B''day Spl : ਐਕਟਰ ਬਣਨ ਤੋਂ ਪਹਿਲਾਂ ਇਹ ਸੁਪਨਾ ਦੇਖਦੇ ਸਨ ਜਿੰਮੀ ਸ਼ੇਰਗਿੱਲ, ਜੋ ਅੱਜ ਵੀ ਹੈ ਅਧੂਰਾ

12/3/2019 1:20:01 PM

ਨਵੀਂ ਦਿੱਲੀ (ਬਿਊਰੋ) — ਬਾਲੀਵੁੱਡ 'ਚ ਚਾਕਲੇਟੀ ਬੁਆਏ ਤੋਂ ਰਾਊਡੀ ਬੁਆਏ ਬਣੇ ਐਕਟਰ ਜਿੰਮੀ ਸ਼ੇਰਗਿੱਲ ਅੱਜ ਆਪਣਾ 48ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਉਨ੍ਹਾਂ ਦਾ ਜਨਮ 3 ਦਸੰਬਰ 1970 'ਚ ਹੋਇਆ ਸੀ।

Image result for jimmy shergill"

'ਮਾਚਿਸ' ਨਾਲ ਕੀਤੀ ਫਿਲਮੀ ਸਫਰ ਦੀ ਸ਼ੁਰੂਆਤ
ਜਿੰਮੀ ਸ਼ੇਰਗਿੱਲ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਸਾਲ 1996 'ਚ ਗੁਲਜਾਰ ਦੁਆਰਾ ਡਾਇਰੈਕਟ ਕੀਤੀ ਗਈ ਫਿਲਮ 'ਮਾਚਿਸ' ਨਾਲ ਕੀਤੀ ਸੀ। ਇਸ ਫਿਲਮ 'ਚ ਜਿੰਮੀ ਸ਼ੇਰਗਿੱਲ ਇਕ ਛੋਟੇ ਜਿਹੇ ਕਿਰਦਾਰ 'ਚ ਦਾੜ੍ਹੀ ਮੁੱਛ ਦੇ ਲੁੱਕ 'ਚ ਫਿਲਮ ਦੇ ਗੀਤ 'ਚੱਪਾ-ਚੱਪਾ' 'ਤੇ ਠੁਮਕੇ ਲਾਉਂਦੇ ਹੋਏ ਨਜ਼ਰ ਆਏ ਸਨ।

Image result for jimmy shergill"
ਐਕਟਿੰਗ 'ਚ ਆਉਣ ਤੋਂ ਪਹਿਲਾਂ ਦੇਖਦੇ ਸਨ ਇਹ ਸੁਪਨਾ
ਦੱਸ ਦਈਏ ਕਿ ਐਕਟਿੰਗ 'ਚ ਆਉਣ ਤੋਂ ਪਹਿਲਾਂ ਜਿੰਮੀ ਸ਼ੇਰਗਿੱਲ ਇਕ ਹੀ ਸੁਪਨਾ ਦੇਖਦੇ ਸਨ, ਜੋ ਕਿ ਡਾਕਟਰ ਬਣਨ ਦਾ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਮੇਰੀ ਮਾਂ ਚਾਹੁੰਦੀ ਸੀ ਕਿ ਮੈਂ ਡਾਕਟਰ ਬਣਾ। ਉਨ੍ਹਾਂ ਦਾ ਕਹਿਣਾ ਹੈ ਕਿ ਮੈਂ ਬਹੁਤ ਕੋਸ਼ਿਸ਼ ਕੀਤੀ ਆਪਣੀ ਮਾਂ ਦਾ ਸੁਪਨਾ ਪੂਰਾ ਕਰਨ ਦੀ ਪਰ ਫਿਰ ਵੀ ਮੇਰੇ ਤੋਂ ਆਪਣੀ ਮਾਂ ਦਾ ਇਹ ਸੁਪਨਾ ਪੂਰਾ ਨਾ ਹੋ ਸਕਿਆ। ਉਨ੍ਹਾਂ ਦਾ ਕਹਿਣਾ ਹੈ ਕਿ ਮੈਂ ਦਿਲ ਤੋਂ ਕਾਫੀ ਕਮਜ਼ੋਰ ਸੀ।

Image result for jimmy shergill"
ਰੋਮਾਂਟਿਕ ਹੀਰੋ ਵਾਲੀ ਇਮੇਜ਼ 'ਚ ਵੀ ਆ ਚੁੱਕੇ ਨੇ ਨਜ਼ਰ
'ਮਾਚਿਸ' 'ਚ ਸ਼ੌਬੀ ਲੁੱਕ ਵਾਲੇ ਜਿੰਮੀ ਸ਼ੇਰਗਿੱਲ ਫਿਲਮ 'ਮਹੱਬਤੇਂ' 'ਚ ਦਾੜ੍ਹੀ ਮੁੱਛ ਦੇ ਬਿਨਾਂ ਚਾਕਲੇਟੀ ਬੁਆਏ ਦੇ ਲੁੱਕ 'ਚ ਨਜ਼ਰ ਆਏ। 'ਮਹੱਬਤੇਂ' ਤੋਂ ਬਾਅਦ ਜਿੰਮੀ ਸ਼ੇਰਗਿੱਲ ਰੋਮਾਂਟਿਕ ਹੀਰੋ ਵਾਲੀ ਇਮੇਜ਼ ਫਿਲਮ 'ਹਾਸਿਲ' 'ਚ ਵੀ ਨਜ਼ਰ ਆਏ। ਸਾਲ 2002 'ਚ ਫਿਲਮ 'ਮੇਰੇ ਯਾਰ ਕੀ ਸ਼ਾਦੀ' 'ਚ ਜਿੰਮੀ ਸ਼ੇਰਗਿੱਲ ਦੇ ਕਿਰਦਾਰ ਨੂੰ ਦੇਖ ਕੇ ਮੂੰਹ 'ਚੋਂ ਇਕੋ ਗੱਲ ਹੀ ਨਿਕਲਦੀ ਹੈ 'ਵਟ ਏ ਲੂਜਰ', ਕਿਉਂਕਿ ਫਿਲਮ 'ਚ ਸੈਕਿੰਡ ਲੀਡ 'ਚ ਉਦੈ ਚੋਪੜਾ ਵੀ ਸਨ ਤੇ ਫਿਲਮ ਦੇ ਕਲਾਈਮੈਕਸ 'ਚ ਜਿੰਮੀ ਸ਼ੇਰਗਿੱਲ ਦੀ ਫਿਲਮ ਦੀ ਅਦਾਕਾਰਾ ਨਾਲ ਵਿਆਹ ਹੋਣਾ ਵਾਲਾ ਹੁੰਦਾ ਹੈ, ਜਦੋਂਕਿ ਉਦੈ ਜਿੰਮੀ ਦੇ ਸਾਹਮਣੋ ਹੀ ਅਦਾਕਾਰਾ ਨੂੰ ਭਜਾ ਕੇ ਲੈ ਜਾਂਦਾ ਹੈ।
Image result for jimmy shergill"
ਗੁਲਜਾਰ ਨੇ ਦਿੱਤਾ ਸੀ ਖਾਸ ਤੋਹਫਾ
ਜਿੰਮੀ ਸ਼ੇਰਗਿੱਲ ਨੇ ਦੱਸਿਆ ਸੀ ਕਿ 'ਮਾਚਿਸ' ਫਿਲਮ ਦੀ ਸ਼ੂਟਿੰਗ ਦੌਰਾਨ ਡਾਇਰੈਕਟਰ ਗੁਲਜਾਰ ਮੇਰੀ ਪਰਫਾਰਮੈਂਸ ਤੋਂ ਕਾਫੀ ਖੁਸ਼ ਸਨ। ਇਸ ਲਈ ਉਨ੍ਹਾਂ ਨੇ ਖੁਸ਼ ਹੋ ਕੇ ਮੈਨੂੰ ਦੋ ਓਰੈਂਜ ਕੈਂਡੀ ਦਿੱਤੀਆਂ ਸਨ। ਉਨ੍ਹਾਂ ਨੇ ਕਿਹਾ ਕਿ ਉਸ ਸਮੇਂ ਮੈਂ ਇੰਡਸਟਰੀ 'ਚ ਬਿਲਕੁਲ ਨਵਾਂ ਸੀ।
Image result for jimmy shergill"
ਅਜਿਹੇ 'ਚ ਉਸ ਟਾਫੀ ਦਾ ਮਿਲਣਾ ਮੇਰੇ ਲਈ ਬਹੁਤ ਵੱਡੀ ਗੱਲ ਸੀ। ਇਸ ਦੇ ਅੱਗੇ ਜਿੰਮੀ ਨੇ ਦੱਸਿਆ ਕਿ ਉਨ੍ਹਾਂ ਟਾਫੀਆਂ ਨੂੰ ਮੈਂ ਇਹ ਸੋਚ ਕੇ ਨਹੀਂ ਖਾਧਾ ਸੀ ਕਿ ਇਹ ਇਕ ਟੋਕਨ ਹੈ, ਜੋ ਡਾਇਰੈਕਟਰ ਨੇ ਪ੍ਰਸ਼ੰਸਾ ਦੇ ਰੂਪ 'ਚ ਦਿੱਤੀਆਂ ਹਨ।
Image result for jimmy shergill"
ਪੰਜਾਬੀ ਫਿਲਮਾਂ 'ਚ ਵੀ ਕਰ ਚੁੱਕੇ ਨੇ ਕੰਮ
ਦੱਸਣਯੋਗ ਹੈ ਕਿ ਪਹਿਲੀ ਫਿਲਮ ਮਿਲਣ ਤੋਂ ਬਾਅਦ ਜਿੰਮੀ ਨੇ ਰਫਤਾਰ 'ਚ ਕਰੀਅਰ ਨੂੰ ਅੱਗੇ ਵਧਾਇਆ। 48 ਸਾਲ ਦੇ ਜਿੰਮੀ ਸ਼ੇਰਗਿੱਲ ਨੇ ਆਪਣੇ ਕਰੀਅਰ ਦੀ 23 ਸਾਲ ਦੀ ਪਾਰੀ ਖੇਡ ਲਈ ਹੈ ਤੇ 70 ਤੋਂ ਜ਼ਿਆਦਾ ਹਿੰਦੀ ਫਿਲਮਾਂ, 14 ਪੰਜਾਬੀ ਫਿਲਮਾਂ 'ਚ ਕੰਮ ਕਰਦੇ ਸਹੋਏ ਅਤੇ 4 ਪੰਜਾਬੀ ਫਿਲਮਾਂ ਦਾ ਨਿਰਮਾਣ ਵੀ ਕੀਤਾ ਹੈ।

Image result for jimmy shergill"



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News