦਿੱਤਾ। ਅੱਜ ਉਹ ਲੜਕੀ ਸੁਪਰਮਾਡਲ ਹੈ ਅਤੇ ਸੋਸ਼ਲ ਮੀਡੀਆ ’ਤੇ ਆਪਣੀਆਂ ਬਿਕਨੀ ਵਾਲੀਆਂ ਤਸਵੀਰਾ ਨਾਲ ਖੂਬ ਚਰਚਾ ਬਟੋਰ ਰਹੀ ਹੈ। ਕਿੰਗਫਿਸ਼ਰ ਸੁਪਰਮਾਡਲ ਐਸ਼ਵਰਿਆ ਸੁਸ਼ਮਿਤਾ ਇਨ੍ਹੀਂ ਦਿਨੀਂ ਇੰਟਰਨੈੱਟ ਕਰੱਸ਼ ਬਣੀ ਹੋਈ ਹੈ।
PunjabKesari
ਬਿਕਨੀ ਤਸਵੀਰਾਂ ਨਾਲ ਇਸ ਸੁਪਰਮਾਡਲ ਦਾ ਇੰਸਟਾਗ੍ਰਾਮ ਪ੍ਰੋਫਾਇਲ ਭਰਿਆ ਪਿਆ ਹੈ। ਇਸ ਸੁਪਰਮਾਡਲ ਨੂੰ ਰਿਐਲਿਟੀ ਸ਼ੋਅ ‘ਕਿੰਗਫਿਗਰ ਸੁਪਰਮਾਡਲਸ’ ਦਾ ਤੀਜਾ ਸੀਜ਼ਨ ਨੂੰ ਜਿੱਤਣ ਤੋਂ ਬਾਅਦ ਮਸ਼ਹੂਰੀ ਮਿਲੀ ਸੀ। ਬਿਹਾਰ ਦੀ ਰਹਿਣ ਵਾਲੀ ਇਸ ਸੁਪਰਮਾਡਲ ਦਾ ਨਾਮ ਐਸ਼ਵਰਿਆ ਰਾਏ ਬੱਚਨ ਅਤੇ ਸੁਸ਼ਮਿਤਾ ਸੇਨ ’ਤੇ ਹੈ।
PunjabKesari
ਐਸ਼ਵਰਿਆ ਸੁਸ਼ਮਿਤਾ ਖੁੱਦ ਮਿਸ ਇੰਡੀਆ ਵਿਚ ਹਿੱਸਾ ਲੈ ਚੁੱਕੀ ਹੈ ਅਤੇ ਇਸ ਤਰ੍ਹਾਂ ਨਾਲ ਉਨ੍ਹਾਂ ਦਾ ਕਰੀਅਰ ਅੱਗੇ ਵਧਿਆ। ਐਸ਼ਵਰਿਆ ਸੁਸ਼ਮਿਤਾ ਸਿਰਫ ਮਾਡਲ ਹੀ ਨਹੀਂ ਸਗੋਂ ਬੇਲੀ ਡਾਂਸਰ, ਸਿੰਗਰ ਅਤੇ ਨੈਸ਼ਨਲ ਲੈਵਲ ਦੀ ਬੈਡਮਿੰਟਰ ਪਲੇਅਰ ਹੈ। ਐਸ਼ਵਰਿਆ ਸੁਸ਼ਮਿਤਾ ਨੇ ਬਿਹਾਰ ਤੋਂ ਸਕੂਲਿੰਗ ਕੀਤੀ ਸੀ। ਉਨ੍ਹਾਂ ਨੇ 11ਵੀਂ ਅਤੇ 12ਵੀਂ ਦੀ ਪੜ੍ਹਾਈ ਜੈਪੁਰ ਤੋਂ ਕੀਤੀ ਸੀ।
PunjabKesari
ਉਨ੍ਹਾਂ ਦੇ ਪਿਤਾ ਸਟੇਟ ਬੈਂਕ ਆਫ ਇੰਡੀਆ ਵਿਚ ਕੰਮ ਕਰਦੇ ਹਨ ਅਤੇ ਮਾਂ ਹਾਊਸ ਵਾਈਫ ਹੈ। 1994 ਵਿਚ ਜਨਮੀ ਇਸ ਸੁਪਰਮਾਡਲ ਦੇ ਮਾਤਾ-ਪਿਤਾ ਉਸ ਸਾਲ ਮਿਸ ਇੰਡੀਆ ਅਤੇ ਮਿਸ ਵਰਲਡ ਦੇ ਖਿਤਾਬ ਤੋਂ ਬਹੁਤ ਪ੍ਰਭਾਵਿਤ ਸਨ।
PunjabKesari
ਉਨ੍ਹਾਂ ਦੇ ਮਾਤਾ-ਪਿਤਾ ਕੰਫਿਊਜ ਸਨ ਕਿ ਨਾਮ ਐਸ਼ਵਰਿਆ ਰੱਖਿਆ ਜਾਵੇ ਜਾਂ ਸੁਸ਼ਮਿਤਾ। ਦੋਵਾਂ ਨੇ ਫੈਸਲਾ ਕੀਤਾ ਕਿ ਐਸ਼ਵਰਿਆ ਸੁਸ਼ਮਿਤਾ ਹੀ ਰੱਖਾਂਗੇ ।
PunjabKesari
5 ਫੁੱਟ 9 ਇੰਚ ਲੰਬੀ ਐਸ਼ਵਰਿਆ ਸੁਸ਼ਮਿਤਾ ਦੇ ਬਾਰੇ ਵਿਚ ਦੱਸ ਦੇਈਏ ਕਿ ‘ਕਿੰਗਫਿਸ਼ਰ ਸੁਪਰਮਾਡਲ 3’ ਵਿਚ ਉਨ੍ਹਾਂ ਨੇ 30 ਪ੍ਰਤੀਭਾਗੀਆਂ ਨੂੰ ਪਛਾੜ ਕੇ ਇਹ ਖਿਤਾਬ ਜਿੱਤਿਆ ਸੀ।
PunjabKesari

PunjabKesari

PunjabKesari
 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News