ਆਕਾਂਕਸ਼ਾ ਦੀਆਂ ਹਰਕਤਾਂ ਕਾਰਨ ਗੁੱਸੇ ''ਚ ਬੋਖਲਾਏ ਪਾਰਸ, ਰਿਲੇਸ਼ਨਸ਼ਿਪ ''ਤੇ ਦਿੱਤਾ ਵੱਡਾ ਬਿਆਨ

3/4/2020 3:43:03 PM

ਮੁੰਬਈ(ਬਿਊਰੋ)- ‘ਬਿੱਗ ਬੌਸ ਸੀਜਨ 13’ ਦੇ ਖਤਮ ਹੋਣ ਤੋਂ ਬਾਅਦ ਬਿੱਗ ਬੌਸ ਮੁਕਾਬਲੇਬਾਜ਼ ਕਾਫੀ ਮਸ਼ਹੂਰ ਹੋ ਗਏ ਹਨ। ਕੁੱਝ ਅਜਿਹਾ ਹੀ ਹਾਲ ਇਸ ਸਾਲ ਦੇ ਮੁਕਾਬਲੇਬਾਜ਼ ਪਾਰਸ ਛਾਬੜਾ ਦਾ ਹੈ। ਉਂਝ ਤਾਂ ਪਾਰਸ ਰਿਐਲਿਟੀ ਸ਼ੋਅ ‘ਮੁੜ ਸੇ ਸ਼ਾਦੀ ਕਰੋਗੀ’ ਨੂੰ ਲੈ ਕੇ ਵਧੀਆ ਟੀਆਰਪੀ ਲੈ ਰਹੇ ਹਨ ਪਰ ਇਸ ਸ਼ੋਅ ਤੋਂ ਇਲਾਵਾ ਉਹ ਆਪਣੀ ਨਿੱਜ਼ੀ ਜ਼ਿੰਦਗੀ ਨੂੰ ਲੈ ਕੇ ਵੀ ਚਰਚਾ ਵਿਚ ਹਨ। ਇਸ ਸਭ ਦੇ ਵਿਚਕਾਰ ਇਕ ਇੰਟਰਵਿਊ ਦੌਰਾਨ ਪਾਰਸ ਨੇ ਦਾਅਵਾ ਕੀਤਾ ਹੈ ਕਿ ਉਹ ਆਪਣੀ ਸਾਬਕਾ ਪ੍ਰੇਮਿਕਾ ਅਕਾਂਕਸ਼ਾ ਪੁਰੀ ਨਾਲ ਬਿੱਗ ਬੌਸ ਦੇ ਘਰ ਆਉਣ ਤੋਂ ਪਹਿਲਾਂ ਰਿਸ਼ਤਾ ਖਤਮ ਕਰਨ ਦੀ ਗੱਲ ਕਹਿ ਚੁੱਕੇ ਸਨ, ਕਿਉਂਕਿ ਦੋਵਾਂ ਦੇ ਰਿਸ਼ਤੇ ਵਿਚਕਾਰ ਕਾਫੀ ਸਮੇਂ ਤੋਂ ਪ੍ਰੇਸ਼ਾਨੀਆਂ ਚੱਲ ਰਹੀਆਂ ਸਨ।


ਇਕ ਇੰਟਰਵਿਊ ਦੌਰਾਨ ਪਾਰਸ ਨੇ ਆਪਣੀ ਸਾਬਕਾ ਪ੍ਰੇਮਿਕਾ ਅੰਕਾਕਸ਼ਾ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਕਾਫੀ ਗੱਲਾਂ ਕੀਤੀਆਂ। ਇਸ ਦੌਰਾਨ ਇਕ ਸਵਾਲ ਦਾ ਜਵਾਬ ਦਿੰਦੇ ਹੁਏ ਪਾਰਸ ਨੇ ਕਿਹਾ ਕਿ ਬਿੱਗ ਬੌਸ ਦੇ ਘਰ ਵਿਚ ਜਾਣ ਤੋਂ ਪਹਿਲਾਂ ਆਕਾਂਕਸ਼ਾ ਪੁਰੀ ਨਾਲ ਮੇਰਾ ਰਿਸ਼ਤਾ ਆਪਣੇ ਆਖਰੀ ਪੜਾਅ ਵਿਚ ਸੀ। ਸਾਡੇ ਵਿਚਕਾਰ ਪਿਛਲੇ ਕੁੱਝ ਮਹੀਨਿਆਂ ਤੋਂ ਸਮੱਸਿਆਵਾਂ ਚੱਲ ਰਹੀਆਂ ਸਨ। ਜਦੋਂ ਮੈਂ ਸ਼ੋਅ ਵਿਚ ਐਂਟਰੀ ਕਰਨ ਵਾਲਾ ਸੀ ਤਾਂ ਮੈਂ ਆਕਾਂਕਸ਼ਾ ਨੂੰ ਕਿਹਾ, ‘‘ਅਸੀ ਸ਼ੋਅ ਖਤਮ ਹੋਣ ਤੋਂ ਬਾਅਦ ਇਸ ਮੁੱਦੇ ਬਾਰੇ ਵਿਚ ਗੱਲ ਕਰਾਂਗੇ। ਮੈਨੂੰ ਸਮਝ ਨਹੀਂ ਆਈ ਕਿ ਉਹ ਇਹ ਦਾਅਵਾ ਕਿਉਂ ਕਰ ਰਹੀ ਹੈ ਕਿ ਉਹ ਮੇਰੇ ਕੱਪੜੇ ਭੇਜ ਰਹੀ ਸੀ ਅਤੇ ਮੇਰੇ ਫਲੈਟ ਅਤੇ ਬੈਂਕ ਖਾਤਿਆਂ ਨੂੰ ਸੰਭਾਲ ਰਹੀ ਸੀ? ਆਕਾਂਕਸ਼ਾ ਨੂੰ ਪਤਾ ਸੀ ਕਿ ਸਾਡੇ ਵਿਚਕਾਰ ਚੀਜ਼ਾਂ ਖਤਮ ਹੋ ਰਹੀਆਂ ਹਨ ਅਤੇ ਇਹ ਇਸ ਲਈ ਨਹੀਂ ਸੀ ਕਿਉਂਕਿ ਮੈਨੂੰ ਇਕ ਸ਼ੋਅ ਮਿਲ ਗਿਆ ਸੀ, ਜਿਸ ਕਾਰਨ ਮੈਂ ਉਸ ਕੋਲੋਂ ਵੱਖ ਕਰਨ ਦਾ ਪਲਾਨ ਬਣਾ ਰਿਹਾ ਸੀ।’’


ਇਹ ਦਾਅਵਾ ਕਰਦੇ ਹੋਏ ਕਿ ਉਹ ਆਰਥਿਕ ਰੂਪ ਤੋਂ ਠੀਕ ਹਨ ’ਤੇ ਉਨ੍ਹਾਂ ਨੇ ਕਿਹਾ, “ਮੈਂ ਆਰਥਿਕ ਰੂਪ ਤੋਂ ਸੁਰੱਖਿਅਤ ਸੀ ਅਤੇ ਉਸ ’ਤੇ ਨਿਰਭਰ ਨਹੀਂ ਸੀ। ਮੈਂ ਕਦੇ ਵੀ ਉਸ ਨੂੰ ਆਪਣੇ ਫਲੈਟ ਜਾਂ ਬੈਂਕ ਖਾਤਿਆਂ ਦੀ ਦੇਖਭਾਲ ਕਰਨ ਲਈ ਨਹੀਂ ਕਿਹਾ। ਮੈਨੂੰ ਬਾਅਦ ਵਿਚ ਪਤਾ ਲੱਗਿਆ ਕਿ ਆਕਾਂਕਸ਼ਾ ਮੇਰੇ ਕੱਪੜਿਆਂ ਦੀ ਚੋਣ ਕਰ ਰਹੀ ਸੀ ਅਤੇ ਉਨ੍ਹਾਂ ਨੂੰ ਭੇਜ ਰਹੀ ਸੀ। ਇਸ ਦੇ ਨਾਲ ਹੀ ਪਾਰਸ ਨੇ ਕਿਹਾ ਕਿ ਜੇਕਰ ਉਹ ਸੱਚੀ ਵਿਚ ਉਹ ਮੈਨੂੰ ਪਿਆਰ ਕਰਦੀ ਤਾਂ ਇਹ ਸਭ ਦਿਖਾਵੇ ਲਈ ਨਾ ਕਰਦੀ। ਦੂਜਿਆਂ ਦੇ ਸਾਹਮਣੇ ਇਹ ਸਾਬਿਤ ਕਰਨ ਦੀ ਉਸ ਦੀ ਵਜ੍ਹਾ ਕੀ ਸੀ ਕਿ ਉਹ ਮੇਰੇ ਲਈ ਕੰਮ ਕਰ ਰਹੀ ਸੀ? ਮੈਂ ਇਸ ਬਾਰੇ ਵਿਚ ਨਹੀਂ ਜਾਣਦਾ।’’ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News