ਯੂਪੀ ’ਚ ‘ਤਾਨਾਜੀ’ ਟੈਕਸ ਫਰੀ, ਮਹਾਰਾਸ਼ਟਰ ’ਚ ਵੀ ਮੰਗ

1/14/2020 12:32:56 PM

ਲਖਨਊ(ਬਿਊਰੋ)- ਛਤਰਪਤੀ ਸ਼ਿਵਾਜੀ ਮਹਾਰਾਜ ਦੇ ਪਿਆਰੇ ਮਿੱਤਰ ਅਤੇ ਮਰਾਠਾ ਸਰਦਾਰ ਤਾਨਾਜੀ ਮਾਲੂਸਰੇ ਦੇ ਜੀਵਨ ’ਤੇ ਬਣੀ ਫਿਲਮ ‘ਤਾਨਾਜੀ : ਦਿ ਅਨਸੰਗ ਵਾਰੀਅਰ’ ਨੂੰ ਉੱਤਰ-ਪ੍ਰਦੇਸ਼ ਵਿਚ ਟੈਕਸ ਫਰੀ ਕਰ ਦਿੱਤੀ ਗਈ ਹੈ। ਫਿਲਮ ਦੇ ਕੋ-ਪ੍ਰੋਡਿਊਸਰ ਅਤੇ ਐਕਟਰ ਅਜੈ ਦੇਵਗਨ ਨੇ ਮੁੱਖਮੰਤਰੀ ਯੋਗੀ ਆਦਿੱਤਿਅਨਾਥ ਨੇ ਉੱਤਰ-ਪ੍ਰਦੇਸ਼ ਵਿਚ ਫਿਲਮ ਨੂੰ ਟੈਕਸ ਫਰੀ ਕਰਨ ਦੀ ਬੇਨਤੀ ਕੀਤੀ ਸੀ।
PunjabKesari
ਹਾਲਾਂਕਿ, ਇੱਥੇ ਫਿਲਮ ਨੂੰ ਟੈਕਸ-ਫਰੀ ਕੀਤੇ ਜਾਣ ਦੀ ਮੰਗ ਪਹਿਲਾਂ ਤੋਂ ਕੀਤੀ ਜਾ ਰਹੀ ਸੀ। ਉਥੇ ਹੀ,  ਮਹਾਰਾਸ਼ਟਰ ਵਿਚ ਵੀ ਇਸ ਨੂੰ ਟੈਕਸ ਫਰੀ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਸਰਕਾਰ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਤਾਨਾਜੀ ਦੀ ਬਹਾਦਰੀ ਅਤੇ ਉਨ੍ਹਾਂ ਦੇ ਤਿਆਗਪੂਰਣ ਜੀਵਨ ਤੋਂ ਪ੍ਰੇਰਨਾ ਪ੍ਰਾਪਤ ਕਰ ਸਕੀਏ, ਇਸ ਲਈ ਮੁੱਖਮੰਤਰੀ ਨੇ ਇਹ ਫੈਸਲਾ ਕੀਤਾ ਹੈ।


ਮਹਾਰਾਸ਼ਟਰ ਵਿਚ ਵੀ ਟੈਕਸ ਫਰੀ ਕਰਨ ਦੀ ਮੰਗ
ਮਹਾਰਾਸ਼ਟਰ ਭਾਜਪਾ ਨੇ ਵੀ ਫਿਲਮ ਨੂੰ ਟੈਕਸ-ਫਰੀ ਕਰਨ ਦੀ ਮੰਗ ਕੀਤੀ ਹੈ। ਭਾਜਪਾ ਦੇ ਪ੍ਰਧਾਨ ਮੰਗਲ ਪ੍ਰਭਾਤ ਲੋਢਾ ਨੇ ਕਿਹਾ ਹੈ ਕਿ ਤਾਨਾਜੀ ਮਾਲੂਸਰੇ ਛਤਰਪਤੀ ਸ਼ਿਵਾਜੀ ਮਹਾਰਾਜ ਦੇ ਪਿਆਰੇ ਮਿੱਤਰ ਸਨ। ਉਨ੍ਹਾਂ ਨੂੰ 1670 ਵਿਚ ਸਿੰਹਗੜ੍ਹ ਦੀ ਲੜਾਈ ਲਈ ਸਭ ਤੋਂ ਜ਼ਿਆਦਾ ਯਾਦ ਕੀਤਾ ਜਾਂਦਾ ਹੈ, ਜਿੱਥੇ ਉਨ੍ਹਾਂ ਨੇ ਮੁਗਲ ਕਿਲਾ ਰੱਖਿਅਕ ਉਦੈਭਾਨ ਰਾਠੌਰ ਖਿਲਾਫ ਆਪਣੀ ਆਖਰੀ ਸਾਹ ਤੱਕ ਲੜਾਈ ਲੜੀ ਸੀ।
 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News