ਹਿਮਾਂਸ਼ੀ ਤੇ ਸ਼ਹਿਨਾਜ਼ ਦੇ ਭਰਾ ਦੀ ਹੋਵੇਗੀ ਬਿੱਗ ਬੌਸ ਘਰ ’ਚ ਧਮਾਕੇਦਾਰ ਐਂਟਰੀ, ਵੀਡੀਓ

1/27/2020 3:46:00 PM

ਮੁੰਬਈ(ਬਿਊਰੋ)- 'ਬਿੱਗ ਬੌਸ 13' ਨੂੰ ਲੈ ਕੇ ਬੀਤੇ ਦਿਨੀਂ ਇਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਸੀ ਕਿ ਸ਼ੋਅ 'ਚ ਜਲਦ ਹੀ ਮੁਕਾਬਲੇਬਾਜ਼ਾਂ ਦੇ ਘਰਵਾਲੇ ਤੇ ਦੋਸਤ ਐਂਟਰੀ ਕਰ ਸਕਦੇ ਹਨ। ਹਾਲਾਂਕਿ ਉਸ ਖਬਰ ਦੀ ਆਧਿਕਾਰਤ ਪੁਸ਼ਟੀ ਨਹੀਂ ਸੀ ਪਰ ਹੁਣ ਇਹ ਗੱਲ ਸਾਫ ਹੋ ਗਈ ਹੈ ਕਿ ਸ਼ੋਅ 'ਚ ਕੁਝ ਮੁਕਾਬਲੇਬਾਜ਼ਾਂ ਦੇ ਘਰਵਾਲੇ ਉਨ੍ਹਾਂ ਨਾਲ ਰਹਿਣ ਆਉਣ ਵਾਲੇ ਹਨ। ਆਉਣ ਵਾਲੇ ਐਪੀਸੋਡ ਦਾ ਇਕ ਪ੍ਰੋਮੋ ਵੀ ਸਾਹਮਣੇ ਆਇਆ ਹੈ। ਜਿਸ ਵਿਚ ਦਿਖਾਇਆ ਗਿਆ ਹੈ ਕਿ 'ਬਿੱਗ ਬੌਸ' ਹਾਊਸ 'ਚ ਕੌਣ-ਕੌਣ ਆਉਣ ਵਾਲਾ ਹੈ।

ਕੌਣ ਕਰੇਗਾ ਕਿਸ ਨੂੰ ਸਪੋਰਟ

ਪ੍ਰੋਮੋ ਵੀਡੀਓ ਦੀ ਮੰਨੀਏ ਤਾਂ ਮਾਸਟਰਮਾਈਂਡ ਵਿਕਾਸ ਗੁਪਤਾ ਸਿਧਾਰਥ ਸ਼ੁਕਲਾ ਨੂੰ ਸਪੋਰਟ ਕਰਨ ਆਉਣਗੇ। ਆਰਤੀ ਨੂੰ ਸਪੋਰਟ ਕਰਨ ਉਨ੍ਹਾਂ ਦੀ ਭਾਬੀ ਕਸ਼ਮੀਰਾ ਸ਼ਾਹ ਘਰ 'ਚ ਐਂਟਰੀ ਕਰੇਗੀ। ਸ਼ਹਿਨਾਜ਼ ਗਿੱਲ ਨੂੰ ਸਪੋਰਟ ਕਰਨ ਲਈ ਉਨ੍ਹਾਂ ਦੇ ਭਰਾ ਸ਼ਾਹਬਾਜ਼ ਬਦੇਸ਼ਾ ਆਉਣਗੇ ਤੇ ਆਸਿਮ ਰਿਆਜ਼ ਨੂੰ ਸਪੋਰਟ ਕਰਨ ਲਈ ਸਾਬਕਾ ਮੁਕਾਬਲੇਬਾਜ਼ ਹਿਮਾਂਸ਼ੀ ਖੁਰਾਨਾ ਸ਼ੋਅ 'ਚ ਐਂਟਰੀ ਕਰੇਗੀ।

 

 
 
 
 
 
 
 
 
 
 
 
 
 
 

Sabhi contestants ke close family & friends aane wale hai #BiggBoss ke ghar mein unhe support karne! Watch this tonight at 10:30 PM. Anytime on @voot. @vivo_india @daburamlaindia @lostboyjourney @iamhimanshikhurana @kashmera1 @badeshashehbaz @beingsalmankhan #BiggBoss13 #BB13 #SalmanKhan

A post shared by Colors TV (@colorstv) on Jan 26, 2020 at 9:44pm PST

ਤੁਹਾਨੂੰ ਦੱਸ ਦੇਈਏ ਕਿ ਵਿਕਾਸ ਗੁਪਤਾ ਇਸ ਸੀਜ਼ਨ 'ਚ ਪਹਿਲਾਂ ਵੀ ਨਜ਼ਰ ਆ ਚੁੱਕੇ ਹਨ। ਕੁਝ ਦਿਨ ਪਹਿਲਾਂ ਜਦੋਂ ਬਿੱਗ ਬੌਸ ਸਾਬਕਾ ਮੁਕਾਬਲੇਬਾਜ਼ ਦੇਵੋਲੀਨਾ ਭੱਟਾਚਾਰੀਆ ਦੇ ਜ਼ਖਮੀ ਹੋਣ ਕਾਰਨ ਕੁੱਝ ਦਿਨਾਂ ਲਈ ਵਿਕਾਸ ਗੁਪਤਾ ਨੂੰ ਉਨ੍ਹਾਂ ਦੀ ਥਾਂ ਲਿਆਉਂਦਾ ਸੀ। ਹਾਲਾਂਕਿ ਦੇਵੋਲੀਨਾ ਨੇ ਸ਼ੋਅ 'ਚ ਵਾਪਸੀ ਨਾ ਕੀਤੀ, ਇਸ ਲਈ ਵਿਕਾਸ ਵੀ ਸ਼ੋਅ ਤੋਂ ਬਾਹਰ ਆ ਗਏ। ਹੁਣ ਵਿਕਾਸ ਗੁਪਤਾ ਇਕ ਵਾਰ ਫਿਰ ਸਿਧਾਰਥ ਨੂੰ ਸਪੋਰਟ ਕਰਨ ਘਰ ਵਿਚ ਆਉਣਗੇ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News