30 ਰੁਪਏ ਲੈ ਕੇ ਬਾਲੀਵੁੱਡ ''ਚ ਹੀਰੋ ਬਣਨ ਆਏ ਸਨ ਦੇਵ ਆਨੰਦ, ਹਾਰਟ ਅਟੈਕ ਨਾਲ ਹੋਈ ਸੀ ਮੌਤ

12/3/2019 1:00:19 PM

ਮੁੰਬਈ (ਬਿਊਰੋ)— ਅਭਿਨੇਤਾ ਦੇਵ ਆਨੰਦ ਦੀ ਅੱਜ ਬਰਸੀ ਹੈ। ਪੰਜਾਬ ਦੇ ਗੁਰਦਾਰਪੂਰ 'ਚ ਜਨਮੇ ਦੇਵ ਆਨੰਦ ਦੀ ਮੌਤ 3 ਦਸੰਬਰ, 2011 ਨੂੰ ਲੰਡਨ 'ਚ ਹਾਰਟ ਅਟੈਕ ਨਾਲ ਹੋਈ। ਉਂਝ ਤਾਂ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੇ ਕਈ ਕਿੱਸੇ ਸੁਣਨ ਨੂੰ ਮਿਲੇ ਹਨ ਪਰ ਅੱਜ ਵੀ ਕੁੱਝ ਅਜਿਹੇ ਕਿੱਸੇ ਹਨ, ਜਿਨ੍ਹਾਂ ਨੂੰ ਬਹੁਤ ਘੱਟ ਲੋਕ ਜਾਣਦੇ ਹੋਣਗੇ। ਉਨ੍ਹਾਂ ਬਰਸੀ ਮੌਕੇ ਜਿੰਦਗੀ ਨਾਲ ਜੁੜੇ ਕੁਝ ਦਿਲਚਸਪ ਕਿੱਸੇ ਦੱਸਣ ਜਾ ਰਹੇ ਹਾਂ।
PunjabKesari
ਗ੍ਰੈਜੂਏਟ ਕਰਨ ਤੋਂ ਬਾਅਦ ਦੇਵ ਆਨੰਦ ਅੱਗੇ ਪੜ੍ਹਨਾ ਚਾਹੁੰਦੇ ਸਨ ਪਰ ਪਿਤਾ ਨੇ ਉਨ੍ਹਾਂ ਨੂੰ ਅੱਗੇ ਪੜ੍ਹਾਉਣ ਤੋਂ ਮਨ੍ਹਾ ਕਰ ਦਿੱਤਾ ਸੀ। ਪਿਤਾ ਨੇ ਕਿਹਾ ਸੀ ਕਿ ਜੇ ਉਹ ਅੱਗੇ ਪੜ੍ਹਨਾ ਚਾਹੁੰਦੇ ਹਨ ਤਾਂ ਨੌਕਰੀ ਦੀ ਤਲਾਸ਼ ਕਰ ਲੈਣ। ਫਿਰ ਇੱਥੋਂ ਉਨ੍ਹਾਂ ਦਾ ਬਾਲੀਵੁੱਡ ਸਫਰ ਸ਼ੁਰੂ ਹੁੰਦਾ ਹੈ।

PunjabKesari
1943 'ਚ ਉਹ ਮੁੰਬਈ ਪਹੁੰਚੇ, ਉਸ ਸਮੇਂ ਉਨ੍ਹਾਂ ਕੋਲ ਸਿਰਫ 30 ਰੁਪਏ ਸਨ ਅਤੇ ਰਹਿਣ ਲਈ ਕੋਈ ਠਿਕਾਣਾ ਨਹੀਂ ਸੀ। ਦੇਵ ਆਨੰਦ ਨੇ ਮੁੰਬਈ ਪਹੁੰਚ ਕੇ ਰੇਲਵੇ ਸਟੇਸ਼ਨ ਦੇ ਨੇੜੇ ਇਕ ਹੋਟਲ 'ਚ ਕਿਰਾਏ 'ਤੇ ਕਮਰਾ ਲੈ ਲਿਆ। ਉਸ ਕਮਰੇ 'ਚ ਉਨ੍ਹਾਂ ਨਾਲ ਤਿੰਨ ਲੋਕ ਹੋਰ ਵੀ ਰਹਿੰਦੇ ਹਨ, ਜੋ ਉਨ੍ਹਾਂ ਦੀ ਤਰ੍ਹਾਂ ਹੀ ਫਿਲਮ ਇੰਡਸਟਰੀ 'ਚ ਪਛਾਣ ਬਣਾਉਣ ਲਈ ਸੰਘਰਸ਼ ਕਰ ਰਹੇ ਸਨ।
PunjabKesari
ਦੇਵ ਆਨੰਦ ਦਾ ਅਸਲ ਨਾਂ ਧਰਮਦੇਵ ਪਿਸ਼ੋਰੀਮਲ ਆਨੰਦ ਹੈ। ਦੇਵ ਆਨੰਦ ਦੇ ਦੋ ਭਰਾ ਸਨ ਚੇਤਨ ਆਨੰਦ ਤੇ ਵਿਜੇ ਆਨੰਦ ਅਤੇ ਇਕ ਭੈਣ ਸੀ ਸ਼ੀਲ ਕਾਂਤਾ। ਸ਼ੀਲ ਕਾਂਤਾ ਜਰਨਲਿਸਟ ਸੀ। ਉਨ੍ਹਾਂ ਦਾ ਵਿਆਹ ਡਾ. ਕੁਲਭੁਸ਼ਣ ਕਪੂਰ ਨਾਲ ਹੋਇਆ ਸੀ।
PunjabKesari
ਉਨ੍ਹਾਂ ਦਾ ਇਕ ਬੇਟਾ ਸ਼ੇਖਰ ਕਪੂਰ ਹੈ, ਜੋ ਨਿਰਦੇਸ਼ਕ ਹੈ ਅਤੇ ਦੋ ਬੇਟੀਆਂ ਨੀਲੂ ਅਤੇ ਅਰੁਣਾ ਹੈ। ਨੀਲੂ ਦਾ ਵਿਆਹ ਅਭਿਨੇਤਾ ਨਵੀਨ ਨਿਸ਼ਵਲ ਨਾਲ ਹੋਇਆ ਅਤੇ ਅਰੁਣਾ ਦਾ ਵਿਆਹ ਪ੍ਰਰੀਕਸ਼ਿਤ ਸਹਾਨੀ ਨਾਲ ਹੋਇਆ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News