ਅਕਸ਼ੇ ਕੁਮਾਰ ਦੀ ਇਕਲੌਤੀ ਮਿਊਜ਼ਿਕ ਵੀਡੀਓ ਦੀ ਪਹਿਲੀ ਝਲਕ ਆਈ ਸਾਹਮਣੇ

11/5/2019 3:54:06 PM

ਜਲੰਧਰ (ਬਿਊਰੋ) — ਪ੍ਰਸਿੱਧ ਗੀਤਕਾਰ ਜਾਨੀ ਦੀ ਐਲਬਮ ਦਾ ਗੀਤ 'ਪਛਤਾਓਗੇ' ਦੁਨੀਆ ਭਰ 'ਚ ਬਹੁਤ ਹਿੱਟ ਸਾਬਿਤ ਹੋਇਆ ਹੈ। ਅਰਿਜੀਤ ਸਿੰਘ ਦੀ ਅਵਾਜ਼ ਅਤੇ ਵਿੱਕੀ ਕੌਸ਼ਲ ਨੋਰਾ ਫਤੇਹੀ ਦੇ ਅੰਦਾਜ਼ ਨੇ ਹਰ ਕਿਸੇ ਨੂੰ ਕੀਲ ਕੇ ਰੱਖ ਦਿੱਤਾ ਸੀ। ਹੁਣ ਇਕ ਵਾਰ ਫਿਰ ਅਜਿਹਾ ਹੀ ਹੋਣ ਵਾਲਾ ਹੈ ਕਿਉਂਕਿ ਬੀ ਪਰਾਕ, ਜਾਨੀ ਅਤੇ ਅਰਵਿੰਦਰ ਖਹਿਰਾ ਦੀ ਇਹ ਹਿੱਟ ਗੀਤਾਂ ਦੀ ਤਿੱਕੜੀ ਇਕ ਵਾਰ ਫਿਰ ਵਾਪਸ ਆ ਰਹੀ ਹੈ। ਹਾਲ ਹੀ 'ਚ ਗੀਤ 'ਫਿਲਹਾਲ' ਦਾ ਪੋਸਟਰ ਸਾਹਮਣੇ ਆਇਆ ਹੈ। ਇਸ ਗੀਤ 'ਚ ਬਾਲੀਵੁੱਡ ਦੇ ਐਕਸ਼ਨ ਖਿਲਾੜੀ ਅਕਸ਼ੇ ਕੁਮਾਰ ਅਤੇ ਨੂਪੁਰ ਸੈਨਨ ਫੀਚਰ ਕਰ ਰਹੇ ਹਨ। ਬੀ ਪਰਾਕ ਵੱਲੋਂ ਗਾਏ 'ਫਿਲਹਾਲ' ਨਾਂ ਦੇ ਇਸ ਗੀਤ 'ਚ ਪਹਿਲੀ ਵਾਰ ਅਕਸ਼ੇ ਕੁਮਾਰ ਕਿਸੇ ਮਿਊਜ਼ਿਕ ਵੀਡੀਓ 'ਚ ਨਜ਼ਰ ਆਉਣਗੇ। ਜਾਨੀ ਨੇ ਇਸ ਗੀਤ ਦੇ ਬੋਲ ਲਿਖੇ ਹਨ ਅਤੇ ਕੰਪੋਜ਼ ਵੀ ਕੀਤੇ ਹਨ। ਉੱਥੇ ਹੀ ਅਰਵਿੰਦਰ ਖਹਿਰਾ ਨੇ ਵੀਡੀਓ ਬਣਾਇਆ ਹੈ। ਸੰਗੀਤ ਦੀ ਗੱਲ ਕਰੀਏ ਤਾਂ ਉਹ ਵੀ ਬੀ ਪਰਾਕ ਦਾ ਹੀ ਹੈ।

 

 
 
 
 
 
 
 
 
 
 
 
 
 
 

#Fillhal Is Coming Guyz Lemme Jus Give U A Lil Brief On The Song This Is The Most Closest Song Of Our Heart Its A Song Of Love About Love Yess About LOST LOVE I Really Hope It Will Not Only Touch Ur Heart It Will Touch Ur Soul Too So Get Ready To Cry We Coming Up With #Fillhal @akshaykumar @nupursanon #BPraak @jaani777 @arvindrkhaira @azeemdayani @desimelodies @nikhildwivedi11 @eypcreations 🙏🙏☺️☺️♥️♥️

A post shared by B PRAAK(HIS HIGHNESS) (@bpraak) on Nov 4, 2019 at 1:12am PST

ਦੱਸ ਦਈਏ ਕਿ ਗੀਤਕਾਰ ਜਾਨੀ ਨੇ ਦਾਅਵਾ ਕੀਤਾ ਹੈ ਕਿ ਇਹ ਗੀਤ ਉਨ੍ਹਾਂ ਦੇ ਅੱਜ ਤੱਕ ਦੇ ਲਿਖੇ ਸਾਰੇ ਗੀਤਾਂ ਤੋਂ ਬਿਹਤਰ ਗੀਤ ਹੈ। ਅਕਸ਼ੇ ਕੁਮਾਰ ਦੇ ਇਸ ਗੀਤ ਲਈ ਹਾਂ ਕਰਨ ਦਾ ਇਹ ਵੀ ਇਕ ਕਾਰਨ ਰਿਹਾ ਹੈ ਕਿਉਂਕਿ ਜਾਨੀ ਦਾ ਇਹ ਸਭ ਤੋਂ ਬਿਹਤਰੀਨ ਗੀਤ ਹੈ। ਉਥੇ ਹੀ ਬੀ ਪਰਾਕ ਦੀ ਦਿਲ ਖਿੱਚਵੀਂ ਅਵਾਜ਼ ਅਤੇ ਦਮਦਾਰ ਸੰਗੀਤ ਗੀਤ ਨੂੰ ਚਾਰ ਚੰਨ ਲਗਾਉਣ ਵਾਲਾ ਹੈ। ਰਿਲੀਜ਼ ਤਰੀਕ ਫਿਲਹਾਲ ਸਾਹਮਣੇ ਨਹੀਂ ਆਈ ਪਰ ਇਹ ਗੀਤ ਬਹੁਤ ਜਲਦ ਦਰਸ਼ਕਾਂ ਦੇ ਰੂ-ਬ-ਰੁ ਹੋਣ ਵਾਲਾ ਹੈ।

 
 
 
 
 
 
 
 
 
 
 
 
 
 

Witness a tale of heart-wrenching love 💔 Here’s the poster of my first ever music video, #Filhall with @nupursanon. Sung by @bpraak. @jaani777 @arvindrkhaira @desimelodies #CapeOfGoodFilms

A post shared by Akshay Kumar (@akshaykumar) on Nov 5, 2019 at 12:30am PST



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News