ਅਕਸ਼ੈ ਕੁਮਾਰ ਦੇ ਕਜ਼ਨ ਸਚਿਨ ਕੁਮਾਰ ਦਾ ਦਿਹਾਂਤ, ''ਕਹਾਣੀ ਘਰ ਘਰ ਕੀ'' ''ਚ ਨਿਭਾਇਆ ਸੀ ਕਿਰਦਾਰ
5/16/2020 2:50:20 PM

ਮੁੰਬਈ (ਬਿਊਰੋ) — ਸਟਾਰ ਪਲੱਸ ਦੇ ਮਸ਼ਹੂਰ ਸੀਰੀਅਲ 'ਕਹਾਣੀ ਘਰ ਘਰ ਕੀ' ਦੇ ਅਭਿਨੇਤਾ ਸਚਿਨ ਕੁਮਾਰ ਦਾ ਸ਼ੁੱਕਰਵਾਰ ਨੂੰ ਮੁੰਬਈ ਦੇ ਅੰਧੇਰੀ ਸਥਿਤ ਆਪਣੇ ਹੀ ਘਰ 'ਚ ਹਾਰਟ ਅਟੈਕ (ਦਿਲ ਦਾ ਦੌਰ) ਆਉਣ ਨਾਲ ਦਿਹਾਂਤ ਹੋ ਗਿਆ। ਸਚਿਨ ਕੁਮਾਰ, ਅਕਸ਼ੈ ਕੁਮਾਰ ਦੀ ਭੂਆ ਦਾ ਬੇਟਾ ਸੀ। ਉਨ੍ਹਾਂ ਨੇ ਐਕਟਿੰਗ ਛੱਡ ਫੋਟੋਗ੍ਰਾਫੀ 'ਚ ਆਪਣਾ ਕਰੀਅਰ ਬਣਾ ਲਿਆ ਸੀ। ਉਨ੍ਹਾਂ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਕਈ ਕਲਾਕਾਰਾਂ ਨਾਲ ਅਕਸ਼ੈ ਕੁਮਾਰ ਦਾ ਵੀ ਫੋਟੋਸ਼ੂਟ ਹੈ।
ਸਚਿਨ ਦੇ ਦਿਹਾਂਤ 'ਤੇ ਕਈ ਲੋਕਾਂ ਨੇ ਦੁੱਖ ਜ਼ਾਹਿਰ ਕੀਤਾ। ਫਿਲਮ ਕ੍ਰਿਟਿਲ ਸਲਿਲ ਸਾਦ ਨੇ ਟਵਿੱਟਰ 'ਤੇ ਲਿਖਿਆ ਹੈ, ''ਅਸੀਂ ਇਕੱਠੇ ਕੰਮ ਕੀਤਾ ਸੀ ਅਤੇ ਹੁਣ ਪਤਾ ਲੱਗਾ ਕਿ ਤੁਸੀਂ ਨਹੀਂ ਰਹੇ।''
ਮਸ਼ਹੂਰ ਕਾਸਟਿਊਮ ਡਿਜ਼ਾਈਨ ਨਿਖਤ ਮਰੀਯਮ ਨੇ ਲਿਖਿਆ, ''ਇਹ ਦੁਨੀਆ ਜੇਕਰ ਮਿਲ ਵੀ ਜਾਵੇ ਤਾਂ ਕੀ ਹੈ? ਕੀ ਹਾਂ ਮੈਂ। ਨਮਨ ਤੁਹਾਨੂੰ ਸਚਿਨ ਕੁਮਾਰ।''
ਦੱਸਣਯੋਗ ਹੈ ਕਿ ਸਚਿਨ ਕੁਮਾਰ ਨੇ 'ਕਹਾਣੀ ਘਰ ਘਰ ਕੀ' ਅਤੇ 'ਲੱਜਾ' 'ਚ ਨੇਗੈਟਿਵ ਕਿਰਦਾਰ ਨਿਭਾਏ ਸਨ। ਇਹ ਦੋਵੇਂ ਸੀਰੀਅਲ ਟੀ. ਵੀ. ਦੇ ਸਭ ਤੋਂ ਪਾਪੂਲਰ ਸੀਰੀਅਲ 'ਚੋਂ ਇਕ ਰਹੇ ਹਨ।
We worked together and now one gets to know that you are no more!! #Stunned and #Shocked #SachinKumar pic.twitter.com/6Cxh3oKiwR
— salil arunkumar sand (@isalilsand) May 15, 2020
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ