ਅਕਸ਼ੈ ਦੀ ਦਰਿਆਦਿਲੀ, ਟਰਾਂਸਜੈਂਡਰਾਂ ਦਾ ਘਰ ਬਣਾਉਣ ਲਈ ਦਿੱਤੇ 1.5 ਕਰੋੜ

3/2/2020 1:19:42 PM

ਮੁੰਬਈ(ਬਿਊਰੋ)- ਅਕਸ਼ੈ ਕੁਮਾਰ ਤੇ ‘ਲਕਸ਼ਮੀ ਬੰਬ’ ਦੇ ਨਿਰਦੇਸ਼ਕ ਰਾਘਵ ਲਾਰੇਂਸ ਨੇ ਇਕ ਚੰਗੀ ਪਹਿਲ ਕਰਦੇ ਹੋਏ ਚੇਂਨਈ ਵਿਚ ਟਰਾਂਸਜੈਂਡਰਾਂ ਲਈ ਘਰ ਬਣਾਉਣ ਦਾ ਫੈਸਲਾ ਲਿਆ ਹੈ। ਖਬਰ ਮੁਤਾਬਕ, ਅਕਸ਼ੈ ਨੇ ਚੇਂਨਈ ਵਿਚ ਟਰਾਂਸਜੈਂਡਰਾਂ ਲਈ ਪਹਿਲੀ ਵਾਰ ਬਣ ਰਹੇ ਘਰ ਲਈ 1.5 ਕਰੋੜ ਰੁਪਏ ਦਾਨ ਵਿਚ ਦਿੱਤੇ ਹਨ। ਅਕਸ਼ੈ ਕੁਮਾਰ ਤੇ ਰਾਘਵ ਲਾਰੇਂਸ ਦੀ ਇਸ ਪਹਿਲ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ। ਰਾਘਵ ਨੇ ਵੀ ਸੋਸ਼ਲ ਮੀਡੀਆ ਰਾਹੀਂ ਟਰਾਂਸਜੈਂਡਰਾਂ ਦੇ ਤਰੱਕੀ ਲਈ ਉਨ੍ਹਾਂ ਨੂੰ ਸਹਾਰਾ ਦੇਣ ਦੀ ਜਾਣਕਾਰੀ ਸਾਂਝਾ ਕੀਤੀ।
Image may contain: 7 people, people standing
ਦੱਸ ਦੇਈਏ ਕਿ ਜਲਦ ਹੀ ਐਕਟਰ ਅਕਸ਼ੈ ਕੁਮਾਰ ਰਾਘਵ ਲਾਰੇਂਸ ਨਾਲ ਫਿਲਮ ‘ਲਕਸ਼ਮੀ ਬੰਬ’ ਵਿਚ ਨਜ਼ਰ ਆਉਣ ਵਾਲੇ ਹਨ। ਉਥੇ ਹੀ ਅੱਜ ਅਕਸ਼ੈ ਕੁਮਾਰ ਦੀ ਫਿਲਮ ‘ਸੂਰਿਆਵੰਸ਼ੀ’ ਦਾ ਟਰੇਲਰ ਰਿਲੀਜ਼ ਹੋਣ ਵਾਲਾ ਹੈ। ਫਿਲਮ ਨੂੰ ਲੈ ਕੇ ਫੈਨਜ਼ ਵਿਚਕਾਰ ਕਾਫੀ ਉਤਸ਼ਾਹ ਭਰਿਆ ਹੈ। ਇਸ ਫਿਲਮ ਵਿਚ ਅਕਸ਼ੈ ਕੁਮਾਰ ਨਾਲ ਅਦਾਕਾਰਾ ਕੈਟਰੀਨਾ ਕੈਫ ਵੀ ਨਜ਼ਰ ਆਵੇਗੀ। ਇਹ ਫਿਲਮ 24 ਮਾਰਚ ਨੂੰ ਰਿਲੀਜ਼ ਹੋਵੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News