B''Day Spl : ਜਸਜੀਤ ਸਿੰਘ ਗਿੱਲ ਤੋਂ ਬਣੇ ਜਿੰਮੀ ਸ਼ੇਰਗਿੱਲ, ਜਾਣੋ ਫਿਲਮੀ ਸਫਰ ਦੇ ਕਿੱਸੇ

12/3/2019 1:52:38 PM

ਜਲੰਧਰ (ਬਿਊਰੋ) — ਫਿਲਮ ਇੰਡਸਟਰੀ 'ਚ ਜਸਜੀਤ ਸਿੰਘ ਗਿੱਲ ਦਾ ਨਾਂ ਸ਼ਾਇਦ ਤੁਸੀਂ ਪਹਿਲੀ ਵਾਰ ਸੁਣਿਆ ਹੋਵੇਗਾ। ਦਰਅਸਲ ਪੰਜਾਬੀ ਤੇ ਬਾਲੀਵੁੱਡ ਐਕਟਰ ਜਿੰਮੀ ਸ਼ੇਰਗਿੱਲ ਦਾ ਅਸਲ ਨਾਂ ਜਸਜੀਤ ਸਿੰਘ ਗਿੱਲ ਹੈ। ਜਿੰਮੀ ਸ਼ੇਰਗਿੱਲ ਦਾ ਜਨਮ ਉੱਤਰ ਪ੍ਰਦੇਸ਼ ਦੇ ਗੋਰਖਪੁਰ ਦੇ ਇਕ ਛੋਟੇ ਜਿਹੇ ਪਿੰਡ 'ਚ 3 ਦਸੰਬਰ 1970 ਨੂੰ ਹੋਇਆ। ਉਹ ਭਾਰਤ ਦੀ ਪ੍ਰਸਿੱਧ ਪੇਂਟਰ ਅੰਮ੍ਰਿਤਾ ਸ਼ੇਰਗਿੱਲ ਦੇ ਖਾਨਦਾਨ 'ਚੋਂ ਹਨ ਅਤੇ ਉਨ੍ਹਾਂ ਨੇ ਆਪਣੀ ਪੜ੍ਹਾਈ ਲਖਨਊ ਦੇ ਸੇਂਟ ਫਰਾਂਸਿਸ ਕਾਲਜ 'ਚ ਕੀਤੀ। ਇਸ ਤੋਂ ਬਾਅਦ ਉਹ ਪੰਜਾਬ ਆ ਗਏ ਅਤੇ ਨਾਭਾ ਦੇ ਪੰਜਾਬ ਪਬਲਿਕ ਸਕੂਲ ਅਤੇ ਬਿਕਰਮ ਕਾਲਜ ਤੋਂ ਆਪਣੀ ਪੜ੍ਹਾਈ ਪੂਰੀ ਕੀਤੀ।

ਮੁੰਬਈ ਆਏ ਕਿਸਮਤ ਅਜਮਾਉਣ
ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਦੇ ਰਿਸ਼ਤੇ 'ਚ ਲੱਗਣ ਵਾਲੇ ਭਰਾ ਨੇ ਉਨ੍ਹਾਂ ਨੂੰ ਮੁੰਬਈ ਜਾ ਕੇ ਫਿਲਮਾਂ 'ਚ ਕਿਸਮਤ ਅਜਮਾਉਣ ਲਈ ਕਿਹਾ, ਜਿਸ ਤੋਂ ਬਾਅਦ ਉਨ੍ਹਾਂ ਨੇ ਰੋਸ਼ਨ ਤਨੇਜਾ ਤੋਂ ਐਕਟਿੰਗ ਦੀ ਟਰੇਨਿੰਗ ਲਈ। ਜਿੰਮੀ ਸ਼ੇਰਗਿੱਲ ਨੇ 1996 'ਚ ਆਈ ਫਿਲਮ 'ਮਾਚਿਸ' ਨਾਲ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ। ਗੁਲਜ਼ਾਰ ਦੇ ਨਿਰਦੇਸ਼ਨ ਹੇਠ ਬਣੀ ਇਹ ਫਿਲਮ ਪੰਜਾਬ 'ਚ ਅੱਤਵਾਦ 'ਤੇ ਅਧਾਰਿਤ ਸੀ।

ਬਾਕਸ ਆਫਿਸ 'ਤੇ 'ਮਾਚਿਸ' ਨੇ ਕੀਤਾ ਚੰਗਾ ਕਾਰੋਬਾਰ
ਗੁਲਜਾਰ ਦੇ ਨਿਰਦੇਸ਼ਨ ਹੇਠ ਬਣੀ 'ਮਾਚਿਸ' ਫਿਲਮ ਨੇ ਬਾਕਸ ਆਫਿਸ 'ਤੇ ਵਧੀਆ ਬਿਜਨੈੱਸ ਕੀਤਾ। ਇਸ ਤੋਂ ਬਾਅਦ ਜਿੰਮੀ ਸ਼ੇਰਗਿੱਲ ਕਈ ਵੱਡੇ ਫਿਲਮ ਨਿਰਮਾਤਾ ਦੀ ਨਜ਼ਰ 'ਚ ਆਏ, ਜਿਸ ਤੋਂ ਬਾਅਦ ਫਿਲਮ 'ਮਹੱਬਤੇਂ' 'ਚ ਵੀ ਉਨ੍ਹਾਂ ਨੂੰ ਕੰਮ ਕਰਨ ਦਾ ਮੌਕਾ ਮਿਲਿਆ। 'ਮੁੰਨਾ ਭਾਈ ਐਮ. ਬੀ. ਬੀ. ਐਸ', 'ਲਗੇ ਰਹੋ ਮੁੰਨਾ ਭਾਈ' ਸਮੇਤ ਕਈ ਫਿਲਮਾਂ 'ਚ ਉਨ੍ਹਾਂ ਨੇ ਆਪਣੀ ਅਦਾਕਾਰੀ ਦੇ ਜਲਵੇ ਬਿਖੇਰੇ।

'ਯਾਰਾਂ ਨਾਲ ਬਹਾਰਾਂ' ਨਾਲ ਕੀਤੀ ਨਵੀਂ ਪਾਰੀ ਦੀ ਸ਼ੁਰੂਆਤ
ਬਾਲੀਵੁੱਡ 'ਚ ਆਪਣਾ ਨਾਮ ਕਮਾਉਣ ਤੋਂ ਬਾਅਦ ਉਨ੍ਹਾਂ ਨੇ ਪਾਲੀਵੁੱਡ 'ਚ ਆਪਣਾ ਰੁਖ ਕੀਤਾ ਅਤੇ ਸਾਲ 2005 'ਚ ਮਨਮੋਹਨ ਸਿੰਘ ਦੀ ਫਿਲਮ 'ਯਾਰਾਂ ਨਾਲ ਬਹਾਰਾਂ' 'ਚ ਕੰਮ ਕਰਕੇ ਪੰਜਾਬੀ ਫਿਲਮ ਇੰਡਸਟਰੀ 'ਚ ਇਕ ਨਵੀਂ ਪਾਰੀ ਦੀ ਸ਼ੁਰੂਆਤ ਕੀਤੀ।

ਅਦਾਕਾਰੀ ਦੇ ਸਦਕਾ ਬੁਲੰਦੀਆਂ ਨੂੰ ਛੂਹਿਆ
ਬਾਲੀਵੁੱਡ ਤੇ ਪੰਜਾਬੀ ਫਿਲਮਾਂ 'ਚ ਕੀਤੀ ਅਦਾਕਾਰੀ ਨੇ ਉਨ੍ਹਾਂ ਨੇ ਕਾਮਯਾਬੀ ਦੀਆਂ ਬੁਲੰਦੀਆਂ 'ਤੇ ਪਹੁੰਚਾਇਆ। ਅੱਜ ਜਿੰਮੀ ਸ਼ੇਰਗਿੱਲ ਦੀ ਗਿਣਤੀ ਬਾਲੀਵੁੱਡ ਅਤੇ ਪਾਲੀਵੁੱਡ ਦੀਆਂ ਨਾਮੀ ਹਸਤੀਆਂ 'ਚ ਹੁੰਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਪੰਜਾਬੀ ਫਿਲਮ 'ਧਰਤੀ', 'ਸ਼ਰੀਕ', 'ਤਨੂ ਵੇਡਸ ਮਨੂੰ' ਸਮੇਤ ਕਈ ਫਿਲਮਾਂ 'ਚ ਕੰਮ ਕੀਤਾ। ਉਹ ਅਜਿਹੇ ਕਲਾਕਾਰ ਹਨ, ਜਿਨਾਂ ਨੇ ਸਿਰਫ ਪੰਜਾਬੀ ਫਿਲਮਾਂ 'ਚ ਹੀ ਨਹੀਂ ਨਾਮ ਨਹੀਂ ਕਮਾਇਆ ਸਗੋਂ ਬਾਲੀਵੁੱਡ 'ਚ ਵੀ ਆਪਣੀ ਅਦਾਕਾਰੀ ਦਾ ਹੁਨਰ ਦਿਖਾਇਆ।

ਅਦਾਕਾਰੀ ਦੇ ਖੇਤਰ 'ਚ ਮਾਰੀਆਂ ਵੱਡੀਆਂ ਮੱਲਾਂ
ਜਿੰਮੀ ਸ਼ੇਰਗਿੱਲ ਨੇ ਅਦਾਕਾਰੀ ਦੇ ਖੇਤਰ 'ਚ ਵੱਡੀਆਂ ਮੱਲਾਂ ਮਾਰੀਆਂ ਹਨ। ਉਹ ਇਕ ਅਜਿਹੇ ਅਦਾਕਾਰ ਹਨ, ਜਿਨਾਂ ਨੇ ਆਪਣੀ ਮਿਹਨਤ ਨਾਲ ਕਮਾਇਆ ਹੈ ਅਤੇ ਪੰਜਾਬੀ ਅਤੇ ਹਿੰਦੀ ਫਿਲਮਾਂ 'ਚ ਉਨ੍ਹਾਂ ਦੀਆਂ ਕਾਮਯਾਬ ਫਿਲਮਾਂ ਦੀ ਇਕ ਲੰਬੀ ਸੂਚੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News