ਸ਼ੂਟਿੰਗ ਦੌਰਾਨ ਰਣਦੀਪ ਹੁੱਡਾ ਦੇ ਲੱਗੀ ਸੱਟ, ਹਸਪਤਾਲ ਤੋਂ ਵਾਇਰਲ ਹੋਈ ਤਸਵੀਰ

12/3/2019 2:45:45 PM

ਨਵੀਂ ਦਿੱਲੀ (ਬਿਊਰੋ) — ਬਾਲੀਵੁੱਡ ਐਕਟਰ ਰਣਦੀਪ ਹੁੱਡਾ, ਸਲਮਾਨ ਖਾਨ ਦੀ ਨਵੀਂ ਫਿਲਮ 'ਰਾਧੇ' 'ਚ ਵਿਲੇਨ ਦਾ ਕਿਰਦਾਰ ਨਿਭਾ ਰਹੇ ਹਨ। ਇਸ ਫਿਲਮ ਦੀ ਸ਼ੂਟਿੰਗ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀ ਸੀ ਪਰ ਹੁਣ ਖਬਰ ਆਈ ਹੈ ਕਿ ਰਣਦੀਪ ਹੁੱਡਾ ਨੂੰ 'ਰਾਧੇ' ਦੀ ਸ਼ੂਟਿੰਗ ਦੌਰਾਨ ਸੱਟ ਲੱਗ ਗਈ ਹੈ। ਰਣਦੀਪ ਹੁੱਡਾ, ਇਕ ਐਕਸ਼ਨ ਸੀਕਵੈਂਸ ਸ਼ੂਟ ਕਰ ਰਹੇ ਸਨ। ਖਬਰ ਹੈ ਕਿ ਰਣਦੀਪ ਨੂੰ 2 ਦਿਨ ਪਹਿਲਾਂ ਇਕ ਐਕਸ਼ਨ ਸੀਕਵੈਂਸ ਸ਼ੂਟ ਕਰਦੇ ਹੋਏ ਸੱਟ ਲੱਗੀ ਸੀ ਤੇ ਹੁਣ ਉਹ ਹਸਪਤਾਲ ਤੋਂ ਵਾਪਸ ਆ ਗਏ ਹਨ। ਹਾਲਾਂਕਿ ਹੁਣ ਉਨ੍ਹਾਂ ਦੀ ਹਾਲਤ ਪਹਿਲਾਂ ਨਾਲੋਂ ਬਿਹਤਰ ਹੈ। ਉਨ੍ਹਾਂ ਦੀ ਹਸਪਤਾਲ ਤੋਂ ਤਸਵੀਰ ਸੋਸ਼ਲ ਮੀਜੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।


'ਰਾਧੇ' ਫਿਲਮ 'ਚ ਐਕਸ਼ਨ ਲਈ ਸਲਮਾਨ ਖਾਨ ਨੇ ਸਪੈਸ਼ਲ ਕੋਰੀਆਈ ਸਟੰਟ ਟੀਮ ਰੱਖਿਆ ਹੈ, ਜੋ ਫਿਲਮ ਦੇ ਐਕਸ਼ਨ ਨੂੰ ਡਿਜ਼ਾਈਨ ਕਰੇਗੀ। ਇਸ ਫਿਲਮ 'ਚ 4 ਤੋਂ 5 ਐਕਸ਼ਨ ਸੀਕਵੈਂਸ ਦੇਖਣ ਨੂੰ ਮਿਲਣਗੇ, ਜਿਸ 'ਚ ਸਮੋਕ ਫਾਈਟ, ਗਨ ਸ਼ੂਟ-ਆਊਟ, ਹੱਥੋਂਪਾਈ ਤੇ ਸਲਮਾਨ ਦੀਆਂ ਫਿਲਮਾਂ ਦਾ ਸਭ ਤੋਂ ਬੈਸਟ ਸੀਕਵੈਂਸ ਸ਼ਰਟਲੈੱਸ ਫਾਈਟ ਵੀ ਹੋਵੇਗੀ। ਇਸ ਸ਼ਰਟਲੈੱਸ ਫਾਈਟ 'ਚ ਰਣਦੀਪ ਹੁੱਡਾ ਤੇ ਸਲਮਾਨ ਖਾਨ ਆਹਮੋ-ਸਾਹਮਣੇ ਹੋਣਗੇ।
ਦੱਸਣਯੋਗ ਹੈ ਕਿ 'ਰਾਧੇ' ਤੋਂ ਇਲਾਵਾ ਰਣਦੀਪ ਹੁੱਡਾ, ਡਾਇਰੈਕਟਰ ਇਮਤਿਆਜ਼ ਅਲੀ ਦੀ ਫਿਲਮ 'ਆਜਕਲ' 'ਚ ਕਾਰਤਿਕ ਆਰਿਅਨ ਤੇ ਸਾਰਾ ਅਲੀ ਖਾਨ ਨਾਲ ਕੰਮ ਕਰ ਰਹੇ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News