ਏ. ਜੇ. ਧਰਮਨੀ ਦਾ ਨਵਾਂ ਗੀਤ ''ਸਟੋਨਰ'' ਜਲਦ ਹੋਵੇਗਾ ਰਿਲੀਜ਼

12/3/2019 12:07:59 PM

ਜਲੰਧਰ (ਬਿਊਰੋ) – 'ਰੈੱਡ ਸੂਟ', 'ਯਾਰ ਦਾ ਵਿਆਹ' ਤੇ 'ਯਾਰੀਆਂ' ਵਰਗੇ ਗੀਤਾਂ ਨਾਲ ਪ੍ਰਸਿੱਧੀ ਖੱਟਣ ਵਾਲੇ ਪੰਜਾਬੀ ਗਾਇਕ ਏ. ਜੇ. ਧਰਮਨੀ ਬਹੁਤ ਜਲਦ ਆਪਣੇ ਨਵੇਂ ਗੀਤ 'ਸਟੋਨਰ' ਨਾਲ ਦਰਸ਼ਕਾਂ ਦੇ ਰੂ-ਬ-ਰੂ ਹੋਣ ਜਾ ਰਹੇ ਹਨ। ਜੀ ਹਾਂ, ਹਾਲ ਹੀ 'ਚ ਏ. ਜੇ. ਧਰਮਨੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਆਪਣੇ ਗੀਤ 'ਸਟੋਨਰ' ਦਾ ਪੋਸਟਰ ਸ਼ੇਅਰ ਕੀਤਾ ਹੈ।
ਦੱਸ ਦਈਏ ਕਿ 'ਸਟੋਨਰ' ਗੀਤ 'ਚ ਏ. ਜੇ. ਧਰਮਨੀ ਦਾ ਸਾਥ ਸੁੱਖ ਸੰਧੂ ਦੇਣਗੇ। ਉਨ੍ਹਾਂ ਦੇ ਇਸ ਗੀਤ ਨੂੰ ਮਿਊਜ਼ਿਕ ਬੀਟ ਇੰਸਪੈਕਟਰ ਨੇ ਦਿੱਤਾ ਹੈ, ਜਿਸ ਦੇ ਬੋਲ ਏ. ਜੇ. ਧਰਮਨੀ, Deep Sandhawalia ਤੇ ਸੁੱਖ ਸੰਧੂ ਨੇ ਸ਼ਿੰਗਾਰੇ ਹਨ। ਏ. ਜੇ. ਧਰਮਨੀ ਦੇ 'ਸਟੋਨਰ' ਗੀਤ ਨੂੰ ਧਰਮਨੀ ਮਿਊਜ਼ਿਕ ਬੈਨਰ ਹੇਠ ਰਿਲੀਜ਼ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਏ. ਜੇ. ਧਰਮਨੀ ਦਾ 'ਸਟੋਨਰ' ਗੀਤ ਕਦੋਂ ਰਿਲੀਜ਼ ਹੋਵੇਗਾ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇਸ ਤੋਂ ਪਹਿਲਾਂ ਏ. ਜੇ. ਧਰਮਨੀ ਦੇ 3 ਗੀਤ ਰਿਲੀਜ਼ ਹੋ ਚੁੱਕੇ ਹਨ, ਜਿਨ੍ਹਾਂ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਗਿਆ। ਉਮੀਦ ਹੈ ਕਿ ਉਨ੍ਹਾਂ ਦੇ ਇਸ ਗੀਤ ਨੂੰ ਪਹਿਲੇ ਗੀਤਾਂ ਵਾਂਗ ਹੀ ਪਿਆਰ ਮਿਲੇਗਾ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News